ਪਠਾਨਕੋਟ: ਲੋਕ ਸਭਾ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋ ਵੱਖ ਵੱਖ ਮੁਹਿੰਮਾਂ ਤਹਿਤ ਸੈਮੀਨਾਰ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਪਠਾਨਕੋਟ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਸੈਮੀਨਰ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਸੀ ਜਿਹੜੇ ਵੋਟਰਾਂ ਨੂੰ ਸੰਬੋਧਨ ਕਰ ਰਹੇ ਸਨ ਪਰ ਸੈਮੀਨਰ ਦੇ ਵਿੱਚ ਪ੍ਰਸ਼ਾਸ਼ਨ ਵੱਲੋ ਕੀਤੇ ਪੁਖ਼ਤਾ ਪ੍ਰਬੰਧਾਂ ਦੀ ਘਾਟ ਇਸ ਕਦਰ ਵੇਖਣ ਨੂੰ ਮਿਲੀ ਕਿ ਆਮ ਬੰਦੇ ਕੁਰਸੀਆਂ ਉੱਤੇ ਬੈਠੇ ਹੋਏ ਸਨ ਜਦਕਿ ਦਿਵਯਾਂਗ ਖੜ੍ਹੇ ਹੋ ਕੇ ਸਾਰਾ ਪ੍ਰੋਗਰਾਮ ਵੇਖ ਰਹੇ ਸਨ। ਇਸ ਤੋਂ ਇਲਾਵਾ ਮਹਿਲਾ ਦਿਵਯਾਂਗ ਵੀ ਖੜ੍ਹੀਆਂ ਸਨ ਜਿਸ ਕਾਰਨ ਇੱਕ ਮਹਿਲਾ ਦਿਵਯਾਂਗ ਗਰਮੀ ਦੇ ਨਾਲ ਬੇਹੋਸ਼ ਹੋ ਕੇ ਡਿੱਗ ਪਈ।
ਚੋਣ ਅਧਿਕਾਰੀ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ 600 ਲੋਕਾਂ ਦਾ ਪੂਰਾ ਪੁਖ਼ਤਾ ਪ੍ਰਬੰਧ ਸੀ। ਪਰ ਸਾਡੀ ਉਮੀਦ ਤੋਂ ਜ਼ਿਆਦਾ ਲੋਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਮਾਫ਼ੀ ਮੰਗਦੇ ਹੋਏ ਸਰਬਜੀਤ ਸਿੰਘ ਨੇ ਕਿਹਾ ਕਿ ਅੱਗੇ ਤੋਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਅਤੇ ਕਿਸੇ ਦਿਵਯਾਂਗ ਨੂੰ ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।