ਫ਼ਤਿਹਗੜ੍ਹ ਸਾਹਿਬ:ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ ਮਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਤਹਿਗੜ੍ਹ ਸਾਹਿਬ(Fatehgarh Sahib) ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਜਿਸ ਦੇ ਵਿਚ ਦੋ ਮੋਟਰਸਾਈਕਲ ਸਵਾਰ ਲੜਕੇ ਇਕ ਸੈਰ ਕਰ ਰਹੀ ਲੜਕੀ ਦੇ ਗਲੇ ਤੋਂ ਸੋਨੇ ਦੀ ਚੈਨ ਚਪਟਣ ਦੀ ਕੋਸ਼ੀਸ਼ ਕਰਦੇ ਹਨ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਜਾਂਦੀ ਹੈ।
ਇਸ ਮੌਕੇ ਆਮ ਖਾਸ ਬਾਗ ਚੌਂਕ ਨੇੜੇ ਰਹਿ ਰਹੀ ਲੜਕੀ ਐਸ਼ਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਉਹ ਸਵੇਰੇ 7 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਗਲੀ 'ਚ ਸੈਰ ਕਰ ਰਹੀ ਸੀ ਤਾਂ ਅਚਾਨਕ ਗਲੀ 'ਚ ਪੈਦਲ ਚੱਲ ਕੇ ਆਏ ਇੱਕ ਅਣਪਛਾਤੇ ਨੌਜਵਾਨ ਵੱਲੋਂ ਝਪਟ ਮਾਰ ਕੇ ਉਸਦੇ ਗਲੇ 'ਚ ਪਾਈ ਸੋਨੇ ਦੀ ਚੇਨ ਤੋੜ ਲਈ ਗਈ, ਜਿਸ ਦਾ ਉਸ ਵੱਲੋਂ ਵਿਰੋਧ ਵੀ ਕੀਤਾ ਗਿਆ।
ਪਰ ਉਕਤ ਝਪਟਮਾਰ ਤੇਜ਼ੀ ਨਾਲ ਆਪਣੇ ਇੱਕ ਸਾਥੀ ਸਮੇਤ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੋਟਰਸਾਇਕਲ ਦੀ ਨੰਬਰ ਪਲੇਟ ਵੀ ਕਾਲੀ ਕਰੀ ਹੋਈ ਸੀ। ਉਨਾਂ ਦੱਸਿਆ ਕਿ ਗਵਾਂਢ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਵੀ ਉਕਤ ਝਪਟਮਾਰ ਇਸ ਵਾਰਦਾਤ ਨੂੰ ਅੰਜ਼ਾਮ ਦਿੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਝਪਟਮਾਰ ਜੋਤੀ ਸਰੂਪ ਗੁਰਦੁਆਰਾ ਸਾਹਿਬ ਨਿਕਲ ਗਏ। ਜਦੋਂ ਇਸ ਸਬੰਧੀ ਸਰਹਿੰਦ ਮੰਡੀ ਚੌਕੀ ਦੇ ਇੰਚਾਰਜ ਦੇ ਸਬ ਇੰਸਪੈਕਟਰ ਹਰਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਸ਼ੱਕੀ ਹਾਲਤ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼