ETV Bharat / entertainment

Adnan Sami Concert: ਅਮਰੀਕਾ ਅਤੇ ਕੈਨੇਡਾ 'ਚ ਸੰਗੀਤਕ ਧਮਾਲਾਂ ਪਾਉਣਗੇ ਅਦਨਾਨ ਸਾਮੀ, ਕਈ ਵੱਡੇ ਕੰਨਸਰਟ ਦਾ ਬਣਨਗੇ ਹਿੱਸਾ - ਅਦਨਾਨ ਸਾਮੀ ਦੀਆਂ ਫੋਟੋਆਂ

Adnan Sami Live Show: ਅਦਨਾਨ ਸਾਮੀ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਕੰਨਸਰਟ ਦਾ ਹਿੱਸਾ ਬਣਨ ਜਾ ਰਹੇ ਹਨ, ਇਹ ਕੰਨਸਰਟ ਕੈਨੇਡਾ ਅਤੇ ਅਮਰੀਕਾ ਵਿੱਚ ਆਯੋਜਿਤ ਕੀਤੇ ਜਾਣਗੇ।

Adnan Sami
Adnan Sami
author img

By ETV Bharat Entertainment Team

Published : Dec 7, 2023, 11:57 AM IST

ਚੰਡੀਗੜ੍ਹ: ਬਾਲੀਵੁੱਡ ਸੰਗੀਤ ਜਗਤ ਵਿੱਚ ਚੌਖੀ ਭੱਲ ਕਾਇਮ ਕਰ ਚੁੱਕੇ ਲਹਿੰਦੇ ਪੰਜਾਬ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਅਮਰੀਕਾ ਅਤੇ ਕੈਨੇਡਾ 'ਚ ਸੰਗੀਤਕ ਧਮਾਲਾਂ ਪਾਉਣ ਜਾ ਰਹੇ ਹਨ, ਜੋ ਉਥੇ ਆਯੋਜਿਤ ਹੋਣ ਜਾ ਰਹੇ ਕਈ ਵੱਡੇ ਗਾਇਕੀ ਕੰਨਸਰਟ ਦਾ ਜਲਦ ਹਿੱਸਾ ਬਣਨਗੇ।

'ਗਰਗ ਗਰੁੱਪ ਅਤੇ ਐਮਜੇ ਡ੍ਰੀਮ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੇ ਜਾਣ ਵਾਲੇ ਇੰਨਾਂ ਇੰਟਰਨੈਸ਼ਨਲ ਸੋਅਜ਼ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸ਼ੋਅ ਪ੍ਰਬੰਧਕਾਂ ਨੇ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਬਾਅਦ ਗਾਇਕ ਕੈਨੇਡਾ ਅਤੇ ਅਮਰੀਕਾ ਵਿਖੇ ਇਹ ਵਿਸ਼ਾਲ ਅਤੇ ਆਲੀਸ਼ਾਨ ਸੋਅਜ਼ ਕਰਨ ਜਾ ਰਹੇ ਹਨ, ਜਿਸ ਲਈ ਗ੍ਰੈਂਡ ਵੈਨਿਊ ਨਿਰਧਾਰਿਤ ਕੀਤੇ ਜਾ ਰਹੇ ਹਨ।

ਉਨਾਂ ਅੱਗੇ ਦੱਸਿਆ ਕਿ ਇੰਨਾਂ ਵਿਦੇਸ਼ੀ ਖਿੱਤਿਆਂ ਵਿੱਚ ਅਦਨਾਨ ਸਾਮੀ ਦੀ ਅਲਹਦਾ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਸਰੋਤਿਆਂ ਅਤੇ ਦਰਸ਼ਕਾਂ ਦੀ ਫਰਮਾਇਸ਼ ਨੂੰ ਵੇਖਦਿਆਂ ਇਹ ਸੰਗੀਤ ਕੰਨਸਰਟ ਕਰਵਾਏ ਜਾ ਰਹੇ ਹਨ, ਜਿੰਨਾਂ ਵਿੱਚ ਵੱਡੀ ਗਿਣਤੀ ਦਰਸ਼ਕਾਂ ਦੇ ਹਿੱਸਾ ਬਣਨ ਦੀ ਸੰਭਾਵਨਾ ਹੈ, ਜਿਸ ਸੰਬੰਧੀ ਹਰ ਆਹਲਾ ਪ੍ਰਬੰਧਾਂ ਨੂੰ ਅੰਜ਼ਾਮ ਦੇਣ ਲਈ ਆਯੋਜਨ ਕਰਤਾ ਯਤਨਸ਼ੀਲ ਨਜ਼ਰ ਆ ਰਹੇ ਹਨ।

ਦੁਨੀਆ-ਭਰ ਵਿੱਚ ਆਪਣੀਆਂ ਨਾਯਾਬ ਬਹੁ-ਕਲਾਵਾਂ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਇਹ ਬੇਹਤਰੀਨ ਸੰਗੀਤਕਾਰ, ਗਾਇਕ ਅਤੇ ਅਦਾਕਾਰ, ਜੋ ਕਰੀਅਰ ਅਤੇ ਨਿੱਜੀ ਜ਼ਿੰਦਗੀ ਵਿੱਚ ਵੀ ਕਿਸੇ ਨਾ ਕਿਸੇ ਕਾਰਨ ਚਰਚਾ ਅਤੇ ਵਿਵਾਦਾਂ ਦਾ ਕੇਂਦਰ ਬਿੰਦੂ ਹਮੇਸ਼ਾ ਬਣੇ ਰਹੇ ਹਨ, ਫਿਰ ਉਹ ਚਾਹੇ ਬਹੁ-ਚਰਚਿਤ ਅਤੇ ਸੁਪਰ-ਡੁਪਰ ਹਿੱਟ ਫਿਲਮ ਹਿਨਾ ਫੇਮ ਪ੍ਰਸਿੱਧ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖਤਿਆਰ ਨਾਲ ਵਿਆਹ ਉਪਰੰਤ ਤਾਲਾਕ ਦਾ ਮਾਮਲਾ ਹੋਵੇ ਜਾਂ ਫਿਰ ਵਜਨ ਘਟਾਉਣ ਲਈ ਅਪਣਾਈ ਲੰਮੀ ਇਲਾਜ ਪ੍ਰਕਿਰਿਆ, ਸੁਰਖੀਆਂ ਦਾ ਸਾਥ ਉਨਾਂ ਨਾਲ ਲਗਾਤਾਰ ਬਣਿਆ ਰਿਹਾ ਹੈ, ਜਿਸ ਸੰਬੰਧੀ ਹੁਣ ਹਾਲਾਂਕਿ ਇੰਨਾਂ ਸਮੇਂ ਦਰ ਸਮੇਂ ਸਾਹਮਣੇ ਆਉਣ ਵਾਲੀਆਂ ਕਿਆਸਅਰਾਈਆਂ ਨੂੰ ਕਾਫ਼ੀ ਹੱਦ ਤੱਕ ਠੱਲ ਪੈ ਚੁੱਕੀ ਹੈ।

ਯੂਨਾਈਟਡ ਕਿੰਗਡਮ ਵਿਖੇ ਜਨਮੇ ਇਹ ਉਮਦਾ ਫਨਕਾਰ ਵੱਲੋਂ ਗਾਏ ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਦੀਆਂ ਭਾਰਤੀ ਸੰਗੀਤ ਜਗਤ ਵਿੱਚ ਅੰਜ਼ਾਮ ਦਿੱਤੀਆਂ ਸ਼ਾਨਦਾਰ ਕੋਸ਼ਿਸਾਂ ਨੂੰ ਵੇਖਦਿਆਂ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਵੱਕਾਰੀ ਅਤੇ ਸਰਵੋਤਮ ਪੁਰਸਕਾਰ ਵਜੋਂ ਸ਼ੁਮਾਰ ਕਰਵਾਉਂਦੇ ਪਦਮਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.