ETV Bharat / elections

ਸੰਨੀ ਦਿਓਲ 'ਤੇ ਬੋਲੇ ਜਸਬੀਰ ਜੱਸੀ, ਕਿਹਾ- ਗੱਲਾਂ ਕਰਨੀਆਂ ਸੌਖੀਆਂ...ਕੰਮ ਕਰਨਾ ਕਾਫ਼ੀ ਮੁਸ਼ਕਿਲ

ਪੰਜਾਬੀਆਂ ਦੇ ਦਿਲਾਂ ਦੇ ਕਰੀਬੀ ਮਸ਼ਹੂਰ ਗਾਇਕ ਜਸਬੀਰ ਸਿੰਘ ਜੱਸੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਨੇ ਜਿੱਥੇ ਅਪਣੇ ਸਫ਼ਰ ਬਾਰੇ ਦੱਸਿਆ ਉੱਥੇ ਹੀ ਉਨ੍ਹਾਂ ਸੂਬੇ ਦੀ ਸਿਆਸਤ 'ਤੇ ਵੀ ਚਿੰਤਾ ਜਾਹਿਰ ਕੀਤੀ।

ਫ਼ੋਟੋ
author img

By

Published : May 1, 2019, 3:11 PM IST

ਚੰਡੀਗੜ੍ਹ: 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਅਤੇ 'ਗੁੜ ਨਾਲੋਂ ਇਸ਼ਕ ਮਿੱਠਾ' ਗੀਤਾਂ ਨਾਲ ਮਸ਼ਹੂਰ ਹੋਏ ਗਾਇਕ ਜਸਬੀਰ ਸਿੰਘ ਜੱਸੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਸਿੰਘ ਜੱਸੀ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਦੱਸਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼ ਸੁੱਥਰੀ ਗਾਇਕੀ ਨੂੰ ਅੱਗੇ ਵਧਾਇਆ ਕੀਤਾ ਜਾਵੇ ਤਾਂ ਕਿ ਲੱਚਰ ਗਾਇਕੀ ਤੋਂ ਦੂਰ ਹਟਕੇ ਅਸੀਂ ਵਾਪਸ ਆਪਣੇ ਸੱਭਿਆਚਾਰ ਵੱਲ ਪਰਤ ਸਕੀਏ।

ਵੀਡੀਓ

ਇਸ ਮੌਕੇ ਜੱਸੀ ਨੇ ਕੁਝ ਸਿਆਸੀ ਪਹਿਲੂਆਂ 'ਤੇ ਵੀ ਆਪਣੇ ਵਿਚਾਰ ਰੱਖੇ। ਦੱਸ ਦਈਏ ਕਿ ਜੱਸੀ ਦਾ ਪਿਛੋਕੜ ਗੁਰਦਾਸਪੁਰ ਤੋਂ ਹੈ ਅਤੇ ਗੁਰਦਾਸਪੁਰ ਤੋਂ ਬੀਜੇਪੀ ਦੀ ਟਿਕਟ 'ਤੇ ਫਿਲਮੀ ਅਦਾਕਾਰ ਸੰਨੀ ਦਿਓਲ ਚੋਣ ਮੈਦਾਨ 'ਚ ਹਨ। ਸੰਨੀ ਦਿਓਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਚ ਸਮਝ ਕੇ ਮਤਦਾਨ ਕਰਨਾ ਚਾਹੀਦਾ ਹੈ। ਲੋਕਾਂ ਨੂੰ ਉਸ ਉਮੀਦਵਾਰ ਨੂੰ ਵੋਟ ਪਾਉਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਮੁਸ਼ਕੀਲਾਂ ਹੱਲ ਕਰ ਸਕੇ। ਜੱਸੀ ਜਸਰਾਜ ਬਾਰੇ ਬੋਲਦਿਆਂ ਜਸਬੀਰ ਸਿੰਘ ਜੱਸੀ ਨੇ ਕਿਹਾ ਕਿ ਸਿਰਫ਼ ਜੱਸੀ ਜਸਰਾਜ ਹੀ ਨਹੀਂ ਹੋਰ ਵੀ ਕਈ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਬਾਰੇ ਉਹ ਅਕਸਰ ਹੀ ਵਿਚਾਰ ਕਰਦੇ ਹਨ ਤੇ ਹਰ ਉਮੀਦਵਾਰ ਨੂੰ ਮਰਿਆਦਾ ਦਾ ਖਿਆਲ ਰੱਖਦਿਆਂ ਹੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Intro:ਸੁਣੋ "ਗਾਇਕ ਜੱਸੀ" ਨੇ ਗਾਇਕ ਤੋਂ ਸਿਆਸਤ ਵਿਚ ਆਏ "ਜੱਸੀ ਜਸਰਾਜ" ਬਾਰੇ ਕੀ ਕਿਹਾ

ਸੰਨੀ ਦਿਓਲ ਨੂੰ ਵੋਟ ਸੋਚ ਸਮਝ ਕੇ ਪਾਓ

ਦਿਲ ਲੈ ਗਈ ਕੁੜੀ ਗੁਜਰਾਤ ਦੀ ਅਤੇ ਗੁੜ ਨਾਲੋਂ ਇਸ਼ਕ ਮਿੱਠਾ ਗੀਤਾਂ ਨਾਲ ਮਸ਼ਹੂਰ ਹੋਏ ਗਾਇਕ ਜਸਬੀਰ ਜੱਸੀ ਆਪਣੇ ਗੀਤਾਂ ਲਇ ਜਾਨੇ ਜਾਂਦੇ ਹਨ। ਉਹਨਾਂ ਦੀ ਗਾਇਕੀ ਬੜੀ ਸਾਫ ਸੁਥਰਿ ਸੁਰੀਲੀ ਅਤੇ ਮਕਬੂਲ ਹੈ। ਜੱਸੀ ਨੇ ਹਰ ਗੀਤ ਬੜੇ ਅਦਬ ਅਤੇ ਸਲੀਕੇ ਨਾਲ ਗਾਇਆ ਹੈ। ਉਹਨਾਂਦੇ ਗੀਤ ਅੱਜ ਵੀ ਬੜੇ ਚਾਹ ਨਾਲ ਸਰੋਤੇ ਸੁਣਦੇ ਨੇ।

Body:ਈਟੀਵੀ ਨਾਲ ਗੱਲਬਾਤ ਕਰਦਿਆਂ ਜੱਸੀ ਨੇ ਦੱਸਿਆ ਕਿ ਉਹ ਲੋਕਗੀਤਾਂ ਅਤੇ ਫੋਕ ਸਿੰਗਿੰਗ ਦੇ ਬੜੇ ਜਜ਼ਦਿਕ ਰਹੇ ਨੇ ਇਸ ਲਇ ਉਹਨਾਂ ਦੇ ਗੀਤ ਹਮੇਸ਼ਾ ਸਾਦਗੀ ਅਤੇ ਉਤਸ਼ਾਹ ਨਾਲ ਭਰੇ ਹੁੰਦੇ ਨੇ।ਉਹ ਦਸਦੇ ਨੇ ਕੇ ਕਿ ਵਾਰ ਕਮਿਰਸ਼ਿਅਲ ਸਿੰਗਿੰਗ ਲਇ ਚਕਵੇਂ ਗੀਤ ਵੀ ਚੁਣਨੇ ਪੈਂਦੇ ਨੇ ਪਰ ਉਹ ਇਸ ਗੱਲ ਦਾ ਖਾਸ ਧਿਆਨ ਰੱਖਦੇ ਨੇ ਕਿ ਉਹ ਗੀਤ ਸੁਣਨ ਵਾਲੇ ਸਰੋਤਿਆਂ ਨੂੰ ਹਾਲਤ ਰਾਹ ਨਾ ਪਾਉਣ। ਇੰਡਸਟਰੀ ਦੇ ਬੰਦਿਆਂ ਦਾ ਸਿਆਸਤ ਵਿਚ ਆਉਣ ਤੇ ਜੱਸੀ ਨੇ ਕਿਹਾ ਕਿ ਜਰੂਰੀ ਨਹੀਂ ਜਿਸ ਵਿਚ ਇਕ ਟੈਲੇਂਟ ਹੈ ਉਸ ਵਿਚ ਸਿਆਸਤ ਦਾ ਵੀ ਹੋਵੇ ਲੋਕ ਨੂੰ ਆਪਣੀ ਸੂਝ ਬੂਝ ਨਾਲ ਕੰਮ ਲੈਣਾ ਚਾਹੀਦੈ ਕਿ ਉਹ ਕਿਸ ਲੀਡਰ ਨੂੰ ਚੁਣਗੇ।

Conclusion:ਜੱਸੀ ਨੇ ਆਪਣੇ ਦਰਸ਼ਕਾਂ ਨੁ ਵੀ ਹੀ ਸੁਨੇਹਾ ਦਿੱਤਾ ਕਿ ਚੰਗਾ ਖਾਓ ਤੇ ਚੰਗਾ ਸੁਣੋ ਇਸ ਨਾਲ ਸਭ ਦਾ ਭਲਾ ਹੈ। ਉਹਨਾਂ ਦੱਸਿਆ ਕਿ ਉਹ ਬਹੁਤ ਜਲਦ ਨੁਵ ਗੀਤ ਲੈਕੇ ਆਉਣਗੇ ਅਤੇ ਫਿਲਮ ਦੇ ਵਿਚ ਵੀ ਵਿਖਾਈ ਦੇਣਗੇ।
ETV Bharat Logo

Copyright © 2024 Ushodaya Enterprises Pvt. Ltd., All Rights Reserved.