ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਿਆਂ ਹਨ। ਇਸ ਗੇੜ ਵਿੱਚ ਦੇਸ਼ ਦੀਆਂ 95 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਤੋਂ ਪਹਿਲਾਂ ਅੱਜ 97 ਸੀਟਾਂ ਲਈ ਮਤਦਾਨ ਹੋਣਾ ਸੀ ਪਰ ਤਾਮਿਲਨਾਡੂ ਦੀ ਵੈਲੋਰ ਸੀਟ ਅਤੇ ਤ੍ਰਿਪੁਰਾ ਦੀ ਪੂਰਬੀ ਸੀਟ 'ਤੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਦੂਜੇ ਪੜਾਅ ਦੇ ਕੁੱਲ ਉਮੀਦਵਾਰ- 1635
ਕਿਹੜੀਆਂ ਸੀਟਾਂ 'ਤੇ ਹੋਵੇਗੀ ਵੋਟਿੰਗ
ਲੋਕ ਸਭਾ ਦੀਆਂ 543 ਸੀਟਾਂ ਲਈ 7 ਗੇੜਾਂ ਵਿੱਚ ਮਤਦਾਨ ਹੋਣਾ ਹੈ। ਪਹਿਲੇ ਗੇੜ ਦੀਆਂ ਚੋਣਾਂ 11 ਅਪ੍ਰੈਲ ਨੂੰ ਹੋਈਆਂ ਸਨ ਜਿਸ ਵਿੱਚ 91 ਸੀਟਾਂ ਲਈ ਵੋਟਿੰਗ ਹੋਈ ਹੈ। 7 ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਨਤੀਜ਼ੇ 23 ਮਈ ਨੂੰ ਐਲਾਨੇ ਜਾਣਗੇ।
ਦੂਜੇ ਗੇੜ ਦੀਆਂ ਚੋਣਾਂ ਵਿੱਚ ਤਾਮਿਲਨਾਡੂ ਦੀਆਂ 39 ਤੋਂ 38 ਸੀਟਾਂ ਲਈ ਵੋਟਿੰਗ ਹੋਵੇਗੀ। ਤਾਮਿਲਨਾਡੂ ਦੀ ਵੈਲੋਰ ਸੀਟ 'ਤੇ ਵੱਡੀ ਗਿਣਤੀ ਵਿੱਚ ਨਗਦੀ ਬਰਾਮਦ ਹੋਣ ਨਾਲ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਹੀ ਅੱਜ 18 ਵਿਧਾਨਸਭਾ ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਬਿਹਾਰ ਦੀਆਂ 40 ਵਿੱਚੋਂ 5 ਸੀਟਾਂ, ਜੰਮੂ-ਕਸ਼ਮੀਰ ਦੀਆਂ 6 ਵਿੱਚੋਂ 2, ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 8 ਕਰਨਾਟਕਾਂ ਦੀਆਂ 28 ਵਿੱਚੋਂ 14, ਮਹਾਰਾਸ਼ਟਰ ਦੀਆਂ 48 ਵਿੱਚੋਂ 10 ਅਤੇ ਪੱਛਮੀ ਬੰਗਾਲ ਦੀਆਂ 42 ਸੀਟਾਂ ਵਿੱਚੋਂ 3 ਸੀਟਾਂ ਸਮੇਤ ਆਸਾਮ ਅਤੇ ਉਡੀਸ਼ਾ ਦੀਆਂ 5-5 ਸੀਟਾਂ ਤੇ ਵੋਟਾਂ ਪੈਂਣਗੀਆਂ।
ਦੂਜੇ ਗੇੜ ਦੀਆਂ ਚੋਣਾਂ ਵਿੱਚ 95 ਸੀਟਾਂ ਤੇ 15.8 ਕਰੋੜ ਮਤਦਾਤਾ 1635 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਗੇੜ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ, ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਰਾਜ ਬੱਬਰ, ਭਾਜਪਾ ਦੀ ਹੇਮਾ ਮਾਲਿਨੀ ਅਤੇ ਫ਼ਾਰੂਕ ਅਬਦੁੱਲਾ ਸਮੇਤ ਕਈ ਦਿੱਗਜ਼ ਨੇਤਾਵਾਂ ਦੀ ਕਿਸਮਤ ਅੱਜ ਲਿਖੀ ਜਾਵੇਗੀ ਜੋ ਕਿ 23 ਮਈ ਨੂੰ ਜੱਗ ਜ਼ਾਹਰ ਹੋ ਜਾਵੇਗੀ।