ਮੱਧ ਪ੍ਰਦੇਸ਼: ਮਨਾਸਾ ਥਾਣਾ ਪੁਲਿਸ ਨੇ ਮਨਾਸਾ ਰੋਡ 'ਤੇ ਭਾਟਖੇੜੀ ਦੇ ਨੇੜੇ ਨਾਕਾਬੰਦੀ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਹਾਂ ਤਸਕਰਾਂ ਕੋਲੋਂ 19 ਕਿੱਲੋ 710 ਗ੍ਰਾਮ ਨਸ਼ੀਲੇ ਪਦਾਰਥ ਬਰਮਾਦ ਹੋਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮਨਾਸਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਪ੍ਰਹਿਲਾਦ ਪੰਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਬੈਗ ਭਰ ਕੇ ਬੱਸ 'ਚ ਨਜਾਇਜ਼ ਪਦਾਰਥ ਲਿਜਾਣ ਵਾਲੇ ਹਨ। ਸੂਚਨਾ ਮਿਲਣ ਮਗਰੋਂ ਮਨਾਸਾ ਥਾਣਾ ਪੁਲਿਸ ਨੇ ਭਾਟਖੇੜੀ ਨੇੜੇ ਨਾਕਾਬੰਦੀ ਕਰ, ਸ਼ਾਮ ਨੂੰ ਸਾਢੇ 7 ਵਜੇ ਗਣੇਸ਼ ਮੰਦਰ ਕੋਲ ਅਮਰੋਡ ਭੱਟਖੇੜੀ ਨੇੜੇ ਕਾਰਵਾਈ ਕਰਦੇ ਹੋਏ ਇੱਕ ਬਸ ਚੋਂ 2 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੇ ਹੋਏ ਬੈਗਾਂ ਸਣੇ ਗ੍ਰਿਫ਼ਤਾਰ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਦੀ ਪਛਾਣ (24) ਸਾਲਾ ਕੁਲਜੀਤ ਸਿੰਘ ਸੁਰੇਵਾਲਾ ਥਾਣਾ ਤਿੱਬੀ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਅਤੇ (26) ਸਾਲਾ ਰਿੰਕੂ ਸਿੰਘ ਥਾਣਾ ਸਲੇਮਸ਼ਾਹ ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਦੇ ਵਸਨੀਕ ਵਜੋਂ ਹੋਈ ਹੈ। ਪੁਲਿਸ ਨੇ ਦੋ ਬੈਗਾਂ 'ਚ 19 ਕਿੱਲੋ 17 ਗ੍ਰਾਮ ਡੋਡਾਚੂਰਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਡੋਡਾਚੂਰਾ ਨਸ਼ੀਲੇ ਪਦਾਰਥ ਦੀ ਕੀਮਤ 39400 ਰੁਪਏ ਹੈ।
ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਉਕਤ ਮੁਲਜ਼ਮ ਨਸ਼ੀਲੇ ਪਦਾਰਥ ਕਿਥੋਂ ਖਰੀਦ ਕੇ ਲਿਆਏ ਸਨ ਤੇ ਕਿਥੇ ਦੇਣ ਜਾ ਰਹੇ ਸੀ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਇਸ ਬਾਰੇ ਵੱਡਾ ਖੁਲਾਸਾ ਕਰਨ ਦੀ ਗੱਲ ਆਖੀ।