- " class="align-text-top noRightClick twitterSection" data="
">
ਮੁੰਬਈ : ਅਦਾਕਾਰਾ ਕਾਜਲ ਅਗਰਵਾਲ ਨੇ ਨਵੀਂ ਫਿਲਮ "ਓਮਾ" ਸਾਈਨ ਕੀਤੀ ਹੈ। ਉਹ ਇਸ ਫਿਲਮ ਵਿੱਚ ਲੀਡ ਰੋਲ 'ਚ ਨਜ਼ਰ ਆਵੇਗੀ।
ਕਾਜਲ ਨੇ ਕਿਹਾ, 'ਜਿਵੇਂ ਹੀ ਸਾਡੇ ਆਲੇ-ਦੁਆਲੇ ਦੇ ਹਾਲਾਤ ਬੇਹਤਰ ਹੁੰਦੇ ਹਨ, ਮੈਂ ਸ਼ੂਟਿੰਗ ਸ਼ੁਰੂ ਕਰ ਦਵਾਂਗੀ। ਮੈਂ ਕੰਮ ਉੱਤੇ ਵਾਪਸ ਜਾਣ ਲਈ ਬੇਹਦ ਉਤਸ਼ਾਹਤ ਹਾਂ। ਮੈਂ ਹਮੇਸ਼ਾ ਤੋਂ ਹੀ ਅਜਿਹੀ ਸਕ੍ਰਿਪਟ ਨੂੰ ਕਰਨ ਲਈ ਉਤਸੁਕ ਰਹਿੰਦੀ ਹਾਂ ਜੋ ਇੱਕ ਅਦਾਕਾਰ ਦੇ ਤੌਰ 'ਤੇ ਮੇਰੇ ਲਈ ਮਜੇਦਾਰ , ਮਨੋਰੰਜ਼ਕ ਤੇ ਚੁਣੌਤੀਆਂ ਨਾਲ ਭਰਪੂਰ ਹੋਵੇ। ਮੈਂ ਤੁਹਾਡੇ ਸਾਰਿਆਂ ਦੇ ਨਾਲ "ਓਮਾ" ਨੂੰ ਸ਼ੇਅਰ ਕਰਨ ਲਈ ਉਤਸ਼ਾਹਤ ਹਾਂ।"
ਇਹ ਫਿਲਮ ਸਿੰਘਾ ਵੱਲੋਂ ਡਾਇਰੈਕਟ ਤੇ ਸੁਜਾਯ ਘੋਸ਼ ਵੱਲੋਂ ਨਿਰਦੇਸ਼ਤ ਹੈ। "ਓਮਾ" ਨੂੰ ਸਾਲ 2021 ਦੀ ਦੂਜੀ ਛਿਮਾਹੀ ਦੇ ਇੱਕ ਸਟਾਰਟ ਟੂ ਫਿਨਿਸ਼ ਸ਼ੈਡਯੂਲ ਵਿੱਚ ਸ਼ੂਟ ਕੀਤਾ ਜਾਣਾ ਹੈ। ਸ਼ੂਟਿੰਗ ਦੇ ਦੌਰਾਨ ਕੋਰੋਨਾ ਨਿਯਮਾਂ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ। ਜਲਦ ਹੀ ਹੋਰਨਾਂ ਕਲਾਕਾਰਾਂ ਦੇ ਨਾਂਅ ਦਾ ਖੁਲਾਸਾ ਕੀਤਾ ਜਾਵੇਗਾ।