ETV Bharat / entertainment

Actor Sunil Grover: ਕੀ ਕਪਿਲ ਸ਼ਰਮਾ ਸ਼ੋਅ 'ਚ ਦੁਬਾਰਾ ਦੇਖਣ ਨੂੰ ਮਿਲੇਗੀ 'ਗੁੱਥੀ'? ਅਦਾਕਾਰ ਨੇ ਕੀਤਾ ਵੱਡਾ ਖੁਲਾਸਾ - ਦਿ ਕਪਿਲ ਸ਼ਰਮਾ ਸ਼ੋਅ

ਦੁਨੀਆ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ 'ਗੁੱਥੀ', 'ਰਿੰਕੂ ਦੇਵੀ' ਅਤੇ 'ਡਾਕਟਰ ਮਸ਼ੂਰ ਗੁਲਾਟੀ' ਵਰਗੀਆਂ ਮੀਲ ਪੱਥਰ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਿਸੀ ਨੂੰ ਲੈ ਕੇ ਖੁਲਾਸਾ ਕੀਤਾ ਹੈ।

Actor Sunil Grover
Actor Sunil Grover
author img

By

Published : Apr 7, 2023, 6:07 PM IST

ਹੈਦਰਾਬਾਦ: ਅਦਾਕਾਰ-ਕਾਮੇਡੀਅਨ ਸੁਨੀਲ ਗਰੋਵਰ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ' 'ਚ 'ਗੁੱਥੀ' ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰ ਹੋਏ ਸਨ। ਸੁਨੀਲ ਇਸ ਸਮੇਂ ਨਵੀਂ ਵੈੱਬ ਸੀਰੀਜ਼ 'ਯੂਨਾਈਟਡ ਕੱਚੇ' ਨਾਲ ਸੁਰਖ਼ੀਆਂ ਵਿੱਚ ਹਨ। ਸੁਨੀਲ ਗਰੋਵਰ ਕਿੰਗ ਖਾਨ ਦੇ ਨਾਲ ਵੱਡੇ ਬਜਟ ਵਾਲੀ ਫਿਲਮ 'ਜਵਾਨ' 'ਚ ਵੀ ਨਜ਼ਰ ਆਉਣ ਵਾਲੇ ਹਨ। ਜਵਾਨ ਜੂਨ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਕਾਮੇਡੀ ਸ਼ੋਅ 'ਚ ਵਾਪਸੀ ਕੰਮ ਕਰਨ ਨੂੰ ਲੈ ਕੇ ਸੁਨੀਲ ਗਰੋਵਰ ਨੇ ਕਹਿ ਦਿੱਤਾ ਹੈ ਕਿ ਹੁਣ ਉਹ ਇਹ ਕੰਮ ਕਰਕੇ ਹੀ ਖੁਸ਼ ਹੈ, ਸ਼ੋਅ ਵਿੱਚ ਦੁਬਾਰਾ ਸ਼ਾਮਿਲ ਹੋਣ ਦਾ ਫਿਲਹਾਲ ਉਸ ਦਾ ਕੋਈ ਇਰਾਦਾ ਨਹੀਂ ਹੈ।

ਕੀ ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰਨਗੇ ਸੁਨੀਲ ਗਰੋਵਰ?: ਦਰਅਸਲ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸੁਨੀਲ ਗਰੋਵਰ ਤੋਂ ਪੁੱਛਿਆ ਗਿਆ ਸੀ ਕਿ ਕਾਮੇਡੀ ਨਾਈਟਸ ਵਿੱਚ ਤੁਹਾਡਾ ਕਿਰਦਾਰ ਤੁਹਾਡਾ ਸਭ ਤੋਂ ਮਸ਼ਹੂਰ ਕਿਰਦਾਰ ਰਿਹਾ ਹੈ। ਕਪਿਲ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਸ਼ੋਅ 'ਚ ਤੁਹਾਡਾ ਸੁਆਗਤ ਹੈ। ਕੀ ਤੁਸੀਂ ਉਸ ਨਾਲ ਦੁਬਾਰਾ ਕੰਮ ਕਰਨ ਲਈ ਤਿਆਰ ਹੋ? ਇਸ 'ਤੇ ਅਦਾਕਾਰ ਨੇ ਕਿਹਾ ਕਿ ਉਹ ਵਿਅਸਤ ਹੈ ਅਤੇ ਚੰਗਾ ਕੰਮ ਵੀ ਕਰ ਰਿਹਾ ਹੈ। ਉਹ ਇਹ ਕਰਕੇ ਖੁਸ਼ ਵੀ ਹੈ। ਮੈਨੂੰ ਮਜ਼ਾ ਆ ਰਿਹਾ ਹੈ। ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।

ਆਖੀਰ ਕਿਉਂ ਸ਼ੋਅ ਨੂੰ ਅਲਵਿਦਾ ਬੋਲ ਗਏ ਸੀ ਗਰੋਵਰ: ਦੱਸ ਦੇਈਏ ਕਿ ਸੁਨੀਲ ਗਰੋਵਰ ਨੇ 2018 'ਚ ਅਚਾਨਕ 'ਦਿ ਕਪਿਲ ਸ਼ਰਮਾ ਸ਼ੋਅ' ਛੱਡ ਦਿੱਤਾ ਸੀ। ਇਸ ਤੋਂ ਬਾਅਦ ਕਈ ਖ਼ਬਰਾਂ ਆਈਆਂ ਸਨ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿੱਚ ਕਿਸੇ ਗੱਲ਼ ਕਾਰਨ ਲੜਾਈ ਹੋ ਗਈ ਹੈ। ਕਿਹਾ ਗਿਆ ਕਿ ਕਪਿਲ ਨੇ ਸੁਨੀਲ 'ਤੇ ਹੱਥ ਵੀ ਚੁੱਕ ਦਿੱਤਾ ਸੀ। ਇਹੀ ਕਾਰਨ ਸੀ ਕਿ ਗੁੱਥੀ ਨੂੰ ਕਾਮੇਡੀ ਸ਼ੋਅ ਛੱਡਣਾ ਪਿਆ।

ਹੁਣ ਇਥੇ ਜੇਕਰ ਗਰੋਵਰ ਦੇ ਵਰਕਫੰਟ ਦੀ ਗੱਲ ਕਰੀਏ ਤਾਂ 'ਯੂਨਾਈਟਡ ਕੱਚੇ' ਵਿੱਚ ਸੁਨੀਲ ਨੇ ਟੈਂਗੋ ਦੀ ਭੂਮਿਕਾ ਨਿਭਾਈ ਹੈ ਜੋ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਲੰਡਨ ਵਿੱਚ ਸੈਟਲ ਹੋਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ, ਪਰ ਉਸਨੂੰ ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਇਥੇ ਆ ਕੇ ਫਸ ਗਿਆ ਹੈ। ਇਹ ਸੀਰੀਜ਼ G5 'ਤੇ ਸਟ੍ਰੀਮ ਕੀਤੀ ਗਈ ਹੈ। 8 ਐਪੀਸੋਡ ਦੀ ਇਸ ਸੀਰੀਜ਼ 'ਚ ਸੁਨੀਲ ਗਰੋਵਰ ਨੇ ਸ਼ਾਨਦਾਰ ਐਕਟਿੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੁਨੀਲ ਗਰੋਵਰ 90 ਦੇ ਦਹਾਕੇ ਤੋਂ ਐਕਟਿੰਗ ਦੀ ਦੁਨੀਆ ਵਿੱਚ ਸਰਗਰਮ ਹਨ। ਉਹ ਸਾਲ 1998 'ਚ ਅਜੈ ਦੇਵਗਨ ਅਤੇ ਕਾਜੋਲ ਸਟਾਰਰ ਫਿਲਮ 'ਪਿਆਰ ਤੋ ਹੋਣਾ ਹੀ ਥਾ' 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਕਰ ਰਹੇ ਹਨ।

ਇਹ ਵੀ ਪੜ੍ਹੋ:Roshni Sahota Debut in Telugu: 'ਓ ਕਾਲਾ’ ਨਾਲ ਤੇਲਗੂ ਸਿਨੇਮਾ 'ਚ ਡੈਬਿਊ ਕਰੇਗੀ ਪੰਜਾਬੀ ਅਦਾਕਾਰਾ ਰੋਸ਼ਨੀ ਸਹੋਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.