ਵਾਸ਼ਿੰਗਟਨ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੁਨੀਆ ਵਿੱਚ ਭਾਰਤ ਦੇ ਸਭ ਤੋਂ ਵੱਡੇ ਰਾਜਦੂਤ ਹਨ। ਇਕ ਚੋਟੀ ਦੇ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਇਹ ਗੱਲ ਕਹੀ। ਅਮਰੀਕੀ ਸੰਸਦ ਮੈਂਬਰ ਰੋ. ਖੰਨਾ ਨੇ ਸ਼ਨੀਵਾਰ ਨੂੰ ਮੁੰਬਈ 'ਚ ਅਮਿਤਾਭ ਬੱਚਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਟਿੱਪਣੀ ਕੀਤੀ। ਖੰਨਾ ਕਾਂਗਰਸ ਦੇ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਹਨ ਅਤੇ ਭਾਰਤੀ ਕਾਕਸ ਦੇ ਦੂਜੇ ਸਹਿ-ਚੇਅਰਮੈਨ, ਯੂਐਸ ਕਾਂਗਰਸਮੈਨ ਮਾਈਕਲ ਵਾਲਟਜ਼ ਦੇ ਨਾਲ ਭਾਰਤ ਵਿੱਚ ਇੱਕ ਦੋ-ਪੱਖੀ ਕਾਂਗਰਸ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ।
-
T 4735 - an honour and a privilege .. 🙏🏼 https://t.co/WaHBlybnxF
— Amitabh Bachchan (@SrBachchan) August 12, 2023 " class="align-text-top noRightClick twitterSection" data="
">T 4735 - an honour and a privilege .. 🙏🏼 https://t.co/WaHBlybnxF
— Amitabh Bachchan (@SrBachchan) August 12, 2023T 4735 - an honour and a privilege .. 🙏🏼 https://t.co/WaHBlybnxF
— Amitabh Bachchan (@SrBachchan) August 12, 2023
ਉਨ੍ਹਾਂ ਕਿਹਾ ਕਿ "ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਭਾਰਤ ਦੇ ਉਭਾਰ, ਬੱਚਨ ਦੇ ਪਿਤਾ ਅਤੇ ਅਮਰੀਕਾ-ਭਾਰਤ ਸਬੰਧਾਂ ਦੀ ਮਹੱਤਤਾ 'ਤੇ ਇੱਕ ਘੰਟਾ ਲੰਮੀ ਚਰਚਾ ਕੀਤੀ। ਅਮਿਤਾਭ ਬੱਚਨ ਦੀ ਜੀਵਨੀ ਭਾਰਤ ਦੀ ਕਹਾਣੀ ਦਾ ਪ੍ਰਤੀਕ ਹੈ। ਉਹ ਦੁਨੀਆ ਵਿੱਚ ਭਾਰਤ ਦੇ ਸਭ ਤੋਂ ਵੱਡੇ ਰਾਜਦੂਤ ਹਨ।"
ਖੰਨਾ ਨੇ ਇੱਕ ਸਵਾਲ ਦਾ ਜਵਾਬ ਵਿੱਚ ਕਿਹਾ ਕਿ, "ਮੈਂ ਬੱਚਨ ਨੂੰ ਕਿਹਾ ਕਿ ਉਨ੍ਹਾਂ ਨੂੰ ਫਿਰ ਤੋਂ ਅਮਰੀਕਾ ਦਾ ਦੌਰਾ ਕਰਨਾ ਚਾਹੀਦਾ ਹੈ। ਉਹ ਮੇਰੇ ਪਰਿਵਾਰ ਅਤੇ ਮਾਤਾ-ਪਿਤਾ ਵਰਗੇ ਕਈ ਭਾਰਤੀ ਅਮਰੀਕੀ ਪ੍ਰਵਾਸੀਆਂ ਨੂੰ ਆਸ਼ਾ ਪ੍ਰਦਾਨ ਕੀਤੀ ਹੈ। ਉਹ ਭਾਰਤ ਅਤੇ ਭਾਰਤੀ-ਅਮਰੀਕੀਆਂ ਦੇ ਵਿਕਾਸ ਦਾ ਪ੍ਰਤੀਕ ਹੈ।"
ਉਨ੍ਹਾਂ ਕਿਹਾ ਕਿ, "ਅਸੀਂ ਸਦੀਵੀਂ ਕਦਰਾਂ-ਕੀਮਤਾਂ, ਦਇਆ, ਸਤਿਕਾਰ, ਵਿਚਾਰ, ਹਮਦਰਦੀ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਇਹ ਮੁੱਲ ਆਖਿਰਕਾਰ ਸਾਡੇ ਭਵਿੱਖ ਲਈ ਕਿਵੇਂ ਮਾਇਨੇ ਰੱਖਦੇ ਹਨ।"
ਸੋਸ਼ਲ ਮੀਡੀਆ ਮੰਚ "ਐਕਸ" (ਟਵਿੱਟਰ) ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਖੰਨਾ, ਮੁੰਬਈ ਵਿੱਚ ਬੱਚਨ ਦੀ ਰਿਹਾਇਸ਼ ਉੱਤੇ ਉਨ੍ਹਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ। ਬੱਚਨ ਨੇ ਇਸ ਵੀਡੀਓ ਦੇ ਜਵਾਬ ਵਿੱਚ ਲਿਖਿਆ, "ਇੱਕ ਸਨਮਾਨ ਤੇ ਵਿਸ਼ੇਸ਼ਧਿਕਾਰ।" ਅਮਰੀਕੀ ਸਾਂਸਦ ਨੇ ਅਪਣੀ ਇਸ ਮੁੰਬਈ ਯਾਤਰਾ ਦੌਰਾਨ ਅਦਾਕਾਰ ਅਨੁਪਮ ਖੇਰ ਨਾਲ ਵੀ ਮੁਲਾਕਾਤ ਕੀਤੀ।' (ਪੀਟੀਆਈ-ਭਾਸ਼ਾ)