ETV Bharat / entertainment

After a viral kiss: ਵਾਇਰਲ ਕਿੱਸ ਤੋਂ ਬਾਅਦ, ਭੂਮੀ ਪੇਡਨੇਕਰ ਅਫਵਾਹਾਂ ਵਾਲੇ ਬੁਆਏਫ੍ਰੈਂਡ ਨਾਲ ਕਰ ਰਹੀ ਪਾਰਟੀ, ਦੇਖੋ ਤਸਵੀਰਾਂ - ਓਰਹਾਨ ਅਵਤਰਮਨੀ ਉਰਫ ਓਰੀ

ਭੂਮੀ ਪੇਡਨੇਕਰ ਨੇ ਮੁੰਬਈ ਵਿੱਚ ਭੈਣ ਸਮੀਕਸ਼ਾ ਪੇਡਨੇਕਰ ਦੇ ਜਨਮਦਿਨ ਲਈ ਆਯੋਜਿਤ ਪਾਰਟੀ ਵਿੱਚ ਦੋਸਤਾਂ ਅਤੇ ਅਫਵਾਹਾਂ ਵਾਲੇ ਬੁਆਏਫ੍ਰੈਂਡ ਨਾਲ ਟਾਈਮ ਬਤੀਤ ਕੀਤਾ। ਪਾਰਟੀ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਭੂਮੀ ਦੇ "ਅਫਵਾਹਾਂ ਵਾਲੇ ਬੁਆਏਫ੍ਰੈਂਡ" ਨੇ ਵੀ ਜਸ਼ਨ ਵਿੱਚ ਸ਼ਿਰਕਤ ਕੀਤੀ ਸੀ।

After a viral kiss
After a viral kiss
author img

By

Published : Feb 20, 2023, 12:07 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਦੋ ਕਾਰਨਾਂ ਕਰਕੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਸ਼ੋਅ ਲੁੱਟਿਆ। ਪਹਿਲਾ ਕਾਰਨ, ਉਸਦਾ ਬੋਲਡ ਸਟਾਈਲ ਅਤੇ ਦੂਜਾ, ਇੱਕ ਆਦਮੀ ਨਾਲ ਕਿੱਸ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਹੁਣ ਕਾਫੀਂ ਦਿਨਾਂ ਬਾਅਦ ਭੂਮੀ ਨੂੰ ਉਸੇ ਆਦਮੀ ਨਾਲ ਪਾਰਟੀ ਕਰਦੇ ਦੇਖਿਆ ਗਿਆ। ਜੋ ਕਥਿਤ ਤੌਰ 'ਤੇ ਉਸਦਾ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ।

ਐਤਵਾਰ ਰਾਤ ਨੂੰ ਭੂਮੀ ਇੱਕ ਬੇਜ ਕਾਰਸੈਟ ਟੌਪ ਵਿੱਚ ਨਜ਼ਰ ਆਈ। ਜਿਸਨੂੰ ਉਸਨੇ ਮੇਲ ਖਾਂਦੀ ਚਮੜੇ ਦੀ ਪੈਂਟ ਨਾਲ ਪਾਇਆਂ ਸੀ। ਉਸਨੇ ਮੁੰਬਈ ਵਿੱਚ ਆਪਣੀ ਛੋਟੀ ਭੈਣ ਸਮੀਕਸ਼ਾ ਪੇਡਨੇਕਰ ਦਾ ਜਨਮਦਿਨ ਨਜ਼ਦੀਕੀ ਦੋਸਤਾਂ ਨਾਲ ਮਨਾਇਆ। ਜਸ਼ਨ ਵਿੱਚ ਸ਼ਾਮਲ ਹੋਣ ਵਾਲੇ ਲੋਕ ਸਨ ਨਿਆਸਾ ਦੇਵਗਨ, ਓਰਹਾਨ ਅਵਤਰਮਨੀ ਉਰਫ ਓਰੀ, ਅਤੇ ਭੂਮੀ ਦੇ ਅਫਵਾਹਾਂ ਵਾਲੇ ਪ੍ਰੇਮੀ ਯਸ਼ ਕਟਾਰੀਆ।

After a viral kiss
After a viral kiss

ਓਰੀ ਨੇ ਸਮਿਕਸ਼ਾ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਓਰੀ ਦੁਆਰਾ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਭੂਮੀ ਅਤੇ ਯਸ਼ ਇਕੱਠੇ ਨਹੀਂ ਦਿਖਾਈ ਦੇ ਰਹੇ ਹਨ। ਕਥਿਤ ਲਵਬਰਡ, ਹਾਲਾਂਕਿ, ਵੱਖ-ਵੱਖ ਤਸਵੀਰਾਂ ਵਿੱਚ ਓਰੀ ਨਾਲ ਵੱਖਰੇ ਤੌਰ 'ਤੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਯਸ਼ ਮੁੰਬਈ ਵਿੱਚ ਸਥਿਤ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਬਿਲਡਰ ਦੱਸਿਆ ਜਾ ਰਿਹਾ ਹੈ।

After a viral kiss
After a viral kiss

ਇਸ ਤੋਂ ਪਹਿਲਾਂ ਭੂਮੀ ਵੀ ਆਪਣੀ ਭੈਣ, ਕੁਝ ਦੋਸਤਾਂ ਤੇ ਯਸ਼ ਨਾਲ ਛੁੱਟੀਆਂ ਮਨਾਉਣ ਗਈ ਸੀ। ਅਫਵਾਹਾਂ ਵਾਲੇ ਲਵਬਰਡਜ਼ ਨੇ ਮੈਕਸੀਕੋ ਦੇ ਤੁਲੁਮ ਵਿੱਚ ਇਕੱਠੇ 2023 ਦਾ ਸਵਾਗਤ ਕੀਤਾ। ਉਸ ਸਮੇਂ ਭੂਮੀ ਨੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਸੀ। ਪਰ ਕੁਝ ਵੀ ਉਸ ਦੇ ਅਤੇ ਯਸ਼ ਵਿਚਕਾਰ ਉਭਰਦੇ ਰੋਮਾਂਸ ਦਾ ਸੰਕੇਤ ਨਹੀਂ ਸੀ।

After a viral kiss
After a viral kiss

ਜੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਭੂਮੀ ਕੋਲ ਫਿਲਮਾਂ ਦੀ ਇੱਕ ਪ੍ਰਭਾਵਸ਼ਾਲੀ ਲਾਈਨ ਹੈ। ਜੋ ਇਸ ਸਾਲ ਅਤੇ ਅਗਲੇ ਸਾਲ ਰਿਲੀਜ਼ ਹੋਣਗੀਆਂ। ਅਦਾਕਾਰਾ ਨੇ ਪਹਿਲਾਂ ਵੀ ਕਿਹਾ ਸੀ ਕਿ 2023 ਇੱਕ ਕਲਾਕਾਰ ਵਜੋਂ ਉਸ ਦਾ ਸਾਲ ਹੋਵੇਗਾ ਅਤੇ ਉਸ ਦਾ ਇਹ ਕਹਿਣਾ ਸਹੀ ਵੀ ਸੀ।

ਇਹ ਵੀ ਪੜ੍ਹੋ :- Anissa Malhotra's baby shower: ਕਰੀਨਾ ਕਪੂਰ ਖਾਨ ਤੇ ਨੀਤੂ ਕਪੂਰ ਨੇ ਅਨੀਸਾ ਮਲਹੋਤਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.