ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਪ੍ਰਸ਼ੰਸਕਾਂ ਲਈ ਸ਼ਾਨਦਾਰ ਤਸਵੀਰਾਂ ਪੇਸ਼ ਕੀਤੀਆਂ ਹਨ, ਜਿਸ ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਸ਼ਾਹਿਦ ਕਪੂਰ ਦੇ ਨਾਲ ਉਸ ਦੀ 2015 ਦੀ ਫਿਲਮ 'ਸ਼ਾਨਦਾਰ' ਵਿੱਚ ਉਸ ਦੇ ਲੁੱਕ ਦੀ ਯਾਦ ਆ ਗਈ।
ਤਸਵੀਰਾਂ ਵਿੱਚ ਆਲੀਆ ਇੱਕ ਬੌਸ ਵਾਈਬ ਦੇ ਰਹੀ ਹੈ, ਕਿਉਂਕਿ ਉਸਨੂੰ ਇੱਕ ਸਲੇਟੀ ਰੰਗ ਦਾ ਚੈਕਰਡ ਪੈਂਟਸੂਟ ਇੱਕ ਨੀਲੀ ਕਮੀਜ਼ ਅਤੇ ਇੱਕ ਗੂੜ੍ਹੇ ਨੀਲੇ ਰੰਗ ਦੀ ਟਾਈ ਨਾਲ ਜੋੜਿਆ ਹੋਇਆ ਦੇਖਿਆ ਜਾ ਸਕਦਾ ਹੈ। ਆਲੀਆ ਨੇ ਸਲੇਟੀ ਹੂਪ ਈਅਰਰਿੰਗਸ ਦੇ ਨਾਲ ਆਪਣੀ ਦਿੱਖ ਨੂੰ ਨਿਖਾਰਿਆ ਹੈ ਅਤੇ ਬਲੈਕ ਹੀਲ ਨੂੰ ਵੀ ਇਸ ਦਿੱਖ ਨਾਲ ਜੋੜਿਆ ਹੈ ਅਤੇ ਘੱਟੋ-ਘੱਟ ਮੇਕਅੱਪ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ।
ਅਦਾਕਾਰਾ ਨੇ ਫਿਲਮ 'ਸ਼ਾਨਦਾਰ' ਦੇ ਗੀਤ ਗੁਲਾਬੋ ਵਿੱਚ ਚਿੱਟੇ ਕਮੀਜ਼ ਦੇ ਨਾਲ ਇੱਕ ਸਮਾਨ ਸਲੇਟੀ ਚੈਕਰ ਵਾਲਾ ਪੈਂਟਸੂਟ ਪਹਿਨਿਆ ਸੀ। ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਲੀਆ ਨੇ ਪੈਂਟਸੂਟ 'ਚ ਇਕ ਔਰਤ ਦਾ ਇਮੋਜੀ ਪਾ ਕੇ ਪੋਸਟ ਦਾ ਕੈਪਸ਼ਨ ਦਿੱਤਾ। ਜਾਹਨਵੀ ਕਪੂਰ, ਅਨੰਨਿਆ ਪਾਂਡੇ, ਤਮੰਨਾ ਭਾਟੀਆ, ਭੂਮੀ ਪੇਡਨੇਕਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਸੋਨੀ ਰਾਜ਼ਦਾਨ, ਸ਼ਾਹੀਨ ਭੱਟ ਅਤੇ ਰਿਧੀਮਾ ਕਪੂਰ ਸਮੇਤ ਕਈ ਹੋਰਾਂ ਨੇ ਉਸਦੀ ਪੋਸਟ ਨੂੰ ਪਸੰਦ ਕੀਤਾ ਅਤੇ ਕਈਆਂ ਨੇ ਕਮੈਂਟ ਵੀ ਕੀਤੇ।
- " class="align-text-top noRightClick twitterSection" data="
">
ਇੱਕ ਪ੍ਰਸ਼ੰਸਕ ਨੇ ਲਿਖਿਆ "ਗੁਲਾਬੋ ਜ਼ਰਾ ਇਤਰ ਗਿਰਾ ਦੋ, ਤੁਸੀਂ ਮੈਨੂੰ ਸ਼ਾਨਦਾਰ ਫਿਲਮ ਦੀ ਯਾਦ ਦਿਵਾ ਦਿੱਤੀ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ "ਸ਼ਾਨਦਾਰ ਆਲੀਆ ਭੱਟ।" ਇਸ ਪੋਸਟ ਉਤੇ ਕੁੱਝ ਯੂਜ਼ਰਸ ਨੇ ਫਾਇਰ ਅਤੇ ਰੈੱਡ ਹਾਰਟ ਇਮੋਜੀ ਛੱਡੇ ਹਨ। ਤੁਹਾਨੂੰ ਦੱਸ ਦਈਏ ਕਿ ਆਲੀਆ ਭੱਟ ਇੰਨੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ, ਅਦਾਕਾਰਾ ਇਸ ਨਾਲ ਸੰਬੰਧਿਤ ਫੋਟੋਆਂ ਆਏ ਦਿਨ ਸਾਂਝੀਆਂ ਕਰਦੀ ਰਹਿੰਦੀ ਹੈ।
ਇਸ ਦੌਰਾਨ ਆਲੀਆ ਆਉਣ ਵਾਲੇ ਮਹੀਨੇ ਵਿੱਚ ਆਪਣੇ ਪਹਿਲੇ ਮੇਟ ਗਾਲਾ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਲੀਆ ਭੱਟ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਅਗਲੀ ਵਾਰ ਕਰਨ ਜੌਹਰ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਦਿਖਾਈ ਦੇਵੇਗੀ। ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ।
ਇਹ ਵੀ ਪੜ੍ਹੋ:KKBKKJ Collection Day 6: ਬਾਕਸ ਆਫਿਸ 'ਤੇ ਨਿਕਲਿਆ ਸਲਮਾਨ ਦੀ ਫਿਲਮ ਦਾ ਦਮ, ਛੇਵੇਂ ਦਿਨ ਕੀਤੀ ਇੰਨੀ ਕਮਾਈ