ETV Bharat / crime

ਨਾਭਾ ਜੇਲ੍ਹ 'ਚ ਇੱਕ ਕੈਦੀ ਨੇ ਕੀਤਾ ਦੂਜੇ ਕੈਦੀ ਦਾ ਕਤਲ - ਕਤਲ ਕੇਸ

ਨਾਭਾ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਦੂਜੇ ਕੈਦੀ ਦਾ ਕਤਲ ਕਰਨ ਦਾ ਮਾਮਲਾ ਆਇਆ ਹੈ। ਜਾਣਕਾਰੀ ਮੁਤਾਬਕ ਦੋਹਾਂ ਕੈਦੀਆਂ ਵਿਚਾਲੇ ਆਪਸੀ ਝਗੜਾ ਵੱਧ ਜਾਣ ਦੇ ਚਲਦੇ ਇਹ ਘਟਨਾ ਵਾਪਰੀ ਹੈ।

ਇੱਕ ਕੈਦੀ ਨੇ ਕੀਤਾ ਦੂਜੇ ਕੈਦੀ ਦਾ ਕਤਲ
ਇੱਕ ਕੈਦੀ ਨੇ ਕੀਤਾ ਦੂਜੇ ਕੈਦੀ ਦਾ ਕਤਲ
author img

By

Published : Oct 8, 2021, 1:58 PM IST

ਪਟਿਆਲਾ: ਅਕਸਰ ਹੀ ਕਿਸੇ ਨਾਂ ਕਿਸੇ ਵਜ੍ਹਾ ਕਰਕੇ ਨਾਭਾ ਜੇਲ੍ਹ ਚਰਚਾ ਵਿੱਚ ਆ ਜਾਂਦੀ ਹੈ। ਮੁੜ ਤੋਂ ਨਾਭਾ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਦੂਜੇ ਕੈਦੀ ਦਾ ਕਤਲ ਕਰਨ ਦਾ ਮਾਮਲਾ ਆਇਆ ਹੈ। ਜਾਣਕਾਰੀ ਮੁਤਾਬਕ ਦੋਹਾਂ ਕੈਦੀਆਂ ਵਿਚਾਲੇ ਆਪਸੀ ਝਗੜਾ ਵੱਧ ਜਾਣ ਦੇ ਚਲਦੇ ਇਹ ਘਟਨਾ ਵਾਪਰੀ ਹੈ।

ਕੀ ਹੈ ਪੂਰੀ ਘਟਨਾ

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ, ਜਿੱਥੇ ਕੈਦੀ ਵੱਲੋਂ ਦੂਜੇ ਕੈਦੀ ਦੇ ਢਿੱਡ 'ਚ ਚਮਚ ਨਾਲ ਤੇਜ਼ਧਾਰ ਚਾਕੂ ਬਣਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਰਹਿੰਦ ਦੇ ਵਸਨੀਕ (30ਸਾਲਾ) ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੂੰ ਨਾਭਾ ਦੀ ਜੇਲ੍ਹ ਵਿੱਚ ਐਨਡੀਪੀਸੀ ਐਕਟ (ndpc act) ਤਹਿਤ ਜੇਲ੍ਹ ਵਿੱਚ ਰੱਖਿਆ ਗਿਆ ਸੀ। ਦੋਹਾਂ ਕੈਦੀਆਂ ਵਿਚਾਲੇ ਸੌਣ ਨੂੰ ਲੈ ਕੇ ਆਪਸੀ ਝਗੜਾ ਹੋਇਆ ਸੀ। ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਆਪਣੀ ਗਲਤੀ ਨੂੰ ਛੁਪਾਉਣ ਲਈ ਗੋਲ ਮੋਲ ਗੱਲਾਂ ਕਰ ਰਿਹਾ ਹੈ । ਕੋਈ ਵੀ ਅਧਿਕਾਰੀ ਪੂਰੀ ਗੱਲ ਦੱਸਣ ਨੂੰ ਤਿਆਰ ਨਹੀਂ ਹੈ ।

ਇੱਕ ਕੈਦੀ ਨੇ ਕੀਤਾ ਦੂਜੇ ਕੈਦੀ ਦਾ ਕਤਲ

ਸਰਕਾਰੀ ਹਸਪਤਾਲ ਦੇ ਡਾਕਟਰ ਦਾ ਬਿਆਨ

ਇਸ ਬਾਰੇ ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਜਸਲੀਨ ਕੌਰ ਨੇ ਦੱਸਿਆ ਕਿ ਦੇ ਢਿੱਡ ਵਿੱਚ ਗਹਿਰਾ ਜ਼ਖਮ ਸੀ। ਜਦੋਂ ਤੱਕ ਉਸ ਨੂੰ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਦ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਜੇਲ੍ਹ ਪ੍ਰ੍ਸ਼ਾਸਨ ਲੁੱਕੋ ਰਿਹਾ ਆਪਣੀ ਗ਼ਲਤੀ

ਇਸ ਮੌਕੇ ਜਦੋਂ ਜੇਲ੍ਹ ਦੇ ਇੱਕ ਅਧਿਕਾਰੀ ਨੂੰ ਕਤਲ ਕੇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੋਲਮੋਲ ਢੰਗ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ। ਮੈਂ ਤਾਂ ਉਸ ਨੂੰ ਬਾਹਰੋਂ ਚੁੱਕ ਕੇ ਹਸਪਤਾਲ ਲਿਆਂਦਾ ਹੈ ਅਤੇ ਇਸ ਦੀ ਮੌਤ ਕਿਵੇਂ ਹੋਈ । ਉਹ ਇਸ ਘਟਨਾ ਬਾਰੇ ਕੁੱਝ ਵੀ ਨਹੀਂ ਜਾਣਦੇ।

ਇਹ ਵੀ ਪੜ੍ਹੋ : ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਪੋਸਤ ਤੇ ਅਫ਼ੀਮ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.