ਅੰਮ੍ਰਿਤਸਰ: ਪਿੰਡ ਮੱਲੂਨੰਗਲ ਦੇ ਦੋ ਸਕੇ ਭਰਾਵਾਂ ਦੇ ਜਾਇਦਾਦ ਦੇ ਝਗੜੇ ਦੇ ਮਾਮਲੇ ਚ' ਚੱਲ ਰਹੇ ਘਰੇਲੂ ਝਗੜੇ ਦੌਰਾਨ ਇੱਕ ਪਰਿਵਾਰ ਵੱਲੋਂ ਥਾਣਾ ਰਾਜਾਸਾਂਸੀ ਦੀ ਪੁਲਿਸ ਤੇ ਅਦਾਲਤਾਂ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ। ਜਦ ਕਿ ਦੂਜੀ ਧਿਰ ਨਾਲ ਰਾਬਤਾ ਕਰਨ 'ਤੇ ਉਨ੍ਹਾਂ ਪੁਲਿਸ ਦੇ ਹੱਕ ਚ' ਨਿੱਤਰਦਿਆਂ ਇਨ੍ਹਾਂ ਦੋਸ਼ਾਂ ਨੂੰ ਬੇੁਨਿਆਦ ਤੇ ਝੂਠ ਦਾ ਪੁਲੰਦਾ ਦੱਸਿਆ ਗਿਆ।
ਇਸ ਸਬੰਧੀ ਪਿੰਡ ਮੱਲੂਨੰਗਲ ਦੇ ਵਸਨੀਕ ਕਿਸਾਨ ਗੁਰਦਿਆਲ ਸਿੰਘ ਪੁੱਤਰ ਅਮਰੀਕ ਸਿੰਘ ਨੇ ਸਕੇ ਭਰਾ ਹਰਦਿਆਲ ਸਿੰਘ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਭਰਾ ਵਲੋਂ ਉਸਦੀ ਜਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮਾਮਲੇ ਚ' ਪੁਲਿਸ ਵੱਲੋਂ ਸਾਨੂੰ ਨਜ਼ਾਇਜ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਜਮੀਨ ਸਬੰਧੀ ਅਜਨਾਲਾ ਦੀ ਸਿਵਲ ਕੋਰਟ ਚ' ਕੇਸ ਚੱਲ ਰਿਹਾ ਹੈ, ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਮੁਤਾਬਿਕ ਉਹ ਆਪਣੀ ਜਮੀਨ ਟਰੈਕਟਰ ਨਾਲ ਵਾਹ ਰਿਹਾ ਸੀ, ਤਾਂ ਪੁਲਿਸ ਨੇ ਉਸਦਾ ਟਰੈਕਟਰ ਥਾਣੇ ਲਗਾ ਲਿਆ।
ਪੀੜਤ ਧਿਰ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ, ਕਿ ਮੇਰੇ ਨਾਲ ਧੱਕੇਸ਼ਾਹੀ ਕਰ ਰਹੇ ਵਿਆਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਤੇ ਮੈਨੂੰ ਇੰਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਦੂਜੀ ਧਿਰ ਹਰਦਿਆਲ ਸਿੰਘ ਵਾਸੀ ਮੱਲੂਨੰਗਲ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੱਸਿਆ ਕਿ ਮੇਰਾ ਭਰਾ ਗੁਰਦਿਆਲ ਸਿੰਘ ਆਪਣੀ ਮਾਲਕੀ ਜਮੀਨ ਵੇਚ ਚੁੱਕਾ ਹੈ ਤੇ ਹੁਣ ਮੇਰੇ ਨਾਲ ਨਜਾਇਜ਼ ਝਗੜਾ ਕਰਦਾ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਧਨਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਮੌਕਾ ਵੇਖਣ ਤੋਂ ਬਾਅਦ ਦੋਵਾਂ ਧਿਰਾਂ ਦੇ ਪੱਖ ਜਾਨਣ ਲਈ ਸਮਾਂ ਦਿੱਤਾ ਗਿਆ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦੀ ਖੁੱਲ੍ਹੀ ਚੇਤਾਵਨੀ