ETV Bharat / entertainment

Yaariyan 2: ਮਾਮਲਾ ਦਰਜ ਹੋਣ ਤੋਂ ਬਾਅਦ ‘ਯਾਰੀਆਂ 2’ ਫਿਲਮ ਦੀ ਨਿਰਦੇਸ਼ਕ ਜੋੜੀ ਨੇ ਦਿੱਤੀ ਇਹ ਸਫ਼ਾਈ, ਐਸਜੀਪੀਸੀ ਦਿੱਲੀ ਦੀ ਸ਼ਿਕਾਇਤ 'ਤੇ ਹੋਈ ਹੈ ਕਾਰਵਾਈ - Yaariyan 2 song Saure Ghar

Yaariyan 2: ‘ਯਾਰੀਆਂ 2’ ਫਿਲਮ ਇੰਨੀ ਦਿਨੀਂ ਕਈ ਵਿਵਾਦਾਂ ਵਿੱਚ ਘਿਰੀ ਹੋਈ ਹੈ, ਐਸਜੀਪੀਸੀ ਦਿੱਲੀ ਨੇ ਫਿਲਮ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਹੁਣ ਫਿਲਮ ਦੀ ਨਿਰਦੇਸ਼ਕ ਜੋੜੀ ਨੇ ਇਸ ਸੰਬੰਧੀ ਸਫ਼ਾਈ ਦਿੱਤੀ ਹੈ।

Yaariyan 2
Yaariyan 2
author img

By ETV Bharat Punjabi Team

Published : Aug 31, 2023, 12:10 PM IST

ਚੰਡੀਗੜ੍ਹ: ਟੀ-ਸੀਰੀਜ਼ ਵੱਲੋਂ ਨਿਰਮਿਤ ਕੀਤੀ ਜਾ ਰਹੀ ਆਉਣ ਵਾਲੀ ਅਤੇ ਬਹੁ-ਚਰਚਿਤ ਹਿੰਦੀ 'ਯਾਰੀਆਂ 2' ਦੇ ਇਕ ਗਾਣੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਗੰਭੀਰ ਰੁਖ਼ ਅਖ਼ਤਿਆਰ ਕਰਦਾ ਨਜ਼ਰੀ ਆ ਰਿਹਾ ਹੈ, ਜਿਸ ਦੇ ਚਲਦਿਆਂ ਹੀ ਹੁਣ ਸੰਬੰਧਤ ਫਿਲਮ ਦੀ ਨਿਰਦੇਸ਼ਕ ਜੋੜੀ ਰਾਧਿਕਾ ਰਾਓ ਅਤੇ ਵਿਨੈ ਸਪਰੂ ਅੱਗੇ ਆਏ ਹਨ ਅਤੇ ਇਸ ਮਾਮਲੇ ਸੰਬੰਧੀ ਆਪਣੀ ਸਫ਼ਾਈ ਸਾਹਮਣੇ ਰੱਖੀ ਹੈ। ਫਿਲਮ ਦੇ ਅਭਿਨੇਤਾ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸਿੱਖਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਸਿਰੀ ਸਾਹਿਬ (ਕਿਰਪਾਨ) ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ।

ਇਸੇ ਮਾਮਲੇ ਸੰਬੰਧੀ ਵੱਟੀ ਆਪਣੀ ਚੁੱਪ ਨੂੰ ਤੋੜ੍ਹਦੇ ਹੋਏ ਉਕਤ ਨਿਰਦੇਸ਼ਕਾਂ ਨੇ ਕਿਹਾ ਕਿ ਉਨ੍ਹਾਂ ਅਤੇ ਫਿਲਮ ਦੀ ਪੂਰੀ ਟੀਮ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਵੀ ਕੋਈ ਇਰਾਦਾ ਨਹੀਂ ਸੀ ਅਤੇ ਇਹ ਪ੍ਰਸਥਿਤੀਆਂ ਇਤਫ਼ਾਕਣ ਹੀ ਘੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਮ ਦੇ ਉਕਤ ਗਾਣੇ ਦੇ ਫਿਲਮਾਂਕਣ ਦੌਰਾਨ ਹੀਰੋ ਵੱਲੋਂ ਪਹਿਨੇ ਜਿਸ ਚਿੰਨ੍ਹ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ, ਉਹ ਸ੍ਰੀ ਸਾਹਿਬ ਨਹੀਂ ਬਲਕਿ ਖੁਖ਼ਰੀ ਹੈ, ਜਿਸ ਨੂੰ ਮੁੰਬਈ ਵਿਚ ਕਈ ਲੋਕ ਸੇਫ਼ਟੀ ਵਜੋਂ ਵਰਤੋਂ ਵਿਚ ਲਿਆਂਦੇ ਹਨ, ਹਾਲਾਂਕਿ ਇਸ ਨੂੰ ਜਿਸ ਕਵਰ ਰੂਪੀ ਸਾਂਚੇ ਦੇ ਰੂਪ ਵਿਚ ਦਰਸਾਇਆ ਗਿਆ, ਉਹ ਇਸ ਨੂੰ ਆਪਣੀ ਤਕਨੀਕੀ ਭੁੱਲ ਵਜੋਂ ਵੀ ਮੰਨਦੇ ਹਨ, ਜਿਸ ਲਈ ਉਹ ਐਸਜੀਪੀਸੀ ਦਿੱਲੀ ਨਾਲ ਵੀ ਜਲਦ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਜ਼ਰੂਰ ਸਪੱਸ਼ਟ ਕਰਨਾ ਚਾਹੁੰਣਗੇ।

  • We raise our strong objection to these visuals filmed, published in 'Saure Ghar' song of 'Yaariyan 2' film directed by Radhika Rao & Vinay Sapru @SapruAndRao, as actor is seen wearing Sikh Kakaar (symbol of Sikh faith) Kirpan in a highly objectionable manner which cannot be… pic.twitter.com/FZXooNMsoH

    — Shiromani Gurdwara Parbandhak Committee (@SGPCAmritsar) August 28, 2023 " class="align-text-top noRightClick twitterSection" data=" ">

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਵੀ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਸਾਹਿਬ ਅਤੇ ਖ਼ੁਖ਼ਰੀ ਵਿਚ ਇਕੋ ਜਿਹੀ ਸਮਾਨਤਾ ਕਾਰਨ ਇਹ ਸਥਿਤੀ ਕ੍ਰਿਏਟ ਹੋਈ ਹੈ, ਜਿਸ ਸੰਬੰਧੀ ਪੈਦਾ ਹੋਏ ਗਲਤਫ਼ਹਿਮੀ ਵਾਲੇ ਮਾਹੌਲ ਲਈ ਉਹ ਖੁਦ ਦੁੱਖ ਪ੍ਰਗਟ ਕਰਦੇ ਹਨ ਅਤੇ ਇਹ ਵੀ ਵਾਅਦਾ ਕਰਦੇ ਹਨ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਭੁੱਲ ਨਹੀਂ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਧਰਮ ਚਿੰਨ੍ਹ ਦਾ ਕੋਈ ਅਨਾਦਰ ਨਾ ਹੋਵੇ।

ਉਲੇਖ਼ਯੋਗ ਹੈ ਕਿ ਅਕਤੂਬਰ ਮਹੀਨੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਸਾਲ 2014 ਵਿਚ ਰਿਲੀਜ਼ ਕੀਤੇ ਗਏ ਪਹਿਲੇ ਭਾਗ ਨੂੰ ਟਿਕਟ ਖਿੜ੍ਹਕੀ 'ਤੇ ਵੱਡੀ ਸਫ਼ਲਤਾ ਨਸੀਬ ਹੋਈ ਸੀ ਅਤੇ ਇਸ ਨੇ 40 ਕਰੋੜ ਦਾ ਕਾਰੋਬਾਰ ਕੀਤਾ ਸੀ, ਜਿਸ ਦੀ ਇਸ ਸੀਕਵਲ ਨੂੰ ਲੰਮੇ ਵਕਫ਼ੇ ਬਾਅਦ ਟੀ-ਸੀਰੀਜ਼ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਲੁੱਕ ਅਤੇ ਗਾਣਾ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਵਿਵਾਦਾਂ ਵਿਚ ਘਿਰ ਗਈ ਹੈ।

ਓਧਰ ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਸਟੈਂਡ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ ਅਤੇ ਕਿਹਾ ਕਿ ਫਿਲਮ ਦੀ ਨਿਰਮਾਣ ਟੀਮ ਸੰਬੰਧਤ ਗਾਣੇ ਨੂੰ ਸਾਰੇ ਪਲੇਟਫ਼ਾਰਮਜ਼ ਤੋਂ ਤੁਰੰਤ ਹਟਾਏ ਅਤੇ ਇਸ ਸੰਬੰਧੀ ਆਪਣੀ ਮੁਆਫ਼ੀਨਾਮਾ ਵੀ ਜਨਤਕ ਕਰੇ ਅਤੇ ਅਜਿਹਾ ਨਾ ਕੀਤੇ ਜਾਣ 'ਤੇ ਹੋਰ ਸਖ਼ਤ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕਾਂ ਵਿਚ ਸ਼ੁਮਾਰ ਕਰਵਾਉਂਦੇ ਅਤੇ ਸਲਮਾਨ ਖ਼ਾਨ ਸਟਾਰਰ ‘ਲੱਕੀ’, 'ਸਨਮ ਤੇਰੀ ਕਸਮ' ਜਿਹੀਆਂ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰਨ ਦੇ ਨਾਲ ਟੀ-ਸੀਰੀਜ਼ ਦੇ ਬੇਸ਼ੁਮਾਰ ਹਿੱਟ ਮਿਊੂਜਿਕ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੀ ਉਕਤ ਜੋੜੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਬਰਾਬਰ ਆਦਰ ਅਤੇ ਸਤਿਕਾਰ ਕਰਦੇ ਹਨ ਅਤੇ ਇਸ ਸਮੇਂ ਜੋ ਸਥਿਤੀ ਅਤੇ ਵਿਵਾਦ ਸਾਹਮਣੇ ਆਇਆ ਹੈ, ਉਸ ਨਾਲ ਉਹ ਦਿਲੋਂ ਦੁਖੀ ਹੋਏ ਅਤੇ ਆਪਣੀ ਭੁੱਲ ਨੂੰ ਸਵੀਕਾਰ ਕਰਨ ਵਿਚ ਕਿਸੇ ਕਿਸਮ ਦੀ ਹਿਚਹਿਚਾਕਟ ਮਹਿਸੂਸ ਕਰਦੇ ਅਤੇ ਜਲਦ ਹੀ ਇਸ ਵਿਵਾਦ ਅਤੇ ਪ੍ਰਸਥਿਤੀ ਦਾ ਹੱਲ ਕਰਨਾ ਉਨਾਂ ਦੀ ਵਿਸ਼ੇਸ ਪਹਿਲਕਦਮੀ ਰਹੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.