ਚੰਡੀਗੜ੍ਹ: ਮਾਇਅਆਨਗਰੀ ਮੁੰਬਈ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਸਟੈਂਡਅੱਪ ਕਾਮੇਡੀਅਨ ਅਤੇ ਕਰੈਕਟਰ ਆਰਟਿਸਟ ਦੇ ਤੌਰ 'ਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਪੰਜਾਬੀ ਮੂਲ ਅਦਾਕਾਰ ਗੁਰਮੀਤ ਚਾਵਲਾ ਨੂੰ ਬਾਲੀਵੁੱਡ ਦੀ ਇੱਕ ਹੋਰ ਵੱਡੀ ਫਿਲਮ ਮਿਲੀ ਹੈ, ਜਿਸ ਵਿੱਚ ਉਹ ਦਿੱਗਜ ਹਿੰਦੀ ਸਿਨੇਮਾ ਸਟਾਰ ਅਨਿਲ ਕਪੂਰ ਨਾਲ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਮੂਲ ਰੂਪ ਵਿੱਚ ਹਰਿਆਣਾ ਦੇ ਯਮੁਨਾ ਨਗਰ ਨਾਲ ਤਾਲੁਕ ਰੱਖਦੇ ਇਸ ਹੋਣਹਾਰ ਅਤੇ ਮੰਝੇ ਹੋਏ ਐਕਟਰ ਨੇ ਦੱਸਿਆ ਕਿ ਵੱਡੇ ਪ੍ਰੋਡੋਕਸ਼ਨ ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦੇ ਅਹਿਮ ਪਹਿਲੂਆਂ ਦਾ ਐਲਾਨ ਸੰਬੰਧਿਤ ਫਿਲਮ ਨਿਰਮਾਣ ਹਾਊਸ ਵੱਲੋਂ ਜਲਦ ਕੀਤਾ ਜਾਵੇਗਾ, ਜਿਸ ਵਿੱਚ ਉਹ ਕਾਫ਼ੀ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਉਣਗੇ।

ਸਾਲ 2022 'ਚ ਰਿਲੀਜ਼ ਹੋਈ ਵਿਕਾਸ ਬਹਿਲ ਨਿਰਦੇਸ਼ਿਤ ਚਰਚਿਤ ਅਤੇ ਬਿੱਗ ਸੈਟਅੱਪ ਫਿਲਮ 'ਗੁੱਡ ਬਾਏ' ਦਾ ਵੀ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਦੱਸਿਆ ਕਿ 'ਬਾਲਾਜੀ ਮੋਸ਼ਨ ਪਿਕਚਰਜ਼' ਦੁਆਰਾ ਨਿਰਮਿਤ ਕੀਤੀ ਇਸ ਫਿਲਮ ਵਿੱਚ ਅਮਿਤਾਬ ਬੱਚਨ, ਰਸ਼ਮਿਕਾ ਮੰਡਾਨਾ, ਨੀਨਾ ਗੁਪਤਾ ਜਿਹੀਆਂ ਸ਼ਾਨਦਾਰ ਸਿਨੇਮਾ ਸ਼ਖਸ਼ੀਅਤਾਂ ਨਾਲ ਕੰਮ ਕਰਨਾ ਵੀ ਉਨਾਂ ਲਈ ਯਾਦਗਾਰੀ ਤਜ਼ਰਬਾ ਰਿਹਾ, ਜਿਸ ਉਪਰੰਤ ਅਨਿਲ ਕਪੂਰ ਨਾਲ ਇਸ ਇੱਕ ਹੋਰ ਅਹਿਮ ਹਿੰਦੀ ਫਿਲਮ ਦਾ ਹਿੱਸਾ ਬਣਨਾ ਵੀ ਉਨਾਂ ਲਈ ਇੱਕ ਹੋਰ ਸੁਫ਼ਨੇ ਦੇ ਸੱਚ ਹੋ ਜਾਣ ਵਾਂਗ ਹੈ।
- Raman Gill Upcoming Song: ਮਾਲਵਾ ਦੀ ਇਸ ਮਸ਼ਹੂਰ ਗਾਇਕਾ ਦੇ ਨਵੇਂ ਗਾਣੇ ਦਾ ਸ਼ੂਟ ਹੋਇਆ ਮੁਕੰਮਲ, ਜਲਦ ਹੋਵੇਗਾ ਰਿਲੀਜ਼
- Sam Bahadur Review: 'ਸੈਮ ਬਹਾਦਰ' 'ਚ ਵਿੱਕੀ ਕੌਸ਼ਲ ਦੀ ਅਦਾਕਾਰੀ ਦੇਖ ਕੇ ਦੀਵਾਨੇ ਹੋਏ ਦਰਸ਼ਕ, ਬੋਲੇ- ਮਾਸਟਰਪੀਸ ਫਿਲਮ
- Sukhbir Gill Upcoming Song: ਇਸ ਹਿੰਦੀ ਗਾਣੇ ਨਾਲ ਸਾਹਮਣੇ ਆਵੇਗਾ ਪੰਜਾਬ ਦਾ ਇਹ ਪ੍ਰਤਿਭਾਸ਼ਾਲੀ ਗਾਇਕ, ਗੀਤ ਅੱਜ ਹੋਵੇਗਾ ਰਿਲੀਜ਼
ਬਾਲੀਵੁੱਡ ਅਤੇ ਮੁੰਬਈ ਗਲੈਮਰ ਵਰਲਡ ਵਿੱਚ ਵੱਧ ਚੜ੍ਹ ਕੇ ਆਪਣੀਆਂ ਕਲਾਵਾਂ ਦਾ ਲੋਹਾ ਮੰਨਵਾ ਰਹੇ ਇਸ ਉਮਦਾ ਅਦਾਕਾਰ ਨੇ ਦੱਸਿਆ ਆਉਣ ਵਾਲੇ ਦਿਨਾਂ ਵਿੱਚ ਕਈ ਫਿਲਮਾਂ, ਵੈੱਬ-ਸੀਰੀਜ਼ ਅਤੇ ਐਡ ਫਿਲਮਾਂ 'ਚ ਨਜ਼ਰ ਆਉਣਗੇ, ਜਿੰਨਾਂ ਵਿੱਚੋਂ ਕੁਝ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਕੁਝ ਸੰਪੂਰਨਤਾ ਪੜਾਅ 'ਤੇ ਹਨ।
ਸਿਨੇਮਾ ਖੇਤਰ 'ਚ ਪੜਾਅ ਦਰ ਪੜਾਅ ਹੋਰ ਨਵੇਂ ਆਯਾਮ ਕਾਇਮ ਕਰਨ ਵੱਲ ਵੱਧ ਰਹੇ ਇਸ ਬੇਹਤਰੀਨ ਅਦਾਕਾਰ ਦੇ ਹਾਲੀਆਂ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੀ ਹਰ ਫਿਲਮ ਦਰਸ਼ਕਾਂ ਦੇ ਮਨਾਂ ਵਿੱਚ ਅਮਿਟ ਛਾਪ ਛੱਡਣ ਵਿੱਚ ਸਫਲ ਰਹੀ ਹੈ, ਜਿੰਨਾਂ ਦੇ ਅਹਿਮ ਰਹੇ ਪ੍ਰੋਜੈਕਟਾਂ 'ਰੁਪਿੰਦਰ ਗਾਂਧੀ 2', 'ਸਨ ਆਫ ਸਰਦਾਰ', 'ਹੈਪੀ ਭਾਗ ਜਾਏਗੀ', 'ਦਿ ਸਨ ਆਫ ਵਾਰੀਅਰ', 'ਚਿੱਠੀ' ਤੋਂ ਇਲਾਵਾ ਸੀਰੀਅਲਜ਼ 'ਕ੍ਰਾਈਮ ਪੈਟਰੋਲ', 'ਛੋਟੀ ਜੇਠਾਨੀ' ਆਦਿ ਸ਼ੁਮਾਰ ਰਹੇ ਹਨ।
ਆਗਾਮੀ ਯੋਜਨਾਵਾਂ ਸੰਬੰਧੀ ਇਸ ਦਿੱਗਜ ਐਕਟਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਵੱਖ-ਵੱਖ ਓਟੀਟੀ ਪਲੇਟਫ਼ਾਰਮ ਲਈ ਬਣ ਰਹੀਆਂ ਕੁਝ ਫਿਲਮਾਂ ਵੀ ਉਹ ਕਰਨ ਜਾ ਰਹੇ ਹਨ, ਜਿੰਨਾਂ ਵਿਚਲੀਆਂ ਅਲਹਦਾ ਭੂਮਿਕਾਵਾਂ ਨੂੰ ਲੈ ਕੇ ਉਹ ਖਾਸੇ ਉਤਸ਼ਾਹਿਤ ਹਨ।