ਚੰਡੀਗੜ੍ਹ: ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਅਤੇ ਛੋਟੇ ਪਰਦੇ 'ਤੇ ਵੀ ਅੱਜਕੱਲ੍ਹ ਮਜ਼ਬੂਤ ਪੈੜ੍ਹਾਂ ਸਿਰਜ ਰਹੇ ਅਤੇ ਚਰਚਿਤ ਐਕਟਰ ਵਜੋਂ ਨਾਂ ਦਰਜ ਕਰਵਾ ਰਹੇ ਅਦਾਕਾਰ ਗੈਵੀ ਚਾਹਲ ਸ਼ੁਰੂ ਹੋਣ ਜਾ ਰਹੀ ਆਪਣੀ ਪੰਜਾਬੀ ਫਿਲਮ ਵਿਚ ਨਿਭਾਏ ਜਾ ਰਹੇ ਆਪਣੇ ਅਲਹਦਾ ਕਿਰਦਾਰ ਨੂੰ ਲੈ ਕੇ ਇੰਨ੍ਹੀਂ ਦਿਨ੍ਹੀਂ ਕਾਫ਼ੀ ਮਿਹਨਤ ਕਰਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੇ ਇਸ ਨਵੇਂ ਪ੍ਰੋਜੈਕਟ ਦਾ ਨਿਰਦੇਸ਼ਨ ਇਸੇ ਸਿਨੇਮਾ ਦੇ ਬਹੁਤ ਹੀ ਬਾਕਮਾਲ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਕਰਨਗੇ।
ਇਸੇ ਜੁਲਾਈ ਮਹੀਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਮਾਲਵਾ ਖੇਤਰ ਵਿਚ ਫਿਲਮਾਈ ਜਾਣ ਵਾਲੀ ਇਸ ਫਿਲਮ ਦਾ ਰਸਮੀ ਐਲਾਨ ਜਲਦ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਕਈ ਨਾਮਵਰ ਚਿਹਰੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਨ ਵਾਲੀ ਉਕਤ ਫਿਲਮ ਵਿਚ ਪੁਰਾਤਨ ਪੰਜਾਬ ਅਤੇ ਇਸ ਦੇ ਰੀਤੀ ਰਿਵਾਜ਼ਾਂ ਨੂੰ ਇਸ ਫਿਲਮ ਦੁਆਰਾ ਮੁੜ ਸੁਰਜੀਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿਚ ਨਿਭਾਏ ਜਾ ਰਹੇ ਕਿਰਦਾਰ ਨੂੰ ਅਦਾਕਾਰ ਗੈਵੀ ਚਾਹਲ ਆਪਣੇ ਹੁਣ ਤੱਕ ਦੇ ਕਰੀਅਰ ਦਾ ਇਕ ਹੋਰ ਪ੍ਰਭਾਵੀ ਰੋਲ ਮੰਨ ਰਹੇ ਹਨ।
ਉਨਾਂ ਦੱਸਿਆ ਕਿ ਆਪਣੀ ਹਰ ਫਿਲਮ ਜਾਂ ਫਿਰ ਸੀਰੀਅਲ ਵਿਚ ਜਿਸ ਤਰ੍ਹਾਂ ਦਾ ਵੀ ਕਿਰਦਾਰ ਰਿਹਾ ਹੋਵੇ, ਉਸ ਲਈ ਆਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਗਾਂਹ ਵੀ ਇਸੇ ਤਰ੍ਹਾਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਸ਼ੁਰੂ ਹੋਣ ਜਾ ਰਹੀ ਇਸ ਫਿਲਮ ਦੀ ਗੱਲ ਹੈ ਕਿ ਤਾਂ ਇਹ ਕਿਰਦਾਰ ਅਤੇ ਫਿਲਮ ਮੇਰੇ ਦਿਲ ਦੇ ਕਾਫ਼ੀ ਕਰੀਬ ਹੈ, ਜਿਸ ਦੁਆਰਾ ਆਪਣੇ ਵਿਰਸੇ ਅਤੇ ਇਸ ਨਾਲ ਜੁੜੇ ਦਿਨ ਤਿਓਹਾਰਾਂ ਨਾਲ ਜੁੜਨ ਦਾ ਅਵਸਰ ਮਿਲ ਰਿਹਾ ਹੈ।
- GillHarry: ਓਟੀਟੀ ਪਲੇਟਫ਼ਾਰਮ 'ਤੇ ਅੱਜ ਰਿਲੀਜ਼ ਹੋਵੇਗੀ ਇਮੋਸ਼ਨਲ ਲਵ ਸਟੋਰੀ 'ਗਿੱਲਹੈਰੀ', ਲੀਡ ਭੂਮਿਕਾ ’ਚ ਨਜ਼ਰ ਆਉਣਗੇ ਪ੍ਰਿੰਸ ਰੋਡੇ
- ਪੂਰੀ ਹੋਈ ਲਘੂ ਫਿਲਮ ‘ਰੰਜਿਸ਼’ ਦੀ ਸ਼ੂਟਿੰਗ, ਲੀਡ ਭੂਮਿਕਾ ਵਿਚ ਨਜ਼ਰ ਆਵੇਗੀ ਪੂਜਾ ਸ਼ਰਮਾ
- Project K: ਰਿਲੀਜ਼ ਤੋਂ ਪਹਿਲਾਂ ਇਤਿਹਾਸ ਰਚਣ ਜਾ ਰਹੀ ਹੈ ਫਿਲਮ 'ਪ੍ਰੋਜੈਕਟ ਕੇ', ਸਟਾਰ ਪ੍ਰਭਾਸ ਦੇ ਮਨ 'ਚ ਫੁੱਟੇ ਲੱਡੂ
ਉਨਾਂ ਦੱਸਿਆ ਕਿ ਇਸ ਫਿਲਮ ਨੂੰ ਲੈ ਕੇ ਜਿੱਥੇ ਇਸ ਫਿਲਮ ਦੇ ਨਿਰਦੇਸ਼ਕ ਇੰਦਰਪਾਲ ਸਿੰਘ ਹਰ ਇਕ ਪਹਿਲੂ ਚਾਹੇ ਉਹ ਕਾਸਟ ਹੋਵੇ, ਗੀਤ, ਸੰਗੀਤ ਜਾਂ ਫਿਰ ਲੋਕੇਸ਼ਨਜ਼ ਆਦਿ ਜਿਹੇ ਹੋਰਨਾਂ ਪਹਿਲੂਆਂ ਆਦਿ 'ਤੇ ਬਹੁਤ ਬਾਰੀਕੀ ਨਾਲ ਕੰਮ ਕਰ ਰਹੇ ਹਨ, ਉਥੇ ਉਨਾਂ ਨਾਲ ਜੁੜੀ ਟੀਮ ਵੀ ਲਗਨ ਅਤੇ ਜਨੂੰਨੀਅਤ ਨਾਲ ਆਪਣੀ ਪ੍ਰੀ ਪ੍ਰੋਡੋਕਸ਼ਨ ਜਿੰਮੇਵਾਰੀਆਂ ਨਿਭਾ ਰਹੀ ਹੈ ਤਾਂ ਕਿ ਫਲੌਰ 'ਤੇ ਜਾਣ ਤੋਂ ਪਹਿਲਾਂ ਇਸ ਫਿਲਮ ਦੇ ਇਕ ਇਕ ਹਿੱਸੇ ਨੂੰ ਉਮਦਾ ਰੂਪ ’ਚ ਢਾਲਿਆ ਜਾ ਸਕੇ।
ਪੰਜਾਬੀ ਫਿਲਮਾਂ ਦੇ ਨਾਲ ਨਾਲ ਹਿੰਦੀ ਫਿਲਮ ਇੰਡਸਟਰੀ ਵਿਚ ਵੀ ਆਪਣਾ ਵੱਖਰਾ ਵਜ਼ੂਦ ਅਤੇ ਮੁਕਾਮ ਹਾਸਿਲ ਕਰਨ ਵਿਚ ਸਫ਼ਲ ਰਹੇ ਅਦਾਕਾਰ ਗੈਵੀ ਚਾਹਲ ਦੇ ਹਾਲੀਆ ਫਿਲਮ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਵਿਚ ਸਲਮਾਨ ਖ਼ਾਨ-ਕੈਟਰੀਨਾ ਕੈਫ਼ ਸਟਾਰਰ ‘ਟਾਈਗਰ ਜ਼ਿੰਦਾ ਹੈ’ ਤੋਂ ਇਲਾਵਾ ‘ਹੰਟਡ ਹਿਲਜ਼’, ‘ਹਮ ਸਬ ਉਲੂ ਹੈ’, ‘ਯੇਹ ਹੈ ਇੰਡੀਆ’, ‘ਚਿਕਨ ਬਰਿਆਨੀ’, ‘ਯਾਰਾਂ ਨਾਲ ਬਹਾਰਾਂ’, ‘ਮਜਾਜ਼ਣ’, ‘ਤੇਰੇ ਇਸ਼ਕ ਨਚਾਇਆ’, ‘ਪਿੰਕੀ ਮੋਗੇ ਵਾਲੀ’, ‘ਸਾਡਾ ਜਵਾਈ ਐਨਆਰਆਈ’, ‘ਪਿੰਡਾਂ ਵਿਚੋਂ ਪਿੰਡ ਸੁਣੀਦਾ’। ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਲ ਨਾਲ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ ਕਾਸ਼ ਮੇਰੇ ਹੋਤੇ’, ‘ਮੋਹੇ ਰੰਗ ਦੇ’, ‘ਅਦਾਲਤ’, ‘ਕੁਛ ਰੰਗ ਪਿਆਰ ਕੇ ਐਸੇ ਭੀ’, ‘ਰਾਧਾ ਕ੍ਰਿਸ਼ਨ’, ‘ਜੈ ਘਨੱਈਆ ਲਾਲ ਕੀ’ ਜਿਹੇ ਕਈ ਲੋਕਪ੍ਰਿਆ ਸੀਰੀਅਲਜ਼ ਵੀ ਸ਼ਾਮਿਲ ਰਹੇ ਹਨ।