ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਖਿਰਕਾਰ ਆਪਣੀ ਬੇਟੀ ਇਰਾ ਖਾਨ ਦੇ ਵਿਆਹ ਦੀ ਤਾਰੀਕ ਨੂੰ ਲੈ ਕੇ ਅਧਿਕਾਰਤ ਐਲਾਨ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਦਿਨ ਉਨ੍ਹਾਂ ਲਈ ਭਾਵਨਾਤਮਕ ਤੌਰ 'ਤੇ ਚੁਣੌਤੀਪੂਰਨ ਹੋਣ ਵਾਲਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ...ਹਾਲ ਹੀ ਵਿੱਚ ਇੱਕ ਗੱਲਬਾਤ ਦੌਰਾਨ ਸੁਪਰਸਟਾਰ ਨੇ ਖੁਲਾਸਾ ਕੀਤਾ ਹੈ ਕਿ ਇਹ ਸਮਾਗਮ ਅਗਲੇ ਸਾਲ ਹੋਵੇਗਾ। ਆਮਿਰ ਨੇ ਆਪਣੀ ਧੀ ਦੇ ਮੰਗੇਤਰ, ਫਿੱਟਨੈੱਸ ਟ੍ਰੇਨਰ ਨੂਪੁਰ ਸ਼ਿਖਾਰੇ ਦੀ ਵੀ ਪ੍ਰਸ਼ੰਸਾ ਕੀਤੀ, ਜਦੋਂ ਉਹ ਡਿਪਰੈਸ਼ਨ ਨਾਲ ਨਜਿੱਠ ਰਹੀ ਸੀ ਤਾਂ ਇਰਾ ਦਾ ਭਾਵਨਾਤਮਕ ਤੌਰ 'ਤੇ ਨੂਪੁਰ (Aamir Khan reveals Ira Khan wedding date) ਨੇ ਸਮਰਥਨ ਕੀਤਾ।
ਹਾਲ ਹੀ ਵਿੱਚ ਇੱਕ ਨਿਊਜ਼ਵਾਇਰ ਨਾਲ ਗੱਲਬਾਤ ਵਿੱਚ ਆਮਿਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਅਗਲੇ ਸਾਲ 3 ਜਨਵਰੀ ਨੂੰ ਨੂਪੁਰ ਸ਼ਿਖਾਰੇ ਨਾਲ ਹੋ ਰਿਹਾ ਹੈ। 58 ਸਾਲਾਂ ਅਦਾਕਾਰ ਇਸ ਗੱਲ ਤੋਂ ਖੁਸ਼ ਹੈ ਕਿ ਇਰਾ ਨੇ ਆਪਣੇ ਲਈ ਸਹੀ ਵਿਅਕਤੀ ਨੂੰ ਚੁਣਿਆ ਹੈ ਅਤੇ ਫਿਰ ਨੂਪੁਰ ਦੀ ਤਾਰੀਫ਼ ਕੀਤੀ। ਆਮਿਰ ਨੇ ਸਾਂਝਾ ਕੀਤਾ ਕਿ ਨੂਪੁਰ ਅਸਲ ਵਿੱਚ ਉਹ ਵਿਅਕਤੀ ਹੈ, ਜਿਸ ਨੇ ਇਰਾ ਦੀ ਭਾਵਨਾਤਮਕ ਤੌਰ 'ਤੇ ਮਦਦ ਕੀਤੀ ਹੈ ਅਤੇ ਜਦੋਂ ਉਹ ਡਿਪਰੈਸ਼ਨ ਨਾਲ ਜੂਝ ਰਹੀ ਸੀ ਤਾਂ ਉਸ ਦੇ ਨਾਲ ਖੜ੍ਹੀ ਸੀ।
- Afsana Khan New Song: ਅਫ਼ਸਾਨਾ ਖਾਨ ਦੇ ਇਸ ਨਵੇਂ ਗਾਣੇ ਵਿੱਚ ਨਜ਼ਰ ਆਉਣਗੇ ਬਾਲੀਵੁੱਡ ਅਦਾਕਾਰ ਕਰਨਵੀਰ ਬੋਹਰਾ-ਕੀਰਤੀ ਵਰਮਾ, ਗੀਤ ਅੱਜ ਹੋਵੇਗਾ ਰਿਲੀਜ਼
- Gangs of Ghaziabad: ਅਦਾਕਾਰਾ ਮਾਹਿਰਾ ਸ਼ਰਮਾ ਨੂੰ ਮਿਲੀ ਇੱਕ ਹੋਰ ਵੱਡੀ ਹਿੰਦੀ ਵੈੱਬ ਸੀਰੀਜ਼, ਲੀਡ ਭੂਮਿਕਾ ਵਿੱਚ ਆਵੇਗੀ ਨਜ਼ਰ
- Asha Parekh on The Kashmir Files: 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਆਸ਼ਾ ਪਾਰੇਖ ਦਾ ਵੱਡਾ ਬਿਆਨ, ਕਿਹਾ- ਫਿਲਮ ਦੀ ਵਪਾਰਕ ਸਫ਼ਲਤਾ ਤੋਂ ਕਸ਼ਮੀਰ ਦੇ ਲੋਕਾਂ ਨੂੰ ਕੀ ਲਾਭ
ਦੰਗਲ ਅਦਾਕਾਰ ਨੇ ਅੱਗੇ ਕਿਹਾ "ਇਹ ਇੱਕ ਫਿਲਮੀ ਡਾਇਲਾਗ ਹੋ ਸਕਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਨੂਪੁਰ ਮੇਰੇ ਪੁੱਤਰ ਵਰਗਾ ਹੈ।" ਆਮਿਰ ਨੇ ਅੱਗੇ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਨੂਪੁਰ ਇੰਨਾ ਵਧੀਆ ਲੜਕਾ ਹੈ ਕਿ ਉਹ ਸੱਚਮੁੱਚ ਮਹਿਸੂਸ ਕਰਦਾ ਹੈ ਕਿ ਉਹ ਪਰਿਵਾਰ ਦਾ ਹਿੱਸਾ ਹੈ। ਉਸਨੇ ਇਹ ਵੀ ਸਾਂਝਾ ਕੀਤਾ ਕਿ ਉਸਨੂੰ ਲੱਗਦਾ ਹੈ ਕਿ ਮੈਂ ਬਹੁਤ ਰੋਵਾਂਗਾ, ਕਿਉਂਕਿ ਮੈਂ 'ਬਹੁਤ ਭਾਵੁਕ' ਹਾਂ, ਜਿਸ ਕਾਰਨ ਮੇਰੇ ਪਰਿਵਾਰ ਵਿੱਚ ਪਹਿਲਾਂ ਹੀ ਚਿੰਤਾ ਬਣੀ ਹੋਈ ਹੈ।
ਇਰਾ ਅਤੇ ਨੂਪੁਰ ਨੇ 18 ਨਵੰਬਰ 2022 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਮੰਗਣੀ ਕੀਤੀ ਗਈ, ਜਿਸ ਵਿੱਚ ਸਿਰਫ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਸੀ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।