ਮੁੰਬਈ (ਬਿਊਰੋ): 'ਬਿੱਗ ਬੌਸ 17' ਦੇ ਮੁਕਾਬਲੇਬਾਜ਼ ਇਸ ਸਮੇਂ ਰਿਸ਼ਤੇ ਅਤੇ ਦੋਸਤੀ ਦੇ ਮੁੱਦਿਆਂ 'ਤੇ ਜੂਝ ਰਹੇ ਹਨ, ਬਿੱਗ ਬੌਸ 17 ਦੇ ਘਰ 'ਚ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਮੁਨੱਵਰ ਫਾਰੂਕੀ ਦਾ ਰਿਸ਼ਤਾ ਹੈ। ਜਿਵੇਂ ਹੀ ਆਇਸ਼ਾ ਖਾਨ ਨੇ ਘਰ 'ਚ ਐਂਟਰੀ ਕੀਤੀ ਹੈ। ਮਨਾਰਾ ਚੋਪੜਾ ਨਾਲ ਮੁਨੱਵਰ ਦੀ ਦੋਸਤੀ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਬਿੱਗ ਬੌਸ ਸਮੇਤ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਹਾਲ ਹੀ ਦੇ ਐਪੀਸੋਡ ਵਿੱਚ ਬਿੱਗ ਬੌਸ ਨੇ ਇੱਕ ਕੋਰਟ ਸੈਸ਼ਨ ਟਾਸਕ ਦਾ ਆਯੋਜਨ ਕੀਤਾ ਜਿੱਥੇ ਮੁਨੱਵਰ ਫਾਰੂਕੀ ਦੇ ਬਦਲੇ ਹੋਏ ਵਿਵਹਾਰ ਅਤੇ ਦੂਜੇ ਮੁਕਾਬਲੇਬਾਜ਼ਾਂ ਨਾਲ ਬਦਲੀ ਦੋਸਤੀ ਦੇ ਕਾਰਨ ਇਸ ਕੋਰਟ ਸੈਸ਼ਨ ਵਿੱਚ ਅੰਕਿਤਾ ਲੋਖੰਡੇ ਨੇ ਮੁਨੱਵਰ ਦੇ ਵਕੀਲ ਦੀ ਭੂਮਿਕਾ ਨਿਭਾਈ, ਜਦਕਿ ਵਿੱਕੀ ਜੈਨ ਨੇ ਮੁਨੱਵਰ ਦੇ ਖਿਲਾਫ ਬਹਿਸ ਕੀਤੀ। ਟਾਸਕ ਮੁਤਾਬਕ ਅੰਕਿਤਾ ਅਤੇ ਵਿੱਕੀ ਨੂੰ ਰਿਪੋਰਟ ਦਿੱਤੀ ਗਈ ਸੀ, ਜਿਸ 'ਚ ਸਾਰੇ ਕੈਦੀਆਂ ਦੇ ਮੁਨੱਵਰ 'ਤੇ ਲੱਗੇ ਦੋਸ਼ ਸਨ।
- \
ਅੰਕਿਤਾ ਨੂੰ ਮੁਨੱਵਰ ਦੇ ਸਮਰਥਨ 'ਚ ਬਹਿਸ ਕਰਨੀ ਪਈ ਜਦਕਿ ਵਿੱਕੀ ਨੂੰ ਉਸ ਦੇ ਖਿਲਾਫ ਲੜਨਾ ਪਿਆ। ਇਸ ਕੇਸ ਵਿੱਚ ਅਰੁਣ ਮਸ਼ੇਟੀ ਅਤੇ ਔਰਾ ਜੱਜ ਸਨ। ਇਸ ਟਾਸਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਿੱਗ ਬੌਸ ਨੇ ਵਿੱਕੀ ਨੂੰ ਛੇੜਿਆ ਅਤੇ ਕਿਹਾ ਕਿ ਉਹ ਮੁਨੱਵਰ ਦੇ ਖਿਲਾਫ ਬਿੱਗ ਬੌਸ ਦਾ ਕੇਸ ਲੜਨ ਲਈ ਫੀਸ ਬਾਰੇ ਚਰਚਾ ਕਰਨ। ਇਸ ਤੋਂ ਬਾਅਦ ਬਿੱਗ ਬੌਸ ਨੇ ਅੰਕਿਤਾ ਲੋਖੰਡੇ ਨੂੰ ਕਿਹਾ ਕਿ ਉਹ ਕੋਰਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁਨੱਵਰ ਨਾਲ ਆਪਣੀ ਫੀਸ 'ਤੇ ਚਰਚਾ ਕਰ ਸਕਦੀ ਹੈ, ਜਿਸ 'ਤੇ ਅੰਕਿਤਾ ਨੇ 'ਠੀਕ ਹੈ' ਕਿਹਾ। ਵਿੱਕੀ ਨੇ ਤੁਰੰਤ ਕਿਹਾ ਕਿ ਉਹ ਹਰ ਵਾਰ ਅੰਕਿਤਾ ਦੀ ਫੀਸ ਬਾਰੇ ਫੈਸਲਾ ਕਰਦਾ ਹੈ ਅਤੇ ਉਹ ਹੁਣ ਉਸਦੀ ਫੀਸ ਦਾ ਫੈਸਲਾ ਨਹੀਂ ਕਰ ਸਕੇਗਾ ਕਿਉਂਕਿ ਉਹ ਉਸਦੇ ਨਾਲ ਨਹੀਂ ਹੈ।
ਅੰਕਿਤਾ ਨੇ ਬਿੱਗ ਬੌਸ ਨੂੰ ਦੱਸਿਆ ਕਿ ਕਿਵੇਂ ਵਿੱਕੀ ਜੈਨ ਉਸ ਨੂੰ ਘੱਟ ਸਮਝ ਰਿਹਾ ਹੈ ਪਰ ਉਸ ਨੇ ਮੁਨੱਵਰ ਨਾਲ ਆਪਣੀ ਫੀਸ ਬਾਰੇ ਚਰਚਾ ਕੀਤੀ ਹੈ। ਇਸ ਤੋਂ ਬਾਅਦ ਅੰਕਿਤਾ ਨੇ ਵਿੱਕੀ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਸ ਨੂੰ ਇਹ ਭੁਲੇਖਾ ਹੈ ਕਿ ਉਹ ਬਹੁਤ ਵਧੀਆ ਬੋਲਦਾ ਹੈ ਪਰ ਅਜਿਹਾ ਨਹੀਂ ਹੈ। ਮੁਨੱਵਰ ਫਾਰੂਕੀ ਨੇ ਹੱਸਦੇ ਹੋਏ ਅੰਕਿਤਾ ਨੂੰ ਵਿੱਕੀ ਨਾਲ ਨਾ ਲੜਣ ਲਈ ਕਿਹਾ।
- ਬਿੱਗ ਬੌਸ 17 'ਚ ਅੰਕਿਤਾ ਲੋਖੰਡੇ ਦਾ ਵੱਡਾ ਖੁਲਾਸਾ, ਕਿਹਾ- ਮੈਂ ਸੁਸ਼ਾਂਤ ਦੇ ਅੰਤਿਮ ਸੰਸਕਾਰ 'ਤੇ ਵੀ ਨਹੀਂ ਜਾ ਸਕੀ
- ਬਿੱਗ ਬੌਸ 17 'ਚ ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ ਦੀ ਰਿਪੋਰਟ ਆਈ ਸਾਹਮਣੇ, ਜਾਣੋ ਨਤੀਜਾ
- Bigg Boss 17: ਬਿੱਗ ਬੌਸ 17 'ਚ ਅੰਕਿਤਾ ਲੋਖੰਡੇ ਦਾ ਹੈਰਾਨ ਕਰਨ ਵਾਲਾ ਖੁਲਾਸਾ, ਅਨੁਸ਼ਕਾ-ਪਰਿਣੀਤੀ ਨਾਲ ਸੁਸ਼ਾਂਤ ਦਾ ਸੀਨ ਦੇਖ ਕੇ ਬਹੁਤ ਰੋਈ ਸੀ ਅਦਾਕਾਰਾ
ਬਿੱਗ ਬੌਸ ਨੇ ਵਿੱਕੀ ਨੂੰ ਇਹ ਕਹਿ ਕੇ ਛੇੜਿਆ ਕਿ ਉਹ 'ਅੰਕਿਤਾ ਦੇ ਪਤੀ' ਦੇ ਰੂਪ ਵਿੱਚ ਸ਼ੋਅ ਵਿੱਚ ਆਇਆ ਸੀ। ਪਰ ਹੁਣ ਉਨ੍ਹਾਂ ਨੂੰ ਇਸ ਟੈਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਅੰਕਿਤਾ ਨੂੰ ਖੇਡਣ ਦੇਣਾ ਚਾਹੀਦਾ ਹੈ। ਇਹ ਕਹਿੰਦੇ ਹੋਏ ਅੰਕਿਤਾ ਨੇ ਬਿੱਗ ਬੌਸ ਦਾ ਧੰਨਵਾਦ ਕੀਤਾ। ਵਿੱਕੀ ਨੇ ਅੰਕਿਤਾ ਨੂੰ ਦੱਸਿਆ ਕਿ ਬਿੱਗ ਬੌਸ ਉਸ ਨੂੰ ਆਪਣੀ ਗੇਮ ਖੇਡਣ ਲਈ ਕਹਿ ਰਿਹਾ ਹੈ। ਬਿੱਗ ਬੌਸ ਨੇ ਸਪੱਸ਼ਟ ਕੀਤਾ ਕਿ ਕਿਵੇਂ ਉਹ ਅੰਕਿਤਾ ਨੂੰ ਆਪਣੀ ਫੀਸ ਬਾਰੇ ਚਰਚਾ ਕਰਨ ਲਈ ਕਹਿ ਰਹੇ ਹਨ। ਵਿੱਕੀ ਨੇ ਫਿਰ ਅੰਕਿਤਾ ਨੂੰ ਛੇੜਿਆ ਅਤੇ ਕਿਹਾ ਕਿ ਉਹ ਜਾ ਕੇ ਮੁਨੱਵਰ ਨਾਲ ਆਪਣੀ ਫੀਸ ਬਾਰੇ ਗੱਲ ਕਰੇ।
ਜਿਸ ਤੋਂ ਬਾਅਦ ਅੰਕਿਤਾ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਕਿਹਾ, 'ਮੇਰੇ ਨਾਲ ਅਜਿਹਾ ਕੁਝ ਨਾ ਕਰੋ ਕਿਤੇ ਆਪਣੀ ਲੜਾਈ ਨਾ ਹੋ ਜਾਵੇ ਅਤੇ ਸਾਡਾ ਹੀ ਤਲਾਕ ਦਾ ਕੇਸ ਸ਼ੁਰੂ ਨਾ ਹੋ ਜਾਵੇ।' ਵਿੱਕੀ ਨੇ ਦੱਸਿਆ ਕਿ ਜੇਕਰ ਉਹ ਇਹ ਬਿਆਨ ਜਨਤਕ ਤੌਰ 'ਤੇ ਦਿੰਦਾ ਤਾਂ ਗੱਲ ਹੋਰ ਹੋਣੀ ਸੀ। ਅੰਕਿਤਾ ਦੀ ਇਹ ਗੱਲ ਸੁਣ ਕੇ ਸਾਰੇ ਮੁਕਾਬਲੇਬਾਜ਼ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਹਿਣ ਲਈ ਕਿਹਾ।