ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੀ ਬੇਹਤਰੀਨ ਅਦਾਕਾਰਾ ਵਜੋਂ ਸਥਾਪਿਤ ਨਾਂਅ ਬਣ ਚੁੱਕੀ ਮਨੀ ਬੋਪਾਰਾਏ ਲੰਮੇਂ ਵਕਫ਼ੇ ਬਾਅਦ ਇਕ ਵਾਰ ਨਵੇਂ ਸਿਨੇਮਾ ਆਗਾਜ਼ ਵੱਲ ਵੱਧ ਰਹੀ ਹੈ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਤਵੀਤੜ੍ਹੀ’ ’ਚ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਸਿੰਘ ਵੱਲੋਂ ਕੀਤਾ ਗਿਆ ਹੈ।
‘ਮਨੀ ਬੋਪਾਰਾਏ ਫਿਲਮਜ਼' ਦੇ ਬੈਨਰ ਹੇਠ ਬਣੀ ਅਤੇ ਚੰਡੀਗੜ੍ਹ ਅਤੇ ਖਰੜ੍ਹ ਆਸ-ਪਾਸ ਫਿਲਮਾਈ ਗਈ ਉਕਤ ਹਾਰਰ-ਡਰਾਮਾ ਸਟੋਰੀ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਾਵਰ ਸਿੱਧੂ, ਸਤਿੰਦਰ ਦੇਵ, ਸੱਤਾ ਢਿੱਲੋਂ ਆਦਿ ਜਿਹੇ ਕਈ ਨਾਮਵਰ ਅਤੇ ਮੰਝੇ ਹੋਏ ਚਿਹਰੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਫਿਲਮ ਵਿਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਟੈਲੇਂਟਡ ਅਤੇ ਉਮਦਾ ਅਦਾਕਾਰਾ ਨੇ ਦੱਸਿਆ ਕਿ ਹੁਣ ਤੱਕ ਨਿਭਾਏ ਰੁਮਾਂਟਿਕ ਜਾਂ ਗੰਭੀਰ ਕਿਰਦਾਰਾਂ ਨਾਲੋਂ ਇਕਦਮ ਹੱਟ ਕੇ ਹੈ, ਜਿਸ ਦੁਆਰਾ ਦਰਸ਼ਕ ਅਤੇ ਚਾਹੁੰਣ ਵਾਲੇ ਉਸ ਨੂੰ ਬਿਲਕੁਲ ਨਵੇਂ ਅਵਤਾਰ ਵਿੱਚ ਵੇਖਣਗੇ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦਾ ਪ੍ਰਭਾਵਸ਼ਾਲੀ ਕਹਾਣੀ ਲੇਖਨ ਗੁਰਮੀਤ ਕੌਰ ਵੱਲੋਂ ਕੀਤਾ ਗਿਆ ਹੈ, ਜਿਸ ਵਿਚ ਇਮੋਸ਼ਨਲਜ਼ ਅਤੇ ਪਰਿਵਾਰਿਕ ਰੰਗ ਵੀ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਇਹ ਫਿਲਮ ਪੰਜਾਬੀ ਸਿਨੇਮਾ ਲਈ ਆਪਣੀ ਤਰ੍ਹਾਂ ਦੀ ਪਹਿਲੀ ਹਾਰਰ ਫਿਲਮ ਵਜੋਂ ਸਾਹਮਣੇ ਆਵੇਗੀ, ਜਿਸ ਵਿਚ ਇਕ ਅਹਿਮ ਚੈਲੇਜਿੰਗ ਕਿਰਦਾਰ ਅਦਾ ਕਰਨਾ ਉਨਾਂ ਦੇ ਕਰੀਅਰ ਲਈ ਇਕ ਹੋਰ ਟਰਨਿੰਗ ਪੁਆਇੰਟ ਸਾਬਿਤ ਹੋਵੇਗਾ।
- PM Modi Biopic: ਪੀਐੱਮ ਮੋਦੀ ਬਣਨ ਸਕਦੇ ਨੇ ਅਮਿਤਾਬ ਬੱਚਨ? ਪ੍ਰਧਾਨਮੰਤਰੀ ਦੀ ਬਾਇਓਪਿਕ ਬਣਨ ਦੀ ਹੋ ਰਹੀ ਹੈ ਤਿਆਰੀ
- Sarh Na Rees Kar: 'ਪਲਾਜ਼ੋ' ਫੇਮ ਸ਼ਿਵਜੋਤ ਨੇ ਕੀਤਾ ਆਪਣੀ ਨਵੀਂ ਫਿਲਮ 'ਸੜ ਨਾ ਰੀਸ ਕਰ' ਦਾ ਐਲਾਨ, ਫਿਲਮ 2024 'ਚ ਹੋਵੇਗੀ ਰਿਲੀਜ਼
- ਪੰਜਾਬੀ ਸਿਨੇਮਾ ’ਚ ਸ਼ਾਨਦਾਰ ਕਮਬੈਕ ਲਈ ਤਿਆਰ ਦਿਵਿਆ ਦੱਤਾ, ਰਿਲੀਜ਼ ਹੋਣ ਜਾ ਰਹੀ ‘ਸ਼ਾਤਰ’ ’ਚ ਨਿਭਾ ਰਹੀ ਹੈ ਲੀਡ ਭੂਮਿਕਾ
ਹਰਿਆਣਾ ਦੇ ਪੰਚਕੂਲਾ ਨਾਲ ਸੰਬੰਧਤ ਖੂਬਸੂਰਤ ਅਦਾਕਾਰਾ ਮਨੀ ਬੋਪਾਰਾਏ ਨੇ ਆਪਣੇ ਹਾਲੀਆ ਫਿਲਮੀ ਸਫ਼ਰ ਵੱਲ ਝਾਤ ਮਰਵਾਉਂਦਿਆਂ ਦੱਸਿਆ ਕਿ ਉਨਾਂ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵਿਚ ‘ਏਕ ਅਧੂਰੀ ਦੁਲਹਨ ਸਾਵੀ’, ‘ਕਿੱਟੀ ਪਾਰਟੀ’, ‘ਮਿਸਟਰ ਐਂਡ ਮਿਸਿਜ਼ 420’, ‘ਜੱਟ ਇਨ ਮੂਡ’ , ‘ਫ਼ੌਜੀ ਕੇਹਰ ਸਿੰਘ’ ਆਦਿ ਤੋਂ ਇਲਾਵਾ ਟੀ.ਵੀ ਸੀਰੀਅਲ 'ਕਲਸ ਏਕ ਵਿਸ਼ਵਾਸ਼' ਵੀ ਸ਼ਾਮਿਲ ਰਿਹਾ ਹੈ, ਜਿਸ ਦਾ ਨਿਰਮਾਣ ਏਕਤਾ ਕਪੂਰ ਅਤੇ ‘ਬਾਲਾਜੀ ਟੈਲੀਫ਼ਿਲਮਜ਼’ ਵੱਲੋਂ ਕੀਤਾ ਗਿਆ।
ਸਾਲ 2018 ਵਿਚ ਆਈ ਆਪਣੀ ਫਿਲਮ ‘ਹਿਜ਼ਰਤ’ ਲਈ ‘ਐਸਜੀਆਈਐਫ਼ਐਫ਼’ ਇੰਟਰਨੈਸ਼ਨਲ ਫਿਲਮ ਫੈਸਟੀਵਲ 2019 ’ਚ ਬੈਸਟ ਅਦਾਕਾਰਾ ਦਾ ਖ਼ਿਤਾਬ ਹਾਸਿਲ ਕਰ ਚੁੱਕੀ ਅਦਾਕਾਰਾ ਮਨੀ ਅਨੁਸਾਰ ਭੂਮਿਕਾਵਾਂ ਅਤੇ ਫਿਲਮਾਂ ਨੂੰ ਲੈ ਕੇ ਉਹ ਚੂਜੀ ਰਹੀ ਹੈ, ਕਿਉਂਕਿ ਸ਼ੁਰੂਆਤੀ ਸਮੇਂ ਤੋਂ ਹੀ ਉਨਾਂ ਦੀ ਸੋਚ ਕੁਝ ਅਲਹਦਾ ਅਤੇ ਦਰਸ਼ਕਾਂ ਦੇ ਮਨ੍ਹਾਂ ਨੂੰ ਛੂਹ ਜਾਣ ਵਾਲਾ ਕੰਮ ਕਰਨ ਦੀ ਰਹੀ ਹੈ।
ਬਤੌਰ ਚਾਈਲਡ ਆਰਟਿਸਟ ਪੰਜਾਬੀ ਸਿਨੇਮਾ ਤੋਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੀ ਇਸ ਅਦਾਕਾਰਾ ਨੇ ਆਪਣੀਆਂ ਆਗਾਮੀਆਂ ਫਿਲਮੀ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਕਾਰੀ ਦੇ ਨਾਲ ਨਾਲ ਕ੍ਰਿਏਟਿਵ ਹੈੱਡ ਵਜੋਂ ਵੀ ਉਹ ਤਵੀਤੜ੍ਹੀ ਦੁਆਰਾ ਕੁਝ ਹੋਰ ਸਿਨੇਮਾ ਜਿੰਮੇਵਾਰੀਆਂ ਨੂੰ ਨਿਭਾਉਣ ਵੱਲ ਵੱਧ ਰਹੀ ਹੈ, ਜਿਸ ਨੂੰ ਆਉਣ ਵਾਲੇ ਦਿਨ੍ਹਾਂ ਵਿਚ ਹੋਰ ਵਿਸਥਾਰ ਦੇਣ ਦੀ ਕੋਸ਼ਿਸ਼ ਉਨਾਂ ਵੱਲੋਂ ਰਹੇਗੀ।