ETV Bharat / entertainment

'ਖੇਲੋ ਇੰਡੀਆ ਯੂਥ ਗੇਮਜ਼ 2022' 'ਚ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਗੇ ਆਮਿਰ ਖਾਨ

ਆਮਿਰ ਖਾਨ ਨੂੰ 'ਖੇਲੋ ਇੰਡੀਆ ਯੂਥ ਗੇਮਜ਼ 2022' ਲਈ ਸੱਦਾ ਦਿੱਤਾ ਗਿਆ ਹੈ। ਉਹ ਜਲਦੀ ਹੀ ਹਰਿਆਣਾ ਲਈ ਰਵਾਨਾ ਹੋਣਗੇ।

ਖੇਲੋ ਇੰਡੀਆ ਯੂਥ ਗੇਮਜ਼ 2022
ਖੇਲੋ ਇੰਡੀਆ ਯੂਥ ਗੇਮਜ਼ 2022
author img

By

Published : Jun 11, 2022, 3:00 PM IST

ਹੈਦਰਾਬਾਦ: 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਨੂੰ ਐਤਵਾਰ (12 ਜੂਨ) ਤੋਂ ਸ਼ੁਰੂ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਗੇਮਜ਼ 2022' ਲਈ ਸੱਦਾ ਦਿੱਤਾ ਗਿਆ ਹੈ। ਆਮਿਰ ਖਾਨ ਜਲਦ ਹੀ ਪੰਚਕੂਲਾ (ਹਰਿਆਣਾ) ਲਈ ਰਵਾਨਾ ਹੋਣ ਜਾ ਰਹੇ ਹਨ। ਆਮਿਰ ਇੱਥੇ ਸੈਲੀਬ੍ਰਿਟੀ ਗੈਸਟ ਦੇ ਤੌਰ 'ਤੇ ਪਹੁੰਚਣਗੇ ਅਤੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ 'ਚ ਨੌਜਵਾਨ ਐਥਲੀਟ ਟੈਲੇਂਟ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਦੰਗਲ' ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਆਮਿਰ ਹਰਿਆਣਾ ਜਾਣਗੇ।

ਆਮਿਰ ਖਾਨ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ। ਹਾਲ ਹੀ 'ਚ ਉਨ੍ਹਾਂ ਨੂੰ IPL-15 ਦੇ ਫਾਈਨਲ ਮੈਚ 'ਚ ਵੀ ਸਟੇਡੀਅਮ 'ਚ ਦੇਖਿਆ ਗਿਆ ਸੀ। ਕੁਸ਼ਤੀ, ਟੇਬਲ ਟੈਨਿਸ ਤੋਂ ਲੈ ਕੇ ਕ੍ਰਿਕਟ ਤੱਕ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ 'ਚ ਆਮਿਰ ਦਾ ਉਤਸ਼ਾਹ ਅਕਸਰ ਦੇਖਣ ਨੂੰ ਮਿਲਿਆ ਹੈ।

ਦੱਸ ਦੇਈਏ ਕਿ ਸਾਲ 2016 'ਚ ਆਮਿਰ ਫਿਲਮ 'ਦੰਗਲ' ਦੀ ਸ਼ੂਟਿੰਗ ਦੌਰਾਨ ਹਰਿਆਣਾ ਗਏ ਸਨ। ਫਿਲਮ 'ਚ ਆਮਿਰ ਨੇ ਕੁਸ਼ਤੀ ਚੈਂਪੀਅਨ ਗੀਤਾ ਅਤੇ ਬਬੀਤਾ ਫੋਗਾਟ ਦਾ ਸਫ਼ਰ ਦਿਖਾਇਆ ਹੈ। ਇਹ ਫਿਲਮ ਦੇਸ਼ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹਿੱਟ ਰਹੀ ਸੀ। ਇਸ ਫਿਲਮ ਨੇ ਚੀਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਵੀ ਬਣਾਇਆ ਹੈ।

  • हिंदी सिनेमा जगत के सुपरस्टार आमिर खान (#AmirKhan) रविवार को 'खेलो इंडिया यूथ गेम्स 2022' में भाग लेने के लिए हरियाणा के पंचकुला के लिए रवाना होंगे।#KheloIndiaYouthGames2022 pic.twitter.com/tJhOS1vt8Q

    — IANS Hindi (@IANSKhabar) June 10, 2022 " class="align-text-top noRightClick twitterSection" data=" ">

ਇਸ ਦੇ ਨਾਲ ਹੀ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਵੀ ਚਰਚਾ 'ਚ ਹਨ। ਇਸ ਫਿਲਮ 'ਚ ਆਮਿਰ ਵੀ ਦੌੜਦੇ ਨਜ਼ਰ ਆਉਣਗੇ। ਆਈਪੀਐਲ-15 ਦੇ ਫਾਈਨਲ ਮੈਚ ਦੇ ਬ੍ਰੇਕ ਦੌਰਾਨ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਫਿਲਮ 'ਲਾਲ ਸਿੰਘ ਚੱਢਾ' 11 ਅਗਸਤ 2022 ਨੂੰ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਇਲਾਵਾ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਗੋਲ-ਗੱਪੇ ਵੀਡੀਓਜ਼ ਤੋਂ ਜ਼ਿਆਦਾ ਮਸ਼ਹੂਰ ਹੋ ਰਹੇ ਹਨ। 'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਦਾ ਗੋਲ-ਗੱਪੇ ਦਾ ਸੀਨ ਹੈ, ਜਿਸ ਨੂੰ ਉਹ ਕਦੇ ਗਲੀ 'ਚ ਅਤੇ ਕਦੇ ਟਰੇਨ 'ਚ ਗੋਲ-ਗੱਪੇ ਖਾ ਕੇ ਪ੍ਰਮੋਟ ਕਰ ਰਿਹਾ ਹੈ।

ਇਹ ਵੀ ਪੜ੍ਹੋ:ਤਾਪਸੀ ਪੰਨੂ ਦੀ 'ਸ਼ਾਬਾਸ਼ ਮਿੱਠੂ' ਦਾ ਨਵਾਂ ਪੋਸਟਰ ਹੋਇਆ ਜਾਰੀ, 20 ਜੂਨ ਨੂੰ ਹੋਵੇਗਾ ਟ੍ਰੇਲਰ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.