ਫਰੀਦਕੋਟ: ਪੰਜਾਬੀ ਸਿਨੇਮਾਂ ਦੀ ਅਦਾਕਾਰਾ ਕਰਮ ਕੌਰ ਨੂੰ ਬਹੁ-ਚਰਚਿਤ ਹਿੰਦੀ ਫ਼ਿਲਮ ’Dunkee’ ਚ ਅਹਿਮ ਭੂਮਿਕਾ ਲਈ ਚੁਣਿਆ ਗਿਆ ਹੈ, ਜੋ ਇਸ ਫ਼ਿਲਮ ਵਿਚ ਸ਼ਾਹਰੁਖ਼ ਖ਼ਾਨ ਨਾਲ ਮਹੱਤਵਪੂਰਨ ਕਿਰਦਾਰ ਨਿਭਾਉਂਦੀ ਨਜ਼ਰੀ ਆਵੇਗੀ।
ਫ਼ਿਲਮ ’Dunkee’ ਦੀ ਕਹਾਣੀ: ਰੈਡ ਚਿਲੀਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲਿਆਂ ਨਾਲ ਵਾਪਰਦੇ ਖ਼ਤਰਨਾਕ ਦੁਖਾਂਤ ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਫ਼ਿਲਮਕਾਰ ਰਾਜ ਕੁਮਾਰ ਹਿਰਾਨੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਮੁੰਨਾ ਭਾਈ ਐਮ-ਬੀ-ਬੀ-ਐਸ, ਪੀ-ਕੇ ਸਮੇਤ ਕਈ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਸ਼ਾਹਰੁੱਖ ਨਾਲ ਬਤੌਰ ਨਿਰਦੇਸ਼ਕ ਐਸੋਸੀਏਸ਼ਨ ਇਹ ਉਨਾਂ ਦੀ ਪਹਿਲੀ ਫ਼ਿਲਮ ਹੈ। ਇਸੇ ਸਾਲ ਦੇ ਅੰਤ ਵਿਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਅਦਾਕਾਰਾ ਕਰਮ ਕੌਰ ਕਾਫ਼ੀ ਚੁਣੋਤੀਪੂਰਨ ਅਤੇ ਪੰਜਾਬੀ ਪਿੱਠਭੂਮੀ ਵਾਲੇ ਕਿਰਦਾਰ ਨੂੰ ਨਿਭਾ ਰਹੀ ਹੈ।
- ਪੰਜਾਬੀ ਗਾਇਕ ਕਮਲ ਗਰੇਵਾਲ ਕਰਨਗੇ ਪੰਜਾਬੀ ਸਿਨੇਮਾਂ 'ਚ ਡੈਬਯੂ, ਇਸ ਫ਼ਿਲਮ 'ਚ ਆਉਣਗੇ ਨਜ਼ਰ
- ਛੋਟੀ ਭੈਣ ਪਰਿਣੀਤੀ ਦੀ ਮੰਗਣੀ 'ਤੇ ਪ੍ਰਿਅੰਕਾ ਚੋਪੜਾ ਨੇ ਇਸ ਤਰ੍ਹਾਂ ਦਿੱਤੀ ਵਧਾਈ, ਕਿਹਾ- ਵਿਆਹ ਦਾ ਇੰਤਜ਼ਾਰ ਨਹੀਂ ਕਰ ਸਕਦੀ
- Parineeti Raghav Engagement Pics: ਪਰਿਣੀਤੀ-ਰਾਘਵ ਦੀ ਹੋਈ ਮੰਗਣੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾ
ਅਦਾਕਾਰਾ ਕਰਮ ਕੌਰ ਦਾ ਕਰੀਅਰ: ਸ਼ਹਿਰ ਚੰਡੀਗੜ੍ਹ ਨਾਲ ਸਬੰਧਤ ਹੋਣਹਾਰ ਅਦਾਕਾਰਾ ਕਰਮ ਕੌਰ ਦੇ ਕਰੀਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨਾਂ ਦੀਆਂ ਰਿਲੀਜ਼ ਹੋ ਚੁੱਕੀਆਂ ਅਹਿਮ ਫ਼ਿਲਮਾਂ ਵਿਚ ਸਿਮੀਪ੍ਰੀਤ ਕੌਰ ਨਿਰਦੇਸ਼ਿਤ ਮਿਸਿਜ਼ ਮਾਮ, ਹੇਟਰਜ਼, ਏਜੈੱਡ ਫ਼ਿਲਮਜ਼ ਦੀ ਇਕਰੂਪ, ਤੇਰੀ ਮੇਰੀ ਜੋੜ੍ਹੀ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਸਮਾਜਿਕ, ਆਰਥਿਕ ਤੰਗੀਆਂ ਨਾਲ ਜੂਝਣ ਵਾਲੇ ਗਰੀਬ, ਸਾਧਾਰਨ ਲੋਕਾਂ ਦੀ ਗਾਥਾ ਪੇਸ਼ ਕਰਦੀ ਫ਼ਿਲਮ ਦੁਵਿਧਾ ਅਤੇ ਹਿੰਦੀ ਲਘੂ ਫ਼ਿਲਮ ਸੈਲਫ਼ੀ ਵੀ ਉਨਾਂ ਦੇ ਕਰਿਅਰ ਲਈ ਇਕ ਬੇਹਤਰੀਣ ਫ਼ਿਲਮ ਸਾਬਿਤ ਹੋਈ ਹੈ, ਜਿਸ ਵਿਚ ਉਨ੍ਹਾਂ ਵੱਲੋਂ ਨਿਭਾਈ ਲੀਡ ਭੂਮਿਕਾ ਨੂੰ ਕਾਫ਼ੀ ਤਾਰੀਫ਼ ਮਿਲੀ। ਦੱਸ ਦਈਏ ਕਿ ਅਦਾਕਾਰਾ ਦੀ ਕੋਸ਼ਿਸ਼ ਹਮੇਸ਼ਾ ਅਜਿਹੇ ਕੰਟੈਂਟ ਅਧਾਰਿਤ ਫ਼ਿਲਮਾਂ ਕਰਨ ਦੀ ਰਹੀ ਹੈ, ਜਿੰਨ੍ਹਾਂ ਨਾਲ ਉਨਾਂ ਦੇ ਅਲਗ-ਅਲਗ ਪ੍ਰਭਾਵਸ਼ਾਲੀ ਅਭਿਨੈ ਸ਼ੇਡਜ਼ ਦਰਸ਼ਕਾਂ ਸਾਹਮਣੇ ਆ ਸਕਣ। ਉਨਾਂ ਨੇ ਦੱਸਿਆ ਕਿ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਹਿੰਦੀ ਸਿਨੇਮਾਂ ਦੇ ਉਚਕੋਟੀ ਬੈਨਰ ਵੱਲੋਂ ਕਿੰਗ ਖ਼ਾਨ ਸਟਾਰਰ ਫ਼ਿਲਮ ਲਈ ਉਸ ਦੀ ਚੋਣ ਕੀਤੀ ਗਈ ਹੈ।