ETV Bharat / entertainment

ਅਦਾਕਾਰਾ ਸ਼ਹਿਨਾਜ਼ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਿਤਾ ਰਹੀ ਹੈ ਸਮਾਂ, ਦੇਖੋ ਤਸਵੀਰਾਂ ਅਤੇ ਵੀਡੀਓਜ਼ - ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੌ

Actress Shehnaj Kaur Gill: ਬਾਲੀਵੁੱਡ ਵਿੱਚ ਕਾਮਯਾਬੀ ਹਾਸਲ ਕਰ ਰਹੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਇੰਨੀਂ ਦਿਨੀਂ ਪੰਜਾਬ ਸਥਿੱਤ ਆਪਣੇ ਜੱਦੀ ਸ਼ਹਿਰ ਬਿਆਸ ਪਹੁੰਚੀ ਹੋਈ ਹੈ, ਜਿੱਥੇ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਮੇਂ ਬਤੀਤ ਕਰ ਰਹੀ ਹੈ।

Actress Shehnaj Kaur Gill
Actress Shehnaj Kaur Gill
author img

By ETV Bharat Entertainment Team

Published : Dec 8, 2023, 11:19 AM IST

ਫਰੀਦਕੋਟ: ਟੈਲੀਵਿਜ਼ਨ ਦੇ ਚਰਚਿਤ ਰਿਅਲਟੀ ਸ਼ੋ ਬਿਗ ਬੌਸ 14 ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਹੁਣ ਬਾਲੀਵੁੱਡ ਵਿੱਚ ਵੀ ਕਾਮਯਾਬੀ ਵੱਲ ਵਧ ਰਹੀ ਹੈ। ਸ਼ਹਿਨਾਜ਼ ਇੰਨੀਂ ਦਿਨੀਂ ਪੰਜਾਬ ਸਥਿੱਤ ਆਪਣੇ ਜੱਦੀ ਸ਼ਹਿਰ ਬਿਆਸ ਪਹੁੰਚੀ ਹੋਈ ਹੈ। ਸ਼ਹਿਨਾਜ਼ ਵੱਲੋ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਮੇਂ ਬਤੀਤ ਕਰਦਿਆ ਅਪਣੀ ਜਨਮਭੂਮੀ ਨਾਲ ਜੁੜੀਆਂ ਕਈ ਯਾਦਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ।

ਸ਼ਹਿਨਾਜ਼ ਆਪਣਿਆ ਨਾਲ ਸਮੇਂ ਬਤੀਤ ਕਰਕੇ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਇਸ ਟੈਲੇਂਟਡ ਅਤੇ ਖ਼ੂਬਸੂਰਤ ਅਦਾਕਾਰਾ ਨੇ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ, ਜਿੱਥੇ ਲੰਗਰ ਆਦਿ ਦੀ ਸੇਵਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਇੱਥੋ ਦੇ ਨੇੜਲੇ ਖੇਤ ਅਤੇ ਹੋਰਨਾ ਹਿੱਸਿਆ ਦਾ ਵੀ ਗੇੜਾ ਲਗਾਇਆ ਅਤੇ ਇੱਥੇ ਬਿਤਾਏ ਆਪਣੇ ਪੁਰਾਣੇ ਪਲਾਂ ਨੂੰ ਯਾਦ ਕੀਤਾ। ਇਸ ਦੌਰਾਨ, ਸ਼ਹਿਨਾਜ਼ ਨੇ ਅਪਣੇ ਭਰਾ ਸ਼ਹਿਬਾਜ਼ ਬਦੇਸ਼ਾ ਅਤੇ ਪਰਿਵਾਰਿਕ ਮੈਬਰਾਂ ਨਾਲ ਰਾਧਾ ਸੁਆਮੀ ਸਤਿਸੰਗ ਭਵਨ, ਬਿਆਸ ਵਿਖੇ ਵੀ ਕੁਝ ਸਮਾਂ ਬਿਤਾਇਆ। ਉਨ੍ਹਾਂ ਨੇ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੌ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਕਰੀਅਰ: ਅਦਾਕਾਰਾ ਸ਼ਹਿਨਾਜ਼ ਦੇ ਕਰੀਅਰ ਦੀ ਗੱਲ ਕਰੀਏ, ਤਾਂ ਉਹ ਆਪਣੀਆਂ ਹਾਲ ਵਿੱਚ ਰਿਲੀਜ਼ ਹੋਈਆਂ ਫਿਲਮਾਂ 'ਕਿਸੀ ਕਾ ਭਾਈ-ਕਿਸੀ ਕੀ ਜਾਨ' ਅਤੇ 'Thank You for Coming' ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਸ਼ਹਿਨਾਜ਼ ਬੇਹਤਰੀਣ ਗਾਇਕਾ ਅਤੇ ਹੋਸਟ ਵਜੋਂ ਵੀ ਅਪਣੀ ਪਹਿਚਾਣ ਬਣਾ ਰਹੀ ਹੈ। ਸ਼ਹਿਨਾਜ਼ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਰੰਨਾਂ 'ਚ ਧੰਨਾਂ' ਵਿੱਚ ਵੀ ਮਹੱਤਵਪੂਰਨ ਕਿਰਦਾਰ ਨਿਭਾਉਣ ਜਾ ਰਹੀ ਹੈ, ਜਿਸ 'ਚ ਲੀਡ ਅਦਾਕਾਰ ਦੇ ਰੂਪ ਵਿੱਚ ਦਿਲਜੀਤ ਦੁਸਾਂਝ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.