ਫਰੀਦਕੋਟ: ਪੰਜਾਬੀ ਸਿਨੇਮਾਂ ਦੀ ਬੇਹਤਰੀਣ ਅਦਾਕਾਰਾ ਵਜੋਂ ਆਪਣੀ ਪਹਿਚਾਣ ਕਾਇਮ ਕਰਨ 'ਚ ਸਫ਼ਲ ਰਹੀ ਅਦਾਕਾਰਾ ਵਾਮਿਕਾ ਗੱਬੀ ਇੰਨ੍ਹੀ ਦਿਨ੍ਹੀ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜ੍ਹਾ ਸਿਰਜਣ ਵੱਲ ਵਧ ਰਹੀ ਹੈ। ਵਾਮਿਕਾ ਗੱਬੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਓਟੀਟੀ ਫ਼ਿਲਮ ‘ਖੁਫ਼ਿਆ’ ਵਿਚਲੀ ਉਸ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ। ਚੰਡੀਗੜ੍ਹ ਨਾਲ ਸਬੰਧਤ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਇਸ ਫ਼ਿਲਮ 'ਚ ਆਪਣੇ ਕਿਰਦਾਰ ਨੂੰ ਮਿਲ ਰਹੀ ਕਾਮਯਾਬੀ ਤੋਂ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਨਿਰਦੇਸ਼ਕ ਵਿਸ਼ਾਲ ਭਾਰਦਵਾਜ਼ ਨਾਲ ਕੰਮ ਕਰਨਾ ਕਿਸੇ ਵੀ ਅਦਾਕਾਰ ਲਈ ਇਕ ਸੁਪਨੇ ਵਾਂਗ ਹੈ ਅਤੇ ਉਸ ਲਈ ਇਸ ਫ਼ਿਲਮ ਅਤੇ ਉਨਾਂ ਨਾਲ ਜੁੜ੍ਹਨਾ ਬਹੁਤ ਹੀ ਮਾਣ ਵਾਲੀ ਗੱਲ ਰਹੀ ਹੈ। ਬਾਲੀਵੁੱਡ ਦੇ ਅਦਾਕਾਰ ਅਲੀ ਫਜ਼ਲ ਨਾਲ ਲੀਡਿੰਗ ਕਿਰਦਾਰ ਅਦਾ ਕਰਨਾ ਕਿੰਨ੍ਹਾਂ ਕੁ ਆਸਾਨ ਰਿਹਾ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਉਸਦੇ ਕਰਿਅਰ ਲਈ ਅਨਮੋਲ ਪਲ ਰਹੇ ਹਨ। ਕਿਉਂਕਿ ਛੋਟੇ ਜਿਹੇ ਸਫ਼ਰ ਦੌਰਾਨ ਹੀ ਇੰਨ੍ਹੀਆਂ ਵੱਡੀਆਂ ਪ੍ਰਾਪਤੀਆਂ ਹਿੱਸੇ ਆ ਜਾਣਾ, ਉਸ ਲਈ ਸੋਨੇ 'ਤੇ ਸੁਹਾਗੇ ਵਾਂਗ ਰਿਹਾ ਹੈ।
- Hira Mandi: ਵੈਬ ਸੀਰੀਜ਼ ‘ਹੀਰਾ ਮੰਡੀ’ ਨਾਲ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਅਦਾਕਾਰ ਫਰਦੀਨ ਖਾਨ, ਪਹਿਲੀ ਵਾਰ ਨੇੈਗੇਟਿਵ ਕਿਰਦਾਰ 'ਚ ਆਉਣਗੇ ਨਜ਼ਰ
- Neeru Bajwa Bollywood Film: ਹੁਣ ਇਸ ਬਾਲੀਵੁੱਡ ਫਿਲਮ ਵਿੱਚ ਨਜ਼ਰ ਆਵੇਗੀ ਪੰਜਾਬੀ ਫਿਲਮਾਂ ਦੀ ਰਾਣੀ ਨੀਰੂ ਬਾਜਵਾ
- Rhea Chakraborty on Sushant Rajput Suicide: ਸੁਸ਼ਾਂਤ ਸਿੰਘ ਰਾਜਪੂਤ ਨੇ ਕਿਉਂ ਕੀਤੀ ਸੀ ਖੁਦਕੁਸ਼ੀ? ਤਿੰਨ ਸਾਲ ਬਾਅਦ ਰੀਆ ਨੇ ਕੀਤਾ ਵੱਡਾ ਖੁਲਾਸਾ
ਅਦਾਕਾਰਾ ਵਾਮਿਕਾ ਗੱਬੀ ਇਨ੍ਹਾਂ ਫਿਲਮਾਂ 'ਚ ਕਰ ਚੁੱਕੀ ਕੰਮ: ਪਾਲੀਵੁੱਡ ਤੋਂ ਬਾਅਦ ਬਾਲੀਵੁੱਡ 'ਚ ਆਪਣੀ ਪਹਿਚਾਣ ਬਣਾ ਰਹੀ ਅਦਾਕਾਰਾ ਦੇ ਹੁਣ ਤੱਕ ਦੇ ਕਰਿਅਰ ਦੀ ਗੱਲ ਕੀਤੀ ਜਾਵੇ, ਤਾਂ ਉਨਾਂ ਨੇ ਆਪਣੀਆਂ ਫ਼ਿਲਮਾਂ ਦੀ ਗਿਣਤੀ ਵਧਾਉਣ ਨਾਲੋ ਮਿਆਰੀ ਫਿਲਮਾਂ ਕਰਨ ਨੂੰ ਹੀ ਜ਼ਿਆਦਾ ਤਰਜ਼ੀਹ ਦਿੱਤੀ ਹੈ। ਉਨ੍ਹਾਂ ਵੱਲੋ ਤੂੰ ਮੇਰਾ ਬਾਈ-ਮੈਂ ਤੇਰਾ ਬਾਈ, ਇਸ਼ਕ ਬਰਾਂਡੀ, ਨਿੱਕਾ ਜ਼ੈਲਦਾਰ 2, ਪ੍ਰਾਹੁਣਾ, ਨਾਢੂ ਖ਼ਾ, ਦਿਲ ਦੀਆਂ ਗੱਲਾਂ, ਨਿੱਕਾ ਜ਼ੇਲਦਾਰ 3, ਦੂਰਬੀਨ ਆਦਿ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਜਾ ਚੁੱਕਾ ਹੈ। ਅਦਾਕਾਰਾ ਵਾਮਿਕਾ ਗੱਬੀ ਆਪਣੇ ਸਕੂਲ ਅਤੇ ਕਾਲਜ ਦੇ ਸਮੇਂ ਤੋਂ ਹੀ ਕਲਾ ਗਤੀਵਿਧੀਆਂ ਵਿੱਚ ਮੋਹਰੀ ਰਹੀ ਹੈ ਅਤੇ ਮਾਣ-ਸਨਮਾਨ ਆਪਣੀ ਝੋਲੀ ਪਾਉਣ ਵਿਚ ਸਫ਼ਲ ਰਹੀ ਹੈ। ਪੰਜਾਬੀ ਤੋਂ ਇਲਾਵਾ ਮਲਿਆਲਮ, ਤੇਲਗੂ ਫ਼ਿਲਮਾਂ ਵਿੱਚ ਵੀ ਅਦਾਕਾਰਾ ਵਾਮਿਕਾ ਗੱਬੀ ਕੰਮ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਵਾਮਿਕਾ ਗੱਬੀ ਜਬ ਵੀ ਮੈਟ, ਲਵ ਆਜ ਕਲ, ਬਿੱਟੂ ਬੋਸ ਆਦਿ ਕਈ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀਆਂ ਜੈਨੀ, ਵੀਡੀ18 ਵਰਗੀਆਂ ਕੁਝ ਹੋਰ ਫ਼ਿਲਮਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚ ਉਹ ਲੀਡਿੰਗ ਕਿਰਦਾਰ ਪਲੇ ਕਰ ਰਹੀ ਹੈ। ਪੰਜਾਬੀ ਸਿਨੇਮਾਂ ਨਾਲੋ ਵਧ ਰਹੀ ਦੂਰੀ ਸਬੰਧੀ ਗੱਲ ਕਰਦਿਆਂ ਉਨਾਂ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਮੈਂ ਪੰਜਾਬੀ ਫ਼ਿਲਮਾਂ ਕਰਨਾ ਨਹੀਂ ਚਾਹ ਰਹੀ, ਜ਼ਰੂਰ ਕਰਾਂਗੀ, ਪਰ ਉਦੋਂ ਹੀ ਜਦੋਂ ਕੋਈ ਵਧੀਆਂ ਕੰਟੈਂਟ ਅਧਾਰਿਤ ਫ਼ਿਲਮ ਪ੍ਰੋਪੋਜ਼ਲ ਸਾਹਮਣੇ ਆਵੇਗਾ।