ETV Bharat / entertainment

ਤੁਨੀਸ਼ਾ ਅਤੇ ਲੀਨਾ ਤੋਂ ਬਾਅਦ ਇੱਕ ਹੋਰ ਅਦਾਕਾਰਾ ਦੀ ਮੌਤ - Actress Riya Kumari Shot Dead

Riya Kumari Shot Dead In Bengal: ਝਾਰਖੰਡ ਦੀ ਅਦਾਕਾਰਾ ਰੀਆ ਕੁਮਾਰੀ (Riya Kumari Shot Dead) ਨੂੰ ਹਾਈਵੇਅ 'ਤੇ ਲੁੱਟ ਦੌਰਾਨ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਅਦਾਕਾਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

Actress Riya Kumari Shot
Actress Riya Kumari Shot
author img

By

Published : Dec 29, 2022, 10:57 AM IST

ਕੋਲਕਾਤਾ: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਲੀਨਾ ਨਾਗਵੰਸ਼ੀ ਦੀ ਖੁਦਕੁਸ਼ੀ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਤੋਂ ਇੱਕ ਹੋਰ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਝਾਰਖੰਡ ਦੀ ਅਦਾਕਾਰਾ ਰੀਆ ਕੁਮਾਰੀ ਦੀ ਬਦਮਾਸ਼ਾਂ ਨੇ ਗੋਲੀ ਮਾਰ (Riya Kumari Shot Dead) ਕੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਬੰਗਾਲ ਹਾਈਵੇਅ 'ਤੇ ਉਸ ਸਮੇਂ ਵਾਪਰੀ ਜਦੋਂ ਰੀਆ ਆਪਣੇ ਪਤੀ ਨਾਲ ਕਾਰ 'ਚ ਜਾ ਰਹੀ ਸੀ। ਫਿਰ ਕੁਝ ਬਦਮਾਸ਼ਾਂ ਨੇ ਉਸ ਦੇ ਪਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਰੀਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਆਪਣੀ ਜਾਨ ਦੇ ਦਿੱਤੀ। ਇਸ ਹਾਦਸੇ ਦੌਰਾਨ ਰੀਆ ਦਾ ਪਤੀ ਪ੍ਰਕਾਸ਼ ਕੁਮਾਰ ਅਤੇ ਉਸ ਦੀ ਢਾਈ ਸਾਲ ਦੀ ਬੇਟੀ ਵੀ ਮੌਜੂਦ ਸੀ। ਰੀਆ ਪ੍ਰਸਿੱਧ ਯੂਟਿਊਬਰ ਅਤੇ ਸਥਾਨਕ ਸੀਰੀਅਲ 'ਵੋਹ ਚਲਚਿਤਰਾ' ਤੋਂ ਮਸ਼ਹੂਰ ਹੋਈ ਸੀ।

ਇਹ ਸਭ ਕਦੋਂ-ਕਿੱਥੇ ਅਤੇ ਕਿਵੇਂ ਹੋਇਆ?: ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਬਾਗਾਨ ਦੇ ਮਹੇਸ਼ ਖੇੜਾ ਪੁਲ ਕੋਲ ਕੁਝ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਗੱਡੀ ਨੂੰ ਰੋਕ ਕੇ ਉਸ ਦੀ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਜਦੋਂ ਰੀਆ ਨੇ ਬਦਮਾਸ਼ਾਂ ਨੂੰ ਮਜ਼ਬੂਤੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰਬੰਦ ਬਦਮਾਸ਼ਾਂ ਨੇ ਬਿਨਾਂ ਸੋਚੇ ਸਮਝੇ ਰੀਆ 'ਤੇ ਗੋਲੀਆਂ ਚਲਾ ਦਿੱਤੀਆਂ। ਰੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਭ ਕੁਝ ਹੋਣ ਤੋਂ ਬਾਅਦ ਰੀਆ ਦਾ ਪਤੀ ਜਲਦਬਾਜ਼ੀ 'ਚ ਰਾਜਾਪੁਰ ਥਾਣਾ ਪਿਰਤਲਾ ਪਹੁੰਚਿਆ ਅਤੇ ਸਥਾਨਕ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਪੁਲਿਸ ਨੇ ਅਦਾਕਾਰਾ ਦੀ ਲਾਸ਼ ਬਰਾਮਦ ਕਰਕੇ ਬਦਮਾਸ਼ਾਂ (Riya Kumari Shot Dead) ਦੀ ਭਾਲ ਸ਼ੁਰੂ ਕਰ ਦਿੱਤੀ ਹੈ।

'ਈਸ਼ਾ ਆਲੀਆ' ਦੇ ਨਾਂ ਨਾਲ ਜਾਣੀ ਜਾਂਦੀ ਸੀ ਅਦਾਕਾਰਾ : ਰੀਆ ਕੁਮਾਰੀ ਦੀ ਮੌਤ (Actress Riya Kumari Shot Dead) ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਦੱਸ ਦਈਏ ਕਿ ਰੀਆ ਖੇਤਰੀ ਸਿਨੇਮਾ 'ਚ ਈਸ਼ਾ ਆਲੀਆ ਦੇ ਨਾਂ ਨਾਲ ਮਸ਼ਹੂਰ ਸੀ। ਇਸ ਨਾਂ ਨਾਲ ਉਹ ਫਿਲਮਾਂ 'ਚ ਤਰੱਕੀ ਕਰ ਰਹੀ ਸੀ।

ਰੀਆ ਕੁਮਾਰੀ ਦਾ ਕਰੀਅਰ: ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਉਮਰ 20 ਸਾਲ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ 22 ਸਾਲ ਦੀ ਹੈ ਅਤੇ ਹੁਣ ਰੀਆ ਕੁਮਾਰੀ ਦੀ ਵੀ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਪਿਛਲੇ ਪੰਜ ਦਿਨਾਂ ਵਿੱਚ ਦੇਸ਼ ਨੇ ਤਿੰਨ ਮਹਿਲਾ ਕਲਾਕਾਰਾਂ ਨੂੰ ਗੁਆ ਦਿੱਤਾ ਹੈ। ਰੀਆ ਨੇ ਸਿਰਫ 22 ਸਾਲ ਦੀ ਉਮਰ 'ਚ ਹੀ ਆਪਣੀ ਪਛਾਣ ਬਣਾ ਲਈ ਸੀ। ਰੀਆ ਆਪਣੇ ਸ਼ਾਨਦਾਰ ਡਾਂਸ ਅਤੇ ਅਦਾਕਾਰੀ ਲਈ ਜਾਣੀ ਜਾਂਦੀ ਸੀ। ਅਜਿਹੇ 'ਚ ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਨਾਲ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ।

ਇਹ ਵੀ ਪੜ੍ਹੋ:ਸਾਹਮਣੇ ਆਈ 'ਪੋਨੀਯਿਨ ਸੇਲਵਨ 2' ਦੀ ਰਿਲੀਜ਼ ਡੇਟ, ਦੇਖੋ ਦਮਦਾਰ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.