ETV Bharat / entertainment

Celebs Congratulate Neeraj Chopra: 'ਜੈਵਲਿਨ ਕਿੰਗ' ਨੀਰਜ ਚੋਪੜਾ ਦੀ ਸੁਨਹਿਰੀ ਜਿੱਤ, ਸੈਲੀਬ੍ਰਿਟੀਜ਼ ਨੇ ਦਿੱਤੀਆਂ ਦਿਲੋਂ ਵਧਾਈਆਂ - ਜੈਵਲਿਨ ਕਿੰਗ

Neeraj Chopra wins Gold: ਮੰਨੋਰੰਜਨ ਜਗਤ ਦੇ ਅਨੁਪਮ ਖੇਰ ਅਤੇ ਫਰਹਾਨ ਅਖਤਾਰ ਸਮੇਤ ਕਈ ਸਿਤਾਰਿਆਂ ਨੇ ਸਟਾਰ ਖਿਡਾਰੀ ਨੀਰਜ ਚੋਪੜਾ ਨੂੰ ਦਿਲ ਖੋਲ੍ਹ ਕੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ।

Celebs Congratulate Neeraj Chopra
Celebs Congratulate Neeraj Chopra
author img

By ETV Bharat Punjabi Team

Published : Aug 28, 2023, 1:20 PM IST

ਹੈਦਰਾਬਾਦ: ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਭਾਰਤੀ ਸਟਾਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥ੍ਰੋਅ ਨਾਲ ਸੋਨੇ ਦਾ ਮੈਡਲ ਜਿੱਤ ਕੇ ਦੇਸ਼ ਦਾ ਤਿਰੰਗਾ ਪੂਰੀ ਦੁਨੀਆਂ ਵਿੱਚ ਲਹਿਰਾ ਦਿੱਤਾ ਹੈ। ਨੀਰਜ ਨੇ ਇਥੇ ਦੂਜੇ ਰਾਊਂਡ ਵਿੱਚ 88.17 ਮੀਟਰ ਦੇ ਥ੍ਰੋਅ ਨਾਲ ਗੋਲਡ ਮੈਡਲ ਉਤੇ ਆਪਣਾ ਹੱਕ ਜਮਾ ਕੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

ਜੈਵਲਿਨ ਕਿੰਗ ਨੀਰਜ ਚੋਪੜਾ ਦੀ ਇਸ ਇਤਿਹਾਸਕ ਜਿੱਤ ਨਾਲ ਇੱਕ ਵਾਰ ਫਿਰ ਪੂਰਾ ਦੇਸ਼ ਖੁਸ਼ੀ ਵਿੱਚ ਝੂਮ ਰਿਹਾ ਹੈ। ਇਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤੀਕ ਨੇਤਾਵਾਂ, ਬਿਜ਼ਨੈੱਸ, ਖੇਡ ਅਤੇ ਮੰਨੋਰੰਜਨ ਨਾਲ ਜੁੜੀਆਂ ਹਸਤੀਆਂ ਨੇ ਨੀਰਜ ਨੂੰ ਉਸ ਦੀ ਇਸ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਹੈ। ਉਥੇ ਹੀ ਮੰਨੋਰੰਜਨ ਜਗਤ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਅਤੇ ਫਰਹਾਨ ਅਖਤਰ ਨੇ ਸਟਾਰ ਖਿਡਾਰੀ ਨੂੰ ਦਿਲ ਖੋਲ੍ਹ ਕੇ ਜਿੱਤ ਦੀ ਵਧਾਈ ਦਿੱਤੀ ਹੈ।

ਅਨੁਪਮ ਖੇਰ ਨੇ ਨੀਰਜ ਚੋਪੜਾ ਨੂੰ ਗੋਲਡ ਮੈਡਲ ਦੀ ਜਿੱਤ ਉਤੇ ਵਧਾਈ ਦਿੰਦੇ ਹੋਏ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ 'ਨੀਰਜ ਚੋਪੜਾ ਦੀ ਜੈ...ਭਾਰਤ ਮਾਤਾ ਦੀ ਵੀ ਜੈ।'

ਉਥੇ ਹੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਫਰਹਾਨ ਅਖਤਰ ਨੇ ਵੀ ਨੀਰਜ ਚੋਪੜਾ ਨੂੰ ਸ਼ੁੱਭਕਾਮਨਾਵਾਂ ਭੇਜੀਆਂ ਸਨ, ਇਧਰ ਸ਼ੋਸਲ ਮੀਡੀਆ ਉਤੇ ਪੂਰਾ ਦੇਸ਼ ਨੀਰਜ ਚੋਪੜਾ ਨੂੰ ਵਧਾਈ ਦੇਣ ਵਿੱਚ ਲੱਗਿਆ ਹੋਇਆ ਹੈ। ਸਾਊਥ ਸਟਾਰ ਨਾਗਾਬਾਬੂ ਨੇ ਵੀ ਨੀਰਜ ਚੋਪੜਾ ਨੂੰ ਆਪਣੇ ਟਵਿੱਟਰ ਅਕਾਊਂਟ ਉਤੇ ਆ ਕੇ ਵਧਾਈ ਦਿੱਤੀ ਹੈ। ਬਾਲੀਵੁੱਡ ਦੇ ਸ਼ਾਨਦਾਰ ਐਕਟਰ ਕੇਕ ਮਨਨ ਨੇ ਵੀ ਸ਼ੋਸਲ ਮੀਡੀਆ ਉਤੇ ਆ ਕੇ ਨੀਰਜ ਚੋਪੜਾ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਹੈ।

ਆਪਣੀ ਇਸ ਇਤਿਹਾਸਕ ਜਿੱਤ ਉਤੇ ਨੀਰਜ ਚੋਪੜਾ ਨੇ ਵੀ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਸ ਜਿੱਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜੋ ਕਿ ਇੰਟਰਨੈੱਟ ਉਤੇ ਹਾਵੀ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.