ETV Bharat / entertainment

Animal: ਅਮਰੀਕਾ 'ਚ ਪ੍ਰਸ਼ੰਸਕਾਂ ਨੇ ਘੇਰਿਆ ਫਿਲਮ 'ਐਨੀਮਲ' ਦਾ ਨਿਰਦੇਸ਼ਕ, ਲਗਾਏ ਸੰਦੀਪ ਰੈਡੀ ਵਾਂਗਾ ਨਾਮ ਦੇ ਨਾਅਰੇ - Ranbir kapoor upcoming Films

Animal Director Sandeep Reddy Vanga: ਅਮਰੀਕਾ 'ਚ 'ਐਨੀਮਲ' ਦੇ ਨਿਰਦੇਸ਼ਕ ਨੂੰ ਪ੍ਰਸ਼ੰਸਕਾਂ ਦੀ ਭੀੜ ਨੇ ਘੇਰ ਲਿਆ ਅਤੇ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾਉਣ ਲੱਗੇ। ਨਿਰਦੇਸ਼ਕ ਮੁਸ਼ਕਿਲ ਨਾਲ ਇਸ ਭੀੜ ਤੋਂ ਬਚ ਕੇ ਨਿਕਲੇ।

Animal Director Sandeep Reddy Vanga
Animal Director Sandeep Reddy Vanga
author img

By ETV Bharat Entertainment Team

Published : Dec 9, 2023, 12:52 PM IST

ਹੈਦਰਾਬਾਦ: ਸਾਊਥ ਫਿਲਮ ਇੰਡਸਟਰੀ ਦੇ ਬਿਹਤਰ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਫਿਲਮ 'ਐਨੀਮਲ' ਨੇ ਬਾਕਸ ਆਫਿਸ 'ਤੇ ਪਹਿਲੇ ਹੀ ਦਿਨ ਤੋਂ ਧਮਾਲ ਮਚਾ ਕੇ ਰੱਖਿਆ ਹੈ। 'ਐਨੀਮਲ' 1 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ 8 ਦਿਨਾਂ 'ਚ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦਾ ਅੰਕੜਾ 600 ਕਰੋੜ ਵੱਲ ਵਧ ਰਿਹਾ ਹੈ। ਸੰਦੀਪ ਰੈਡੀ ਵਾਂਗਾ ਨੇ ਆਪਣੇ ਕਰੀਅਰ 'ਚ 'ਐਨੀਮਲ' ਨੂੰ ਮਿਲਾ ਕੇ ਹੋਰ ਤਿੰਨ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਹੁਣ ਸੰਦੀਪ ਨੂੰ ਹਾਲ ਹੀ ਵਿੱਚ ਅਮਰੀਕਾ 'ਚ ਦੇਖਿਆ ਗਿਆ ਸੀ। ਇੱਥੇ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾਉਣ ਲੱਗੇ।

ਫਿਲਮ 'ਐਨੀਮਲ' ਦੇ ਨਿਰਦੇਸ਼ਕ ਨੂੰ ਪ੍ਰਸ਼ੰਸਕਾਂ ਦੀ ਭੀੜ ਨੇ ਘੇਰਿਆ: ਸੰਦੀਪ ਹਾਲ ਹੀ ਵਿੱਚ ਫਿਲਮ 'ਐਨੀਮਲ' ਦੇ ਇਵੈਂਟ ਲਈ ਡੱਲਾਸ ਗਏ ਸੀ। ਇੱਥੇ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਸੰਦੀਪ ਪ੍ਰਸ਼ੰਸਕਾਂ ਦੀ ਭੀੜ 'ਚ ਫਸ ਗਏ ਅਤੇ ਉੱਥੋ ਜਲਦੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਇਨ੍ਹਾਂ ਹੀ ਨਹੀਂ, ਜਿੱਥੇ ਸੰਦੀਪ ਆਪਣੇ ਆਪ ਨੂੰ ਪ੍ਰਸ਼ੰਸਕਾਂ ਦੀ ਭੀੜ 'ਚੋ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਦੂਜੇ ਪਾਸੇ ਪ੍ਰਸ਼ੰਸਕ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾ ਰਹੇ ਸੀ।

ਫਿਲਮ 'ਐਨੀਮਲ' ਦੇ ਨਿਰਦੇਸ਼ਕ ਦਾ ਵੀਡੀਓ ਵਾਈਰਲ: ਸੰਦੀਪ ਰੈਡੀ ਵਾਂਗਾ ਦਾ ਇਹ ਵਾਈਰਲ ਵੀਡੀਓ Reddit 'ਤੇ ਦੇਖਿਆ ਜਾ ਰਿਹਾ ਹੈ। ਇਸ ਵੀਡੀਓ 'ਤੇ ਲੋਕਾਂ ਦੇ ਕਈ ਕੰਮੈਟ ਵੀ ਆ ਰਹੇ ਹਨ। ਕੰਮੈਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, "ਸਿਰਫ਼ ਦੋ ਹਿੰਦੀ ਫਿਲਮਾਂ ਬਣਾਉਣ ਤੋਂ ਬਾਅਦ ਅਜਿਹੀ ਫੈਨ ਫਾਲੋਇੰਗ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇਨ੍ਹਾਂ ਨੇ ਮੈਨੂੰ ਮੇਰੇ ਇੰਜੀਨੀਅਰਿੰਗ ਕਾਲਜ ਦੀ ਯਾਦ ਦਿਵਾ ਦਿੱਤੀ।"

ਫਿਲਮ 'ਐਨੀਮਲ' ਦਾ ਕਲੈਕਸ਼ਨ: ਫਿਲਮ 'ਐਨੀਮਲ' ਅੱਜ 9 ਦਸੰਬਰ ਨੂੰ ਆਪਣੀ ਰਿਲੀਜ਼ ਦੇ 9ਵੇਂ ਦਿਨ 'ਚ ਪਹੁੰਚ ਗਈ ਹੈ। ਇਹ ਫਿਲਮ World Wide 'ਤੇ 563.3 ਕਰੋੜ ਅਤੇ ਘਰੇਲੂ ਬਾਕਸ ਆਫਿਸ 'ਤੇ 400 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ। ਫਿਲਮ 'ਐਨੀਮਲ' ਅੱਜ 9ਵੇਂ ਦਿਨ 600 ਕਰੋੜ ਦਾ ਅੰਕੜਾਂ ਪਾਰ ਕਰਦੀ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਰਣਬੀਰ ਕਪੂਰ, ਅਨਿਲ ਕਪੂਰ, ਸੁਰੇਸ਼ ਓਬਰਾਏ, ਤ੍ਰਿਪਤੀ ਡਿਮਰੀ ਅਤੇ ਸੌਰਭ ਸਚਦੇਵਾ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.