ਜਲੰਧਰ: ਪੰਜਾਬ ਵਿੱਚ 4 ਸੀਟਾਂ 'ਤੇ 21 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣਾਂ ਲਈ ਹਰ ਪਾਰਟੀ ਆਪਣਾ ਪੂਰਾ ਜੋਰ ਲਗਾ ਰਹੀ ਹੈ। ਇਸ ਮੈਦਾਨ ਵਿੱਚ ਅਕਾਲੀ ਦਲ ਤੇ ਕਾਂਗਰਸ ਨੂੰ ਬਰਾਬਰ ਦੀ ਟੱਕਰ ਦੇਣ ਲਈ ਬਸਪਾ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ। ਸਾਰੇ ਉਮੀਦਵਾਰ ਪਿੰਡ ਪਿੰਡ ਜਾ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ।
ਉਥੇ ਹੀ ਫਗਵਾੜਾ ਸੀਟ ਤੋਂ ਚੋਣ ਲੜਣ ਲਈ ਬੀਐੱਸਪੀ ਨੇ ਭਗਵਾਨ ਸਿੰਘ ਦਾਸ ਟਿਕਟ ਦਿੱਤੀ ਹੈ। ਚੋਣ ਵਿੱਚ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਬਸਪਾ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਪ੍ਰਸਾਰ ਕਰ ਰਹੀ ਹੈ।
ਇਸ ਦੌਰਾਨ ਭਗਵਾਨ ਸਿੰਘ ਦਾਸ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਵਿੱਚ ਹੁਣ ਤੱਕ ਕੋਈ ਸਰਕਾਰੀ ਕਾਲਜ ਨਹੀਂ ਹੈ, ਜਿਸ ਕਾਰਨ ਸ਼ਹਿਰ ਦੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਦੇ ਵਿੱਚ ਜ਼ਿਆਦਾ ਫੀਸ ਭਰਣੀ ਪੈ ਰਹੀ ਹੈ। ਇਸ ਕਾਰਨ ਖਈ ਬੱਚੇ ਅੱਗੇ ਦੀ ਪੜ੍ਹਾਈ ਹੀ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਥੇ ਹੀ ਸ਼ਹਿਰ ਵਾਸੀਆਂ ਕੋਲ ਸਰਕਾਰੀ ਹਸਪਤਾਲ ਤਾਂ ਹੈ ਪਰ ਹਸਪਤਾਲ ਜਰੂਰੀ ਸੁਵਿਧਾਵਾਂ ਤੋਂ ਅਜੇ ਵੀ ਵਾਝਾਂ ਹੈ। ਹਸਪਤਾਲ ਵਿੱਚ ਸੁਵਿਧਾਵਾਂ ਦੀ ਘਾਟ ਹੋਣ ਕਾਰਨ ਵਧੇਰੇ ਮਰੀਜ਼ਾ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪੂਰੀ ਸੁਵਿਧਾਵਾਂ ਨਾ ਮਿਲਣ ਕਾਰਨ ਗਰੀਬ ਪਰਿਵਾਰ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤੇ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਭਾਗਵਾਨ ਦਾਸ ਨੇ ਲੋਕਾਂ ਤੋਂ ਅਪੀਲ ਕਰ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ ਤੇ ਇਨ੍ਹਾਂ ਮੁੱਦਿਆਂ ਨੂੰ ਮੁੱਖ ਦੱਸਦੇ ਹੋਏ ਜਮੀਨੀ ਪਧਰ ਤੇ ਕੰਮ ਕਰਨ ਦਾ ਵਾਦਾ ਕੀਤਾ।