ETV Bharat / crime

video-viral:ਸਹੁਰੇ ਨਾਲ ਨੂੰਹ ਹੋਈ ਜੁਤਮ-ਜੁੱਤੀ.... - ਸਹੁਰੇ ਵੱਲੋਂ ਨੂੰਹ ਨਾਲ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ 'ਤੇ ਸਹੁਰੇ ਵੱਲੋਂ ਨੂੰਹ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਗੁਰਦਾਸਪੁਰ ਦੀ ਹੈ। ਵੀਡੀਓ 'ਚ ਕੁੱਟਮਾਰ ਦਾ ਕਾਰਨ ਜਾਇਦਾਦ ਨੂੰ ਲੈ ਕੇ ਆਪਸੀ ਵਿਵਾਦ ਹੈ। ਹਲਾਂਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਹੈ।

ਸਹੁਰੇ ਵੱਲੋਂ ਨੂੰਹ ਨਾਲ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

author img

By

Published : May 31, 2021, 4:50 PM IST

ਗੁਰਦਾਸਪੁਰ: ਕਿਹਾ ਜਾਂਦਾ ਹੈ ਕਿ ਰਿਸ਼ਤੇ ਤੇ ਇੱਕ ਦੂਜੇ ਦੇ ਸੁੱਖ-ਦੁੱਖ ਦੇ ਭਾਈਵਾਲ ਬਣਦੇ ਹਨ, ਪਰ ਜ਼ਮੀਨ ਜਾਇਦਾਦ ਜਾਂ ਹੋਰਨਾਂ ਰੰਜਿਸ਼ਾਂ ਕਾਰਨ ਵਧੇਰੇ ਲੋਕਾਂ ਦੀ ਜਿੰਦਗੀ 'ਚ ਆਪਣੇਪਨ ਦੀ ਬਜਾਏ ਲੜ੍ਹਾਈਆਂ ਦੀ ਕਹਾਣੀ ਬਣ ਜਾਂਦੀ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਵਿਖੇ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇੱਕ ਸੁਹਰੇ ਵੱਲੋਂ ਨੂੰਹ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਸਹੁਰੇ ਵੱਲੋਂ ਨੂੰਹ ਨਾਲ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੜ੍ਹਤਾਲ ਕੀਤੀ ਗਈ ਸਹੁਰਾ ਤੇ ਨੂੰਹ ਦੋਵਾਂ ਨੇ ਆਪੋ ਅਪਣਾ ਪੱਖ ਰੱਖਿਆ। ਇਸ ਵੀਡੀਓ ਬਾਰੇ ਦੱਸਦੇ ਹੋਏ ਪੀੜਤ ਮਹਿਲਾ ਸੁਮਨ ਨੇ ਦੱਸਿਆ ਕਿ ਸਾਲ 2017 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਦਾ ਪਤੀ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਤੇ ਨਸ਼ੇ ਦੀ ਲੱਤ ਦੇ ਕਾਰਨ ਉਸ ਦੇ ਗੁਰਦੇ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਮਗਰੋਂ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰੋਂ ਕੱਢ ਕੇ ਘਰ ਨੂੰ ਵੇਚਣਾ ਚਾਹੁੰਦੇ ਹਨ, ਪਰ ਜਦ ਉਸ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਪੀੜਤਾ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ, ਬੀਤੇ ਡੇਢ ਸਾਲ ਤੋਂ ਉਸ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਉਹ ਬੇਹਦ ਮੁਸ਼ਕਲ ਭਰੇ ਹਲਾਤਾਂ ਵਿੱਚ ਗੁਜ਼ਾਰਾ ਕਰ ਰਹੀ ਹੈ।ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਉਸ ਨਾਲ ਬਦਸਲੂਕੀ ਕਰਦਾ ਹੈ। ਇਸ ਸਬੰਧੀ ਉਹ ਪੁਲਿਸ ਨੂੰ ਵੀ ਕਈ ਵਾਰ ਸ਼ਿਕਾਇਤ ਦੇ ਚੁੱਕੀ ਹੈ, ਪਰ ਪੁਲਿਸ ਇਨਸਾਫ ਦੀ ਬਜਾਏ ਉਸ 'ਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੀ ਹੈ।

26 ਤਰੀਕ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੇ ਸਹੁਰੇ ਗੁਰਦੀਪ ਸਿੰਘ ਨੇ ਉਸ ਨਾਲ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਜਿਸ ਦੀ ਵੀਡੀਓ ਵਾਇਰਲ ਹੋ ਗਈ ਪਰ ਪੁਲਿਸ ਵੱਲੋਂ ਅਜੇ ਤੱਕ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤਾ ਨੇ ਇਨਸਾਫ ਦੀ ਮੰਗ ਕਰਦਿਆਂ ਸੁਹਰੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੋਈ ਕਾਰਵਾਈ ਕਰਨ ਦੀ ਬਜਾਏ ਉਸਦੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ

ਦੂਜੇ ਪਾਸੇ ਜਦ ਇਸ ਬਾਰੇ ਪੀੜਤਾ ਦੇ ਸਹੁਰੇ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸਲ 'ਚ ਇੱਕ ਮਾਮੂਲੀ ਜਿਹੇ ਝਗੜੇ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਹਨ ਜਿਨ੍ਹਾਂ ਚੋਂ ਵੱਡੇ ਪੁੱਤਰ ਦੀ ਪਤਨੀ ਦਾ ਦੇਹਾਂਤ ਹੋ ਗਿਆ ਹੈ। ਵੱਡੇ ਪੁੱਤਰ ਦੀ ਧੀ ਤੇ ਮੁੰਡੇ ਉਨ੍ਹਾਂ ਨਾਲ ਰਹਿੰਦੇ ਹਨ, ਜੋ ਕਿ ਸੁਮਨ ਨੂੰ ਪਸੰਦ ਨਹੀਂ ਹੈ। ਬੀਤੇ ਦਿਨੀਂ ਸੁਮਨ ਦੇ ਮੁੰਡਾ ਉਹਦੇ ਵੱਡੇ ਪੁੱਤਰ ਦੀ ਧੀ ਨਾਲ ਬਦਸੂਲੁਕੀ ਕਰ ਰਿਹਾ ਸੀ। ਜਦ ਉਸ ਨੇ ਮਾਂ-ਪੁੱਤਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਤੇ ਉਸ ਦੇ ਬੱਚੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਆਪਣੇ ਬਚਾਅ ਲਈ ਮੈਂ ਵੀ ਉਹਨਾਂ ਨੂੰ ਮਾਰਿਆ ਅਤੇ ਕਿਸੇ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ

ਇਹ ਵੀ ਪੜ੍ਹੋ: Wrestler Sushil Kumar ’ਤੇ ਲੱਗੇ ਹੋਰ ਵੀ ਗੰਭੀਰ ਇਲਜ਼ਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.