ETV Bharat / entertainment

ਅਨੁਪਮ ਖੇਰ ਨੇ ਕੀਤਾ ਆਪਣੀ ਨਵੀਂ ਫਿਲਮ ਦਾ ਐਲਾਨ, ਨਿਭਾਉਣਗੇ ਇਸ ਮਹਾਨ ਸ਼ਖਸੀਅਤ ਦਾ ਕਿਰਦਾਰ

ਬਾਲੀਵੁੱਡ ਦੇ ਬੇਹੱਦ ਮਸ਼ਹੂਰ ਅਦਾਕਾਰ ਅਨੁਪਮ ਖੇਰ ਇੱਕ ਵਾਰ ਫਿਰ ਤੋਂ ਬਾਲੀਵੁੱਡ ਵਿੱਚ ਧਮਾਲ ਮਚਾਉਣ ਆ ਰਹੇ ਹਨ। ਹੁਣ ਉਹ ਭਾਰਤ ਦੀ ਅਜਿਹੀ ਸ਼ਖਸੀਅਤ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਸ ਨੂੰ ਭਾਰਤ ਦਾ ਮਾਣ ਕਿਹਾ ਜਾਂਦਾ ਹੈ। ਆਓ ਇਥੇ ਸਭ ਕੁੱਝ ਜਾਣੀਏ।

ਅਨੁਪਮ ਖੇਰ
ਅਨੁਪਮ ਖੇਰ
author img

By

Published : Jul 8, 2023, 3:51 PM IST

ਮੁੰਬਈ: ਅਨੁਪਮ ਖੇਰ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਕਿਸੇ ਵੀ ਕਿਰਦਾਰ ਨੂੰ ਬਹੁਤ ਅਸਾਨੀ ਨਾਲ ਨਿਭਾ ਲੈਂਦੇ ਹਨ। ਚਰਿੱਤਰ ਅਦਾਕਾਰਾਂ ਦੀ ਸੂਚੀ ਵਿੱਚ ਅਨੁਪਮ ਖੇਰ ਬਿਲਕੁੱਲ ਉਪਰ ਆਉਂਦੇ ਹਨ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਦੀ ਪੇਸ਼ਕਸ਼ ਦੇਵੋ, ਫਿਰ ਉਹ ਇਸ ਨਾਲ 101% ਨਿਆਂ ਕਰਦਾ ਹੈ। ਹੁਣ ਅਨੁਪਮ ਖੇਰ ਅਜਿਹੀ ਹੀ ਇੱਕ ਮਿਸਾਲ ਪੇਸ਼ ਕਰਨ ਜਾ ਰਹੇ ਹਨ। ਹੁਣ ਅਨੁਪਮ ਖੇਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਫਿਲਮ ਦਾ ਆਪਣਾ ਪਹਿਲਾਂ ਲੁੱਕ ਸ਼ੇਅਰ ਕੀਤਾ ਹੈ। ਨਵੀਂ ਫਿਲਮ ਦੀ ਪਹਿਲੀ ਲੁੱਕ 'ਚ ਅਨੁਪਮ ਖੇਰ ਨੂੰ ਪਛਾਣਨਾ ਵੀ ਮੁਸ਼ਕਿਲ ਹੈ। ਆਓ ਤੁਹਾਨੂੰ ਦੱਸਦੇ ਹਾਂ ਅਨੁਪਮ ਖੇਰ ਦੇ ਇਸ ਨਵੇਂ ਪ੍ਰੋਜੈਕਟ ਬਾਰੇ...।

ਤੁਹਾਨੂੰ ਦੱਸ ਦਈਏ ਕਿ ਅਨੁਪਮ ਖੇਰ ਆਪਣੀ 538ਵੀਂ ਫਿਲਮ ਵਿੱਚ ਮਹਾਨ ਕਵੀ, ਲੇਖਕ, ਸੰਗੀਤਕਾਰ, ਦਾਰਸ਼ਨਿਕ, ਚਿੱਤਰਕਾਰ ਅਤੇ ਸਮਾਜ ਸੁਧਾਰਕ ਰਾਬਿੰਦਰਨਾਥ ਟੈਗੋਰ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਿਲਮ ਤੋਂ ਰਾਬਿੰਦਰਨਾਥ ਟੈਗੋਰ ਦੇ ਕਿਰਦਾਰ 'ਚ ਅਦਾਕਾਰ ਦੀ ਪਹਿਲੀ ਝਲਕ ਰਿਲੀਜ਼ ਹੋ ਗਈ ਹੈ।

ਰਬਿੰਦਰਨਾਥ ਟੈਗੋਰ
ਰਬਿੰਦਰਨਾਥ ਟੈਗੋਰ

ਅਨੁਪਮ ਖੇਰ ਨੇ ਆਪਣੀ 538ਵੀਂ ਫਿਲਮ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਲਿਖਿਆ, 'ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਆਪਣੇ 538ਵੇਂ ਪ੍ਰੋਜੈਕਟ ਵਿੱਚ ਆਪਣੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ, ਮੈਂ ਇਸਨੂੰ ਆਪਣੀ ਚੰਗੀ ਕਿਸਮਤ ਸਮਝਦਾ ਹਾਂ, ਪਰ ਚਿੰਤਾ ਨਾ ਕਰੋ। ਮੈਂ ਇਸ ਫਿਲਮ ਬਾਰੇ ਬਾਕੀ ਜਾਣਕਾਰੀ ਬਹੁਤ ਜਲਦੀ ਸਾਂਝੀ ਕਰਾਂਗਾ'।

ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਜੈਕਟ ਦੇ ਐਲਾਨ ਤੋਂ ਬਾਅਦ ਅਨੁਪਮ ਖੇਰ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਅਦਾਕਾਰ ਨੇ ਸੋਸ਼ਲ ਮੀਡੀਆ ਤੋਂ ਲਈ ਹੈ, ਜੋ ਉਨ੍ਹਾਂ ਦੀ ਫਿਲਮ ਦੇ ਐਲਾਨ ਤੋਂ ਬਾਅਦ ਤੋਂ ਹੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਤਸਵੀਰ 'ਚ ਅਨੁਪਮ ਖੇਰ ਦੋ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ 'ਚ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ, ਜੋ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ (2019)' 'ਚ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ 'ਚ ਉਹ ਲੇਖਕ ਰਾਬਿੰਦਰਨਾਥ ਟੈਗੋਰ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ, 'ਇਕ ਐਕਟਰ ਨੂੰ ਵੱਖੋ-ਵੱਖਰੀਆਂ ਜ਼ਿੰਦਗੀਆਂ ਜੀਣ ਦਾ ਮੌਕਾ ਮਿਲਦਾ ਹੈ ਅਤੇ ਉਹ ਆਪਣੀ ਯੋਗਤਾ ਦੇ ਮੁਤਾਬਕ ਉਨ੍ਹਾਂ ਨੂੰ ਨਿਭਾਉਂਦਾ ਹੈ, ਹੇਠਾਂ ਦਿੱਤੀਆਂ ਦੋ ਤਸਵੀਰਾਂ 'ਚ ਖੁਦ ਨੂੰ ਕਲਾਕਾਰ ਦੇ ਰੂਪ 'ਚ ਦੇਖ ਕੇ ਮੈਂ ਖੁਸ਼ ਹਾਂ, ਧੰਨਵਾਦ @maadalaadlahere...ਇਨ੍ਹਾਂ ਦੋਵਾਂ ਤਸਵੀਰਾਂ ਨੂੰ ਇਕੱਠੇ ਪੇਸ਼ ਕਰਨ ਲਈ। ਡਾ. ਮਨਮੋਹਨ ਸਿੰਘ #ਰਬਿੰਦਰਨਾਥ ਟੈਗੋਰ।'

ETV Bharat Logo

Copyright © 2024 Ushodaya Enterprises Pvt. Ltd., All Rights Reserved.