ETV Bharat / entertainment

ਹੜ੍ਹ ਵਿੱਚ ਫਸੇ ਲੋਕਾਂ ਦੀ ਇੰਝ ਮਦਦ ਕਰ ਰਹੇ ਨੇ ਅਦਾਕਾਰ ਗੈਵੀ ਚਾਹਲ, ਦੇਖੋ ਵੀਡੀਓ - ਪੰਜਾਬ ਵਿੱਚ ਮੀਂਹ

ਪੰਜਾਬੀ ਫਿਲਮਾਂ ਦਾ ਜਾਣਿਆ-ਪਛਾਣਿਆ ਚਿਹਰਾ ਅਦਾਕਾਰ ਗੈਵੀ ਚਾਹਲ ਹੜ੍ਹ ਵਿੱਚ ਫਸੇ ਲੋਕਾਂ ਦੀ ਵੱਧ ਚੜ ਕੇ ਮਦਦ ਕਰ ਰਹੇ ਹਨ, ਇਸ ਨਾਲ ਸੰਬੰਧਿਤ ਅਦਾਕਾਰ ਨੇ ਵੀਡੀਓ ਵੀ ਸਾਂਝਾ ਕੀਤਾ ਹੈ।

ਗੈਵੀ ਚਾਹਲ
ਗੈਵੀ ਚਾਹਲ
author img

By

Published : Jul 12, 2023, 4:57 PM IST

ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਦਾ ਕਹਿਰ ਵੱਧਦਾ ਜਾ ਰਿਹਾ ਹੈ। ਪਿਛਲੇ ਸਮੇਂ ਤੋਂ ਹੋਈ ਬਰਸਾਤ ਕਾਰਨ ਕਈ ਸ਼ਹਿਰਾਂ ਦੀਆਂ ਸੜਕਾਂ ਛੱਪੜਾਂ ਵਿੱਚ ਬਦਲ ਗਈਆਂ ਹਨ। ਸਥਿਤੀ ਕਾਬੂ ਤੋਂ ਬਾਹਰ ਹੋਣ 'ਤੇ NDRF ਦੀ ਟੀਮ ਨੂੰ ਮੋਹਾਲੀ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ ਬਰਸਾਤ ਦਾ ਪਾਣੀ ਸਰਹੱਦ ਪਾਰ ਕਰ ਗਿਆ ਹੈ। ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੀ ਚੌਕਸ ਹਨ। ਉਨ੍ਹਾਂ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ।

ਮੀਂਹ ਇੰਨਾ ਤੇਜ਼ ਹੋ ਰਿਹਾ ਹੈ ਕਿ ਚਾਰੇ ਪਾਸੇ ਹੜ੍ਹ ਵਰਗਾ ਮਹੌਲ ਬਣਿਆ ਹੋਇਆ ਹੈ, ਹੁਣ ਪੰਜਾਬ ਦੇ ਅਜਿਹੇ ਹਾਲਾਤਾਂ ਵਿੱਚ ਅਦਾਕਾਰ ਵੀ ਲੋਕਾਂ ਦੀ ਮਦਦ ਵੱਧ ਚੜ ਕੇ ਕਰ ਰਹੇ ਹਨ, ਇਸੇ ਲੜ੍ਹੀ ਤਹਿਤ ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਉਸ ਵੀਡੀਓ ਵਿੱਚ ਅਦਾਕਾਰ ਗੈਵੀ ਚਾਹਲ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਉਹ ਲੋਕਾਂ ਨੂੰ ਪਾਣੀ, ਦੁੱਧ ਅਤੇ ਹੋਰ ਰਾਸ਼ਨ ਵੰਡ ਰਹੇ ਹਨ।

ਹੁਣ ਜਦੋਂ ਇਹ ਵੀਡੀਓ ਲੋਕਾਂ ਵਿੱਚ ਪਹੁੰਚਿਆ ਦਾ ਲੋਕ ਅਦਾਕਾਰ ਦੀ ਖੂਬ ਤਾਰੀਫ਼ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ 'ਬਹਤ ਵਧੀਆ ਕੰਮ ਕਰ ਰਹੇ ਹੋ ਪਾਜੀ...ਵਾਹਿਗੁਰੂ ਚੜਦੀਕਲਾ 'ਚ ਰੱਖੇ ਪੰਜਾਬ ਨੂੰ...।' ਇੱਕ ਹੋਰ ਨੇ ਲਿਖਿਆ 'ਗੀਤ 'ਚ ਪੰਜਾਬ ਦੀ ਫਿਕਰ ਸਾਰੇ ਕਰਦੇ ਨੇ ਪਰ ਅਸਲ 'ਚ ਕੋਈ ਨੀ ਆਇਆ ਪਾਜੀ ਤੁਸੀਂ ਮਹਾਨ ਓ।' ਪ੍ਰਸ਼ੰਸਕਾਂ ਤੋਂ ਇਲਾਵਾ ਗਾਇਕ ਨਿੰਜਾ ਨੇ ਵੀ ਗੈਵੀ ਚਾਹਲ ਦੀ ਤਾਰੀਫ਼ ਕੀਤੀ ਹੈ।

ਗੈਵੀ ਚਾਹਲ ਬਾਰੇ ਜਾਣੋ: ਅਦਾਕਾਰ ਗੈਵੀ ਚਾਹਲ ਜ਼ਿਲ੍ਹਾਂ ਮਾਨਸਾ ਦਾ ਵਸਨੀਕ ਹੈ। ਉਹ ਸਾਲ 2000 ਵਿੱਚ ਮਿਸਟਰ ਪੰਜਾਬ ਵੀ ਬਣੇ ਸਨ। ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਗੈਵੀ ਚਾਹਲ ਨੇ ਪੰਜਾਬੀ ਮਿਊਜ਼ਿਕ ਵੀਡੀਓ 'ਜੱਟਾਂ ਦੇ ਪੁੱਤ' ਨਾਲ ਪ੍ਰਸਿੱਧੀ ਖੱਟੀ। ਇਸ ਤੋਂ ਬਾਅਦ ਉਸ ਨੇ ਮਸ਼ਹੂਰ ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਕੰਮ ਕੀਤਾ। ਉਹਨਾਂ ਨੂੰ ਟੀਵੀ ਸੀਰੀਅਲ 'ਜੈ ਕਨ੍ਹਈਆ ਲਾਲ ਕੀ' 'ਚ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਅਦਾਕਾਰ ਨੇ 'ਟਾਈਗਰ ਜ਼ਿੰਦਾ ਹੈ' ਵਿੱਚ ਸਲਮਾਨ ਨਾਲ ਵੀ ਕੰਮ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.