ETV Bharat / crime

ਗੁਰਦਾਸਪੁਰ ਚੋਰਾਂ ਨੇ ਦੋ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ,ਚੋਰੀ ਕੀਤੇ 95 ਹਜ਼ਾਰ ਰੁਪਏ - ਗੁਰਦਾਸਪੁਰ

ਗੁਰਦਾਸਪੁਰ ਦੇ ਮੰਡੀ ਚੌਕ 'ਚ ਦੇਰ ਰਾਤ ਚੋਰਾਂ ਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ। ਦੋਹਾਂ ਮੈਡਕੀਲ ਸਟੋਰਾਂ ਤੋਂ ਚੋਰਾਂ ਨੇ 95 ਹਜ਼ਾਰ ਰੁਪਏ ਚੋਰੀ ਕੀਤੇ ਤੇ ਇੱਕ ਦੁਕਾਨ ਤੋਂ ਡੀਵੀਆਰ ਚੋਰੀ ਕਰ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ,ਚੋਰੀ ਕੀਤੇ 95 ਹਜ਼ਾਰ ਰੁਪਏ

author img

By

Published : Feb 26, 2021, 2:10 PM IST

ਗੁਰਦਾਸਪੁਰ :ਪੁਲਿਸ ਤੋਂ ਬੇਖੌਫ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਗੁਰਦਾਸਪੁਰ ਦੇ ਮੰਡੀ ਚੌਕ 'ਚ ਦੇਰ ਰਾਤ ਚੋਰਾਂ ਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ। ਦੋਹਾਂ ਮੈਡਕੀਲ ਸਟੋਰਾਂ ਤੋਂ ਚੋਰਾਂ ਨੇ 95 ਹਜ਼ਾਰ ਰੁਪਏ ਚੋਰੀ ਕੀਤੇ ਤੇ ਇੱਕ ਦੁਕਾਨ ਤੋਂ ਡੀਵੀਆਰ ਚੋਰੀ ਕਰ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ,ਚੋਰੀ ਕੀਤੇ 95 ਹਜ਼ਾਰ ਰੁਪਏ

ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਗਏ। ਸਵੇਰੇ ਉਨ੍ਹਾਂ ਨੇ ਜਦ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਮੈਡੀਕਲ ਸਟੋਰ 'ਤੇ ਸ਼ੱਟਰ ਟੁੱਟੇ ਹੋਏ ਸਨ। ਮਹਾਜਨ ਮੈਡੀਕਲ ਸਟੋਰ ਦੇ ਮਾਲਿਕ ਵਿਨੋਦ ਕੁਮਾਰ ਨੇ ਦੱਸਿਆ ਉਨ੍ਹਾਂ ਦੀ ਦੁਕਾਨ ਤੋਂ 50 ਹਜ਼ਾਰ ਰੁਪਏ ਨਗਦੀ ਚੋਰੀ ਹੋਈ ਹੈ ਦੂਜੇ ਮੈਡੀਕਲ ਸਟੋਰ ਤੋਂ ਤਕਰੀਬਨ 45 ਹਜ਼ਾਰ ਰੁੁਪਏ ਚੋਰੀ ਹੋਏ ਹਨ ਤੇ ਚੋਰ ਉਨ੍ਹਾਂ ਦੀ ਦੁਕਾਨ ਤੋਂ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ ਹਨ।ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਹ ਸਾਰੀ ਘਟਨਾ ਇੱਕ ਹੋਰ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋਈ ਹੈ।

ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਤੇ ਇਸ ਤੋਂ ਇਲਾਵਾ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ :ਅੰਮ੍ਰਿਤਸਰ ਪੁਲਿਸ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਚਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.