ETV Bharat / entertainment

Chamak Teaser: ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ 'ਚਮਕ' ਦਾ ਟੀਜ਼ਰ, ਸੋਨੀ ਲਿਵ 'ਤੇ ਇਸ ਦਿਨ ਹੋਵੇਗੀ ਰਿਲੀਜ਼

Upcoming Series Chamak: ਕਾਫੀ ਸਮੇਂ ਤੋਂ ਚਰਚਾ ਵਿੱਚ ਵੈੱਬ ਸੀਰੀਜ਼ 'ਚਮਕ' ਦਾ ਹਾਲ ਹੀ ਵਿੱਚ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਵੈੱਬ ਸੀਰੀਜ਼ ਪੰਜਾਬੀ ਕਲਾਕਾਰ ਦੀ ਇੱਕ ਪ੍ਰਭਾਵਸ਼ਾਲੀ ਕਹਾਣੀ ਨੂੰ ਦਰਸਾਉਂਦੀ ਹੈ, ਜਿਸ ਦੇ ਗਾਇਕ ਪਿਤਾ ਨੂੰ ਹਮਲਾਵਰਾਂ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਦਰਸ਼ਕਾਂ ਲਈ ਲਾਈਵ ਗਾ ਰਿਹਾ ਸੀ।

Chamak Teaser
Chamak Teaser
author img

By ETV Bharat Entertainment Team

Published : Nov 4, 2023, 2:55 PM IST

ਹੈਦਰਾਬਾਦ: OTT ਪਲੇਟਫਾਰਮ ਸੋਨੀ ਲਿਵ ਨੇ ਆਪਣੀ ਨਵੀਂ ਵੈੱਬ ਸੀਰੀਜ਼ 'ਚਮਕ' ਦੀ ਘੋਸ਼ਣਾ ਕੀਤੀ ਹੈ, ਜੋ ਕਿ ਇੱਕ ਸੰਗੀਤਕ ਥ੍ਰਿਲਰ ਹੈ। ਹੁਣ 'ਚਮਕ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਹ ਸੀਰੀਜ਼ ਪੰਜਾਬੀ ਸੰਗੀਤ ਉਦਯੋਗ 'ਤੇ ਡੂੰਘਾਈ ਨਾਲ ਨਜ਼ਰ ਮਾਰਦੀ ਹੈ।

ਇਹ ਹੈ ਸੀਰੀਜ਼ ਦੀ ਪੂਰੀ ਕਹਾਣੀ: 'ਚਮਕ' ਇੱਕ ਨੌਜਵਾਨ ਰੈਪਰ ਕਾਲਾ ਦੀ ਕਹਾਣੀ ਹੈ, ਜੋ ਕੈਨੇਡਾ ਤੋਂ ਪੰਜਾਬ ਪਰਤਦਾ ਹੈ ਅਤੇ ਪ੍ਰਸਿੱਧ ਗਾਇਕ ਤਾਰਾ ਸਿੰਘ ਦੀ ਮੌਤ ਦਾ ਪਰਦਾਫਾਸ਼ ਕਰਦਾ ਹੈ, ਜਿਸ ਨੂੰ ਇੱਕ ਭਰੇ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ ਨਾਨ-ਸਟਾਪ ਐਕਸ਼ਨ ਹੈ, ਕਿਉਂਕਿ ਕਾਲਾ ਪੰਜਾਬ ਦੀ ਰਾਜਨੀਤੀ, ਵਪਾਰਕ ਝਗੜਿਆਂ, ਪਰਿਵਾਰਕ ਇਤਿਹਾਸ ਅਤੇ ਕਤਲਾਂ ਰਾਹੀਂ ਸੰਗੀਤ ਉਦਯੋਗ ਦੇ ਹੇਠਲੇ ਹਿੱਸੇ ਵਿੱਚ ਆਪਣਾ ਰਸਤਾ ਬਣਾਉਂਦਾ ਹੈ। 'ਚਮਕ' ਇੱਕ ਪਾਵਰ-ਪੈਕਡ ਸੰਗੀਤਕ ਥ੍ਰਿਲਰ ਹੈ, ਜਿਸ ਵਿੱਚ 14 ਕਲਾਕਾਰ ਅਤੇ 28 ਗੀਤ ਹਨ।

  • " class="align-text-top noRightClick twitterSection" data="">

ਇਸ ਵਿੱਚ ਪਰਮਵੀਰ ਸਿੰਘ ਚੀਮਾ, ਮਨੋਜ ਪਾਹਵਾ, ਗਿੱਪੀ ਗਰੇਵਾਲ, ਮੋਹਿਤ ਮਲਿਕ, ਈਸ਼ਾ ਤਲਵਾਰ, ਮੁਕੇਸ਼ ਛਾਬੜਾ, ਪ੍ਰਿੰਸ ਕੰਵਲਜੀਤ ਸਿੰਘ, ਸੁਵਿੰਦਰ (ਵਿੱਕੀ) ਪਾਲ ਅਤੇ ਅਕਾਸਾ ਸਿੰਘ ਸਮੇਤ ਕਈ ਸਟਾਰ ਕਾਸਟ ਸ਼ਾਮਿਲ ਕੀਤੀ ਗਈ ਹੈ। ਦਿਲਚਸਪ ਗੱਲ ਹੈ ਕਿ 'ਚਮਕ' ਵਿੱਚ ਬਹੁਤ ਸਾਰੇ ਗਾਇਕਾਂ ਜਿਵੇਂ ਗਿੱਪੀ ਗਰੇਵਾਲ, ਮੀਕਾ ਸਿੰਘ, ਮਲਕੀਤ ਸਿੰਘ, ਐਮਸੀ ਸਕੁਏਅਰ, ਅਫਸਾਨਾ ਖਾਨ, ਅਸੀਸ ਕੌਰ, ਸੁਨਿਧੀ ਚੌਹਾਨ, ਕੰਵਰ ਗਰੇਵਾਲ, ਸ਼ਾਸ਼ਵਤ ਸਿੰਘ ਅਤੇ ਹਰਜੋਤ ਕੌਰ ਦੇ ਗੀਤ ਪੇਸ਼ ਕੀਤੇ ਜਾਣਗੇ।

ਸੀਰੀਜ਼ 'ਤੇ ਟਿੱਪਣੀ ਕਰਦੇ ਹੋਏ ਰੋਹਿਤ ਜੁਗਰਾਜ ਚੌਹਾਨ ਨੇ ਕਿਹਾ, "ਚਮਕ' ਦੀ ਸ਼ੁਰੂਆਤ ਇੱਕੋ ਸੋਚ ਨਾਲ ਹੋਈ ਸੀ ਕਿ ਕਿਸੇ ਵੀ ਕਲਾਕਾਰ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ, ਕਾਰਨ ਭਾਵੇਂ ਕੋਈ ਵੀ ਹੋਵੇ। ਸੰਗੀਤ ਕਲਾ ਨੂੰ ਮੂਰਤੀਮਾਨ ਕਰਦਾ ਹੈ ਅਤੇ ਕਲਾ ਪਿਆਰ ਨੂੰ ਦਰਸਾਉਂਦੀ ਹੈ।"

ਰੋਹਿਤ ਨੇ ਅੱਗੇ ਕਿਹਾ, "ਇਹ ਸੀਰੀਜ਼ ਕਾਲਾ (ਪਰਮਵੀਰ ਸਿੰਘ ਚੀਮਾ) ਦੀ ਕਹਾਣੀ ਨੂੰ ਦਰਸਾਉਂਦੀ ਹੈ, ਇੱਕ ਕਲਾਕਾਰ ਜੋ ਸੱਚ ਦੀ ਖੋਜ 'ਤੇ ਹੈ। ਚਮਕ ਗਲੈਮਰ ਬਾਰੇ ਨਹੀਂ ਹੈ, ਇਹ ਸਟੇਜ ਦੀਆਂ ਲਾਈਟਾਂ ਦੇ ਪਿੱਛੇ ਛਾਏ ਹਨੇਰੇ ਬਾਰੇ ਹੈ। ਨਿੱਜੀ ਤੌਰ 'ਤੇ ਚਮਕ ਇੱਕ ਅਧਿਆਤਮਿਕ ਸੀ ਅਤੇ ਕੈਥਾਰਟਿਕ ਅਨੁਭਵ ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਉਹੀ ਅਨੁਭਵ ਪ੍ਰਦਾਨ ਕਰਵਾਉਣਾ ਚਾਹੁੰਦੇ ਹਾਂ।"

ਇਸ ਸੀਰੀਜ਼ ਨੂੰ ਗੀਤਾਂਜਲੀ ਮੇਹਲਵਾ ਚੌਹਾਨ, ਰੋਹਿਤ ਜੁਗਰਾਜ ਚੌਹਾਨ ਅਤੇ ਸੁਮੀਤ ਦੂਬੇ ਨੇ ਪ੍ਰੋਡਿਊਸ ਕੀਤਾ ਹੈ। 'ਚਮਕ' ਸੋਨੀ LIV 'ਤੇ 7 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੀਰੀਜ਼ ਦਾ ਇੱਕ ਗੀਤ ਰਿਲੀਜ਼ ਹੋ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.