ETV Bharat / entertainment

Gurpreet Ratol: 'ਭਗੌੜਾ’ ਨਾਲ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ, ਲੀਡ ਭੂਮਿਕਾ ਵਿਚ ਆਵੇਗਾ ਨਜ਼ਰ

author img

By ETV Bharat Punjabi Team

Published : Sep 6, 2023, 9:56 AM IST

Gurpreet Ratol: ਇੰਨੀ ਦਿਨੀਂ ਪੰਜਾਬੀ ਫਿਲਮ 'ਭਗੌੜਾ' ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਫਿਲਮ ਦਾ ਪਹਿਲਾਂ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਅਦਾਕਾਰ ਗੁਰਪ੍ਰੀਤ ਰਟੌਲ ਨਿਭਾਉਂਦੇ ਨਜ਼ਰ ਆਉਣਗੇ।

Gurpreet Ratol
Gurpreet Ratol

ਚੰਡੀਗੜ੍ਹ: ਚਰਚਿਤ ਪੰਜਾਬੀ ਫਿਲਮ ‘ਸਾਡੀ ਵੱਖਰੀ ਹੈ ਸ਼ਾਨ’ ਨਾਲ ਪੰਜਾਬੀ ਸਿਨੇਮਾ ਦਾ ਹਿੱਸਾ ਬਣਿਆ ਅਦਾਕਾਰ ਗੁਰਪ੍ਰੀਤ ਰਟੌਲ ਕਾਫ਼ੀ ਲੰਮੇਂ ਵਕਫ਼ੇ ਬਾਅਦ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਵੱਲ ਵਧਣ ਜਾ ਰਿਹਾ ਹੈ, ਜੋ ਪੀ.ਟੀ.ਸੀ ਪੰਜਾਬੀ 'ਤੇ ਆਨ ਸਟਰੀਮ ਹੋਣ ਵਾਲੀ ਪੰਜਾਬੀ ਲਘੂ ਫਿਲਮ ‘ਭਗੌੜਾ’ ਵਿਚ ਲੀਡ ਭੂਮਿਕਾ ਵਿਚ ਨਜ਼ਰ ਆਵੇਗਾ, ਜਿਸ ਨੂੰ ਥੀਏਟਰ ਅਤੇ ਫਿਲਮਾਂ ਦੀ ਨਾਮਵਰ ਸ਼ਖ਼ਸ਼ੀਅਤ ਗੁਰਦੀਪ ਸਿੰਘ ਸੇਹਰਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਮੂਲ ਰੂਪ ਵਿਚ ਮਾਲਵਾ ਅਧੀਨ ਆਉਂਦੇ ਜ਼ਿਲ੍ਹਾਂ ਸੰਗਰੂਰ ਦੇ ਪਿੰਡ ਮੋਜੋਵਾਲ ਨਾਲ ਸੰਬੰਧਤ ਇਸ ਹੋਣਹਾਰ ਐਕਟਰ ਨੇ ਗ੍ਰੈਜੂਏਸ਼ਨ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਤੋਂ ਕੀਤੀ, ਜਿਸ ਉਪਰੰਤ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਚ ਪੜ੍ਹਾਈ ਕਰਨ ਦੇ ਨਾਲ-ਨਾਲ ਥਿਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਤੋਂ ਅਦਾਕਾਰੀ ਗੁਰ ਹਾਸਿਲ ਕੀਤੇ ਅਤੇ ਇਸੇ ਰਾਜਵਾੜ੍ਹੀ ਸ਼ਹਿਰ ਨੇ ਉਨਾਂ ਦੇ ਅਦਾਕਾਰੀ ਸਫ਼ਰ ਨੂੰ ਮਜ਼ਬੂਤੀ ਦੇਣ ਵਿਚ ਭੂਮਿਕਾ ਨਿਭਾਈ।

ਪੜ੍ਹਾਅ ਦਰ ਪੜ੍ਹਾਅ ਕਈ ਉਤਰਾਅ ਚੜ੍ਹਾਅ ਦਾ ਸਾਹਮਣਾ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਕਰ ਚੁੱਕੇ ਇਸ ਪ੍ਰਤਿਭਾਸ਼ਾਲੀ ਐਕਟਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਦੇ ਨਾਟਕ 'ਭਾਗਾਂ ਵਾਲੀਆਂ' ਤੋਂ ਕੀਤੀ, ਜਿਸ ਵਿਚ ਉਸ ਦੀ ਪ੍ਰਭਾਵੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।

ਇਸ ਉਪਰੰਤ ਉਸ ਨੇ ਹੋਰ ਕਈ ਮਕਬੂਲ ਟੀ.ਵੀ ਸੀਰੀਜ਼ ਵਿਚ ਆਪਣੀ ਉਮਦਾ ਅਦਾਕਾਰੀ ਦਾ ਲੋਹਾ ਮੰਨਵਾਇਆ, ਜਿੰਨ੍ਹਾਂ ਵਿਚ ‘ਏਹ ਕੇਹੀ ਰੁੱਤ ਆਈ’, ‘ਅੱਖੀਆਂ ਤੋਂ ਦੂਰ ਜਾਈ ਨਾ’ ਆਦਿ ਸ਼ੁਮਾਰ ਰਹੇ। ਫਿਲਮੀ ਖੇਤਰ ਵਿਚ ਆਪਣੇ ਆਗਮਨ ਸੰਬੰਧੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਸਿਲਵਰ ਸਕਰੀਨ 'ਤੇ ਪਹਿਲਾਂ ਆਗਾਜ਼ 'ਯਾਰ ਪਰਦੇਸੀ' ਨਾਲ ਹੋਇਆ, ਜਿਸ ਤੋਂ ਬਾਅਦ ਜੋ ਅਗਲੀ ਫਿਲਮ ਰਹੀ ਉਹ ਸੀ ਗੁਰਬੀਰ ਗਰੇਵਾਲ ਦੁਆਰਾ ਨਿਰਦੇਸ਼ਿਤ ਕੀਤੀ ‘ਸਾਡੀ ਵੱਖਰੀ ਹੈ ਸ਼ਾਨ’, ਜਿਸ ਵਿਚ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਪੰਜਾਬੀ ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਬਤੌਰ ਮਾਡਲ ਕਾਫ਼ੀ ਨਾਮਣਾ ਖੱਟ ਚੁੱਕੇ ਇਹ ਪ੍ਰਤਿਭਾਵਾਨ ਅਤੇ ਡੈਸਿੰਗ ਐਕਟਰ ਬਤੌਰ ਗਾਇਕ ਵੀ ਕਈ ਵੱਡੇ ਸੰਗੀਤਕ ਪ੍ਰੋਜੈਕਟ ਕਰ ਚੁੱਕਾ ਹੈ, ਜਿੰਨ੍ਹਾਂ ਵਿਚ ‘ਵੋਪ’, ਹੈਲਬੈਂਟ, ਮੋਰਚਾ, ਡਰੀਮਜ਼ ਆਦਿ ਸ਼ਾਮਿਲ ਰਹੇ ਹਨ। ਸਿਨੇਮਾ ਖੇਤਰ ਵਿਚ ਬਤੌਰ ਅਦਾਕਾਰ ਲੰਮੀ ਦੂਰੀ ਬਾਅਦ ਇਕ ਵਾਰ ਕੁਝ ਨਵਾਂ ਕਰ ਗੁਜ਼ਰਣ ਲਈ ਯਤਨਸ਼ੀਲ ਹੋਏ ਇਸ ਅਦਾਕਾਰ ਅਨੁਸਾਰ ਉਸ ਦੀ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਬਹੁਤ ਹੀ ਭਾਵਨਾਤਮਕ ਵਿਸ਼ੇ ਆਧਾਰਿਤ ਹੈ, ਜਿਸ ਵਿਚ ਲੀਡ ਭੂਮਿਕਾ ਨਿਭਾਉਣਾ ਉਸ ਲਈ ਬਹੁਤ ਹੀ ਚੈਲੇਜਿੰਗ ਰਿਹਾ ਹੈ।

ਪਰ ਇਸ ਕਿਰਦਾਰ ਨੂੰ ਬਹੁਤ ਹੀ ਪ੍ਰਭਾਵੀ ਰੂਪ ਵਿਚ ਨਿਭਾ ਪਾਉਣ ਦਾ ਪੂਰਾ ਸਿਹਰਾ ਉਹ ਨਿਰਦੇਸ਼ਕ ਗੁਰਦੀਪ ਸਿੰਘ ਸੇਹਰਾ ਨੂੰ ਦੇਣਾ ਚਾਹੇਗਾ, ਜਿੰਨ੍ਹਾਂ ਬਹੁਤ ਹੀ ਜੀ ਜਾਨ ਨਾਲ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੀ ਸਿਰਜਨਾ ਕੀਤੀ ਹੈ। ਆਪਣੀਆਂ ਆਗਾਮੀ ਫਿਲਮੀ ਯੋਜਨਾਵਾਂ ਸੰਬੰਧੀ ਉਸ ਨੇ ਦੱਸਿਆ ਕਿ ਜਲਦ ਹੀ ਉਸ ਦੇ ਕੁਝ ਹੋਰ ਫਿਲਮ ਪ੍ਰੋਜੈਕਟ ਅਤੇ ਵੈੱਬਸੀਰੀਜ਼ ਆਦਿ ਵੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿੰਨ੍ਹਾਂ ਵਿਚ ਵੀ ਕਾਫ਼ੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਵਾਂਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.