ETV Bharat / entertainment

Mission Raniganj Trailer Date: ਅਕਸ਼ੈ ਕੁਮਾਰ ਦੀ ਬਹੁ-ਚਰਚਿਤ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਕਦੋਂ ਹੋਵੇਗਾ ਰਿਲੀਜ਼, ਇਥੇ ਜਾਣੋ

Mission Raniganj Trailer Date OUT: ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' ਦਾ ਪਹਿਲਾਂ ਲੁੱਕ ਅਤੇ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਫਿਲਮ ਦਾ ਟ੍ਰੇਲਰ ਕਦੋਂ ਰਿਲੀਜ਼ ਹੋਵੇਗਾ, ਇਸ ਦੀ ਤਾਰੀਕ ਵੀ ਸਾਹਮਣੇ ਆ ਚੁੱਕੀ ਹੈ।

Mission Raniganj Trailer Date
Mission Raniganj Trailer Date
author img

By ETV Bharat Punjabi Team

Published : Sep 23, 2023, 5:00 PM IST

ਹੈਦਰਾਬਾਦ: ਫਿਲਮ 'OMG 2' ਨਾਲ ਬਾਕਸ ਆਫਿਸ 'ਤੇ ਧਮਾਕਾ ਮਚਾਉਣ ਤੋਂ ਬਾਅਦ ਅਕਸ਼ੈ ਕੁਮਾਰ ਹੁਣ ਆਪਣੀ ਅਗਲੀ ਫਿਲਮ 'ਮਿਸ਼ਨ ਰਾਣੀਗੰਜ' ਨਾਲ ਹਲਚਲ ਮਚਾਉਣ (Mission Raniganj Trailer release Date) ਆ ਰਹੇ ਹਨ। ਇਸ ਫਿਲਮ 'ਚ ਅਕਸ਼ੈ ਕੁਮਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇੰਜੀਨੀਅਰ ਜਸਵੰਤ ਸਿੰਘ ਗਿੱਲ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰਾਣੀਗੰਜ ਮਾਈਨਿੰਗ ਦੌਰਾਨ ਫਸੇ 65 ਮਜ਼ਦੂਰਾਂ ਨੂੰ ਬਚਾਇਆ ਸੀ।

ਹੁਣ ਅਕਸ਼ੈ ਕੁਮਾਰ ਸਿਲਵਰ ਸਕ੍ਰੀਨ 'ਤੇ ਇਸ ਅਸਲੀ ਹੀਰੋ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਅਕਸ਼ੈ ਕੁਮਾਰ ਦੀ ਫਿਲਮ ਦਾ ਪਹਿਲਾਂ ਲੁੱਕ ਅਤੇ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਫਿਲਮ ਦਾ ਟ੍ਰੇਲਰ ਕਦੋਂ ਰਿਲੀਜ਼ ਹੋਵੇਗਾ, ਇਸ ਦੀ ਤਾਰੀਕ ਵੀ ਸਾਹਮਣੇ ਆ ਚੁੱਕੀ ਹੈ। ਅੱਜ ਯਾਨੀ 23 ਸਤੰਬਰ ਨੂੰ ਅਕਸ਼ੈ ਕੁਮਾਰ ਨੇ ਆਪਣੀ ਇੱਕ ਪੋਸਟ ਵਿੱਚ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਦੀ ਤਾਰੀਕ ਦਾ ਖੁਲਾਸਾ ਕੀਤਾ ਹੈ।

ਅਕਸ਼ੈ ਕੁਮਾਰ ਨੇ 23 ਸਤੰਬਰ (Mission Raniganj Trailer release Date) ਨੂੰ ਆਪਣੇ ਇੰਸਟਾਗ੍ਰਾਮ ਪੋਸਟ 'ਚ ਇਸ ਨੂੰ ਸ਼ੇਅਰ ਕੀਤਾ ਅਤੇ ਲਿਖਿਆ, '1989 'ਚ ਇਕੱਲੇ ਆਦਮੀ ਨੇ ਆਪਣੇ ਬਲ 'ਤੇ ਲੋਕਾਂ ਨੂੰ ਮੁਸੀਬਤਾਂ ਤੋਂ ਬਚਾਇਆ, ਮਿਸ਼ਨ ਰਾਣੀਗੰਜ ਦਾ ਟ੍ਰੇਲਰ 25 ਸਤੰਬਰ ਨੂੰ ਰਿਲੀਜ਼ ਹੋਵੇਗਾ, 6 ਅਕਤੂਬਰ ਨੂੰ ਭਾਰਤ ਦੇ ਅਸਲੀ ਹੀਰੋ ਨਾਲ ਮਿਸ਼ਨ ਰਾਣੀਗੰਜ ਦੇਖੋ।'

ਮਿਸ਼ਨ ਰਾਣੀਗੰਜ ਬਾਰੇ: ਅਕਸ਼ੈ ਕੁਮਾਰ ਦੀ ਫਿਲਮ ਮਿਸ਼ਨ ਰਾਣੀਗੰਜ 'ਦਿ ਗ੍ਰੇਟ ਰੈਸਕਿਊ' ਇੱਕ ਸਰਵਾਈਕਲ ਥ੍ਰਿਲਰ ਫਿਲਮ ਹੈ। ਅਕਸ਼ੈ ਇਸ ਵਿੱਚ ਅਸਲੀ ਹੋਰੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਣਗੇ। ਫਿਲਮ ਦਾ ਨਿਰਦੇਸ਼ਨ ਟੀਨੂ ਸੁਰੇਸ਼ ਦੇਸਾਈ ਨੇ ਕੀਤਾ ਹੈ ਅਤੇ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ। ਇਸ ਫਿਲਮ ਦੀ ਕਹਾਣੀ ਵਿਪੁਲ ਕੇ ਰਾਵਲ ਨੇ ਤਿਆਰ ਕੀਤੀ ਹੈ। ਫਿਲਮ ਪੱਛਮੀ ਬੰਗਾਲ ਦੇ ਰਾਣੀਗੰਜ ਦੇ ਕੋਲਾ ਖੇਤਾਂ ਵਿੱਚ ਫਸੇ ਮਜ਼ਦੂਰਾਂ ਦੀ ਜਾਨ ਬਚਾਉਣ 'ਤੇ ਆਧਾਰਿਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.