ETV Bharat / entertainment

Aman Dhaliwal attacked Video: ਅਮਰੀਕਾ ਵਿਚ ਹੋਇਆ ਅਦਾਕਾਰ ਅਮਨ ਧਾਲੀਵਾਲ 'ਤੇ ਹਮਲਾ, ਵੀਡੀਓ ਵਾਇਰਲ - Aman Dhaliwal attacked video

ਪੰਜਾਬੀ ਅਦਾਕਾਰ ਅਮਨ ਧਾਲੀਵਾਲ 'ਤੇ ਅਮਰੀਕਾ 'ਚ ਜਿੰਮ 'ਚ ਵਰਕਆਊਟ ਕਰਦੇ ਸਮੇਂ ਹਮਲਾ ਹੋਇਆ ਹੈ, ਹੁਣ ਉਸ ਨਾਲ ਸੰਬੰਧਿਤ ਵੀਡੀਓ ਵੀ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

Aman Dhaliwal attacked Video
Aman Dhaliwal attacked Video
author img

By

Published : Mar 16, 2023, 2:53 PM IST

Updated : Mar 16, 2023, 5:04 PM IST

ਚੰਡੀਗੜ੍ਹ: ਹਾਲ ਹੀ 'ਚ ਖਬਰ ਆਈ ਹੈ ਕਿ ਪਾਲੀਵੁੱਡ ਐਕਟਰ ਅਮਨ ਧਾਲੀਵਾਲ 'ਤੇ ਅਮਰੀਕਾ 'ਚ ਜਿੰਮ 'ਚ ਵਰਕਆਊਟ ਕਰਦੇ ਸਮੇਂ ਇਕ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਹੁਣ ਉਸਦਾ ਇਲਾਜ ਕੀਤਾ ਗਿਆ ਹੈ ਅਤੇ ਉਹ ਹਮਲੇ ਤੋਂ ਠੀਕ ਹੋ ਰਿਹਾ ਹੈ।

  • Famous actor Aman Dhaliwal, who has worked in Punjabi and Hindi films, has been fatally attacked in America. The attack took place when he was exercising in the gym.
    An assailant entered the gym armed with a knife and launched an attack. pic.twitter.com/4CgtTYJB3y

    — Parmeet Bidowali (@ParmeetBidowali) March 16, 2023 " class="align-text-top noRightClick twitterSection" data=" ">

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਅਦਾਕਾਰ ਅਮਨ ਧਾਲੀਵਾਲ ਉਤੇ ਉਪਰ ਇਹ ਹਮਲਾ ਅਮਰੀਕਾ ਵਿਚ ਇੱਕ ਜਿੰਮ ਵਿਚ ਕਸਰਤ‌ ਕਰਨ ਦੌਰਾਨ ਇਕ ਗੋਰੇ ਵੱਲੋਂ ਕੀਤਾ ਗਿਆ ਦੱਸਿਆ ਗਿਆ ਹੈ, ਜਿਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਮਨ ਧਾਲੀਵਾਲ ਨੂੰ ਉਸ ਦੇ ਦੋਸਤਾਂ ਨੇ ਮਗਰੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ।

ਅਮਨ ਧਾਲੀਵਾਲ ਵੱਲੋਂ ਬਾਲੀਵੁੱਡ ਫਿਲਮਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਵਿੱਚ ਸੀਰੀਅਲਾਂ ਵਿਚ ਵੀ ਕੰਮ ਕੀਤਾ ਗਿਆ ਹੈ। ਇਥੇ ਜੇਕਰ ਅਦਾਕਾਰ ਦੀ ਵੱਡੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਹਿੰਦੀ ਫ਼ਿਲਮਾਂ ਦੇ ਵਿਚ ਸੰਨੀ ਦਿਓਲ ਨਾਲ 'ਬਿੱਗ ਬ੍ਰਦਰ' ਰਿਤਿਕ ਰੋਸ਼ਨ ਨਾਲ 'ਯੋਧਾ ਅਕਬਰ', 'ਕੌਫੀ ਹਾਊਸ' ਅਤੇ ਸਾਊਥ ਦੀਆਂ ਫਿਲਮਾਂ ਤੋਂ ਇਲਾਵਾ ਪੰਜਾਬੀ ਫਿਲਮ 'ਲੈਦਰ ਲਾਈਫ', 'ਜੱਟ ਬੁਆਏ' ਆਦਿ ਫਿਲਮਾਂ ਕੀਤੀਆਂ ਗਈਆਂ ਹਨ।

ਇਨ੍ਹੀਂ ਦਿਨੀਂ ਅਮਨ ਧਾਲੀਵਾਲ ਅਮਰੀਕਾ ਦੇ ਵਿਚ ਰਹਿ ਰਹੇ ਹਨ ਅਤੇ ਉਹ ਪਿਛਲੇ 5 ਸਾਲ ਤੋਂ ਅਮਰੀਕਾ ਦੇ ਵਿਚ ਹੀ ਵਸੇ ਹੋਏ ਹਨ, ਰਾਜਸਥਾਨ ਅਤੇ ਭਾਰਤ ਦੇ ਦੋ ਵੱਡੇ ਬਜਟ ਦੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕਰ ਕੇ ਗਏ ਹਨ। ਅਦਾਕਾਰ ਉਪਰ ਹਮਲੇ ਸੰਬੰਧੀ ਜਾਣਕਾਰੀ ਉਸ ਦੇ ਪਿਤਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਇਥੇ ਆਪਣੀ ਰਿਹਾਇਸ਼ ਉਤੇ ਦਿੱਤੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਅਕਾਲੀ ਦਲ ਪੰਥਕ ਦੇ ਸਿਰਕੱਢ ਆਗੂ ਹਨ।

ਉਸ ਦੇ ਪਿਤਾ ਨੇ ਦੱਸਿਆ ਕਿ ਅਮਨ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੈ। ਹਮਲਾਵਰ ਨੇ ਅਚਾਨਕ ਇਹ ਹਮਲਾ ਕਰ ਦਿੱਤਾ, ਪਰ‌ ਅਮਨ ਨੇ ਹਮਲਾਵਰ ਨੂੰ ਹਮਲੇ ਤੋਂ ਬਾਅਦ ਕਾਬੂ ਕਰਕੇ ਸੁੱਟ ਲਿਆ ਅਤੇ ਬਾਅਦ ਵਿੱਚ ਉਸ ਦੇ ਸਾਥੀਆਂ ਨੇ ਅਮਨ ਦੀ ਸਹਾਇਤਾ ਕਰਦਿਆਂ ਹਮਲਾਵਰ ਨੂੰ ਪੁਲਿਸ ਦੇ ਹਵਾਲੇ ਕਰਨ ਵਿਚ ਸਹਾਇਤਾ ਕੀਤੀ। ਅਮਨ ਧਾਲੀਵਾਲ ਦੇ ਪਿਤਾ ਨੇ ਦੱਸਿਆ ਕਿ ਫਿਲਹਾਲ ਅਮਨ ਠੀਕ-ਠਾਕ ਹੈ ਅਤੇ ਜਲਦ ਹੀ ਤੰਦਰੁਸਤ ਹੋ ਜਾਣਗੇ।

ਅਮਨ ਧਾਲੀਵਾਲ ਬਾਰੇ?: ਅਮਨ ਧਾਲੀਵਾਲ ਇੱਕ ਪਾਲੀਵੁੱਡ ਅਦਾਕਾਰ ਹੈ ਜਿਸਨੇ ਕਈ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਅਤੇ ਫਿਰ ਆਪਣੇ ਗੀਤ 'ਜੋਗੀਆ ਵੇ ਜੋਗੀਆ ਤੇਰੀ ਜੋਗਨ ਹੋ ਗਈ ਆਂ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਸਨੇ ਪਾਲੀਵੁੱਡ ਫਿਲਮ 'ਏਕ ਕੁੜੀ ਪੰਜਾਬ ਦੀ' ਅਤੇ 'ਵਿਰਸਾ' ਵਿੱਚ ਆਪਣੇ ਹੁਨਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ:Miss Universe Harnaaz Sandhu: ਵੇਖੋ...ਪੰਜਾਬ ਦੀ 'ਬਿਊਟੀ ਕੁਈਨ' ਮਿਸ ਯੂਨੀਵਰਸ ਹਰਨਾਜ਼ ਸੰਧੂ ਦੀਆਂ ਹੌਟ ਤਸਵੀਰਾਂ

Last Updated : Mar 16, 2023, 5:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.