ETV Bharat / elections

ਇਹ ਕੀ ਕਹਿ ਗਏ ਸੁਖਬੀਰ ਬਾਦਲ, ਵੇਖੋ ਵੀਡੀਓ - news punjabi

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਅਪਣੀ ਚੋਣ ਮੁਹਿਮ ਸਰਹੱਦੀ ਪਿੰਡਾਂ ਤੋਂ ਸ਼ੁਰੂ ਕੀਤੀ। ਇਸ ਮੌਕੇ ਅਕਾਲੀ ਦਲ ਪ੍ਰਧਾਨ ਲੋਕ ਲੁਭਾਵਣੇ ਵਾਅਦਿਆਂ ਦੀ ਝੜੀ ਲਾਉਂਦੇ ਨਜ਼ਰ ਆਏ।

ਫ਼ੋਟੋ
author img

By

Published : Apr 28, 2019, 6:06 PM IST

Updated : Apr 28, 2019, 7:10 PM IST

ਫ਼ਿਰੋਜ਼ਪੁਰ: ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਸਰਹੱਦੀ ਪਿੰਡਾਂ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ। ਇਸ ਮੌਕੇ ਉਹ ਫ਼ਿਰੋਜ਼ਪੁਰ ਦੇ ਕਈ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਦੌਰਾਨ ਲੋਕ ਲੁਭਾਵਣੇ ਵਾਅਦਿਆਂ ਦੀ ਝੜੀ ਲਗਾਉਂਦੇ ਨਜ਼ਰ ਆਏ।
ਰੈਲੀ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਾਲਾਬਾਦ, ਬਠਿੰਡਾ ਦੀ ਤਰਜ਼ 'ਤੇ ਉਹ ਫਿਰੋਜ਼ਪੁਰ ਦੀ ਵੀ ਨੁਹਾਰ ਬਦਲ ਦੇਣਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ 'ਕਣਕ ਦੀਆਂ ਟਰਾਂਲੀਆਂ ਵਾਂਗ ਨੋਟਾਂ ਦੀਆਂ ਭਰੀਆਂ ਟਰਾਲੀਆਂ ਤੁਹਾਡੇ ਪਿੰਡਾਂ ਵਿਚ ਭੇਜ ਦਵਾਂਗੇ, ਜਿੰਨੀਆਂ ਮਰਜੀ ਬੋਰੀਆਂ ਲਾਹ ਲਇਓ'।

ਵੀਡੀਓ
ਨਾਲ ਹੀ ਸੁਖਬੀਰ ਬਾਦਲ ਇਹ ਕਹਿੰਦੇ ਵੀ ਨਜ਼ਰ ਆਏ ਕਿ 'ਜਲਾਲਾਬਾਦ ਦੇ ਲੋਕਾਂ ਕੋਲ ਬਿਨਾਂ ਨੰਬਰ ਪਲੇਟ ਤੋਂ ਮੋਟਰ ਸਾਇਕਲ ਹਨ ਜੇਕਰ ਕੋਈ ਪੁਲਿਸ ਵਾਲਾ ਰੋਕਦਾ ਹੈ ਤਾਂ ਕਹਿੰਦੇ ਹਨ ਕਿ ਉਹ ਜਲਾਲਾਬਾਦ ਤੋਂ ਆਏ ਹਨ ਤਾਂ ਪੁਲਿਸ ਵਾਲਿਆਂ ਦੀ ਹਿੰਮਤ ਨਹੀਂ ਕਿ ਚਲਾਨ ਕੱਟ ਸਕਣ।ਇਹ ਕੋਈ ਪਹਿਲਾ ਮੌਕਾ ਨਹੀਂ ਜਦ ਸੁਖਬੀਰ ਬਾਦਲ ਨੇ ਕੋਈ ਅਜਿਹਾ ਵਿਲਖਣ ਵਾਅਦਾ ਕੀਤਾ ਹੋਏ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਅਜਿਹੇ ਕਈ ਵਿਵਾਦ ਜੁੜੇ ਹਨ। ਇਸ ਮੌਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਫਿਰੋਜ਼ਪੁਰ ਨੂੰ ਜਲਾਲਾਬਾਦ ਦੀ ਤਰਜ਼ 'ਤੇ ਵਿਕਸਿਤ ਕਰਨਾ ਚਹੁੰਦੇ ਹਨ ਕਿਉਂਕਿ ਫਿਰੋਜ਼ਪੁਰ ਕਾਫੀ ਪਿਛੜਿਆ ਇਲਾਕਾ ਹੈ।

Intro:ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋ ਅੱਜ ਅਕਾਲੀ ਦਲ ਬੀ ਜੇ ਪੀ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਸਰਹੱਦੀ ਪਿੰਡਾਂ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੁਖਬੀਰ ਬਾਦਲ ਅੱਜ ਫ਼ਿਰੋਜ਼ਪੁਰ ਦੇ ਕਈ ਵੱਖ ਵੱਖ ਜਗਾਹ ਤੇ ਆਪਣੇ ਪ੍ਰੋਗਰਾਮ ਰੱਖੇ ਹਨ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਵੋਟਰਾਂ ਨੂੰ ਲੁਬਾਵਨ ਲਈ ਕਈ ਤਰਾਹ ਦੇ ਜੁਮਲੇ ਵਰਤੇ ।

Body:ਓਹਨਾ ਨੇ ਬੋਲਦੇ ਹੋਏ ਕਿਹਾ ਕਿ ਮੈਂ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਚੋਣਾਂ ਜਿਤਿਆ ਤਾਂ ਜਲਾਲਾਬਾਦ ਹਲਕੇ ਦੀ ਨੁਹਾਰ ਬਾਦਲ ਦਿਤੀ ਜੇ ਬਠਿੰਡਾ ਤੋ ਅਸੀਂ ਜਿਤੇ ਤਾਂ ਬਠਿੰਡਾ ਵੇਖ ਲਓ ਹੁਣ ਤੁਸੀਂ ਮੈਨੂੰ ਜਿਤਾਯੋ ਮੈ ਤੁਹਾਡੇ ਪਿੰਡਾਂ ਨੂੰ ਸਹਿਰਾ ਵਾਂਗ ਬਣਾ ਦੂੰਗਾ ਜਿੰਵੇ ਆਹ ਕਣਕ ਦੀਆ ਭਰਿਆ ਟਰਾਲੀਆਂ ਖੜਿਆ ਹਨ ਏਦਾਂ ਹੀ ਨੋਟਾਂ ਦੀਆਂ ਭਰਿਆ ਟਰਾਲੀਆਂ ਤੁਹਾਡੇ ਪਿੰਡਾਂ ਵਿਚ ਭੇਜ ਦੂੰਗਾ ਜਿੰਨੀਆਂ ਮਰਜੀ ਬੋਰੀਆਂ ਲਾਹ ਲਇਓ ਆਹ ਜਲਾਲਾਬਾਦ ਦੇ ਮੁੰਡਿਆਂ ਕੋਲ ਮੋਟਰਸਾਈਕਲ ਬਹੁਤ ਹਨ ਬਿਨਾਂ ਨੰਬਰ ਪਲੇਟ ਤੋਂ ਮੋਟਰ ਸਾਇਕਲ ਚਲਾਂਦੇ ਹਨ ਜੇ ਕੋਈ ਪੁਲਿਸ ਵਾਲਾ ਰੋਕਦਾ ਹੈ ਤਾਂ ਕਹਿੰਦੇ ਜਲਾਲਾਬਾਦ ਤੋਂ ਆਏ ਹੈ ਪੁਲਿਸ ਵਾਲੇ ਕਹਿੰਦੇ ਹਨ ਜਾਯੋ ਕਿਸੇ ਦੀ ਹਿੰਮਤ ਨਹੀਂ ਹੈ ਉਹਨਾਂ ਨੂੰ ਰੋਕਣ ਦੀ।

Conclusion:ਸੁਖਬੀਰ ਬਾਦਲ ਦੀ ਪਹਿਲੀ ਰੈਲੀ ਹੀ ਰਹੀ ਫਲਾਪ ਸ਼ੋ ਖਾਲੀ ਕੁਰਸੀਆਂ ਭਰਨ ਲਈ ਬਚਿਆ ਨੂੰ ਬੈਠਾਇਆ ਰੈਲੀ ਦੌਰਾਨ ਕਈ ਬੰਦਿਆ ਦੀਆਂ ਜੇਬ ਵਿੱਚੋਂ ਪਰਸ ਨਿਕਲ ਗਏ।
Last Updated : Apr 28, 2019, 7:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.