ਸੁਲਤਾਨਪੁਰ ਲੋਧੀ: ਕਹਿੰਦੇ ਹਨ ਕਿ ਹੌਸਲਾ ਹੋਵੇ ਤਾਂ ਸਾਰਾ ਕੁਝ ਸੰਭਵ ਹੈ ਤੇ ਉਤੋਂ ਮੌਕੇ ’ਤੇ ਦਿਮਾਗ ਨਾਲ ਕੰਮ ਲਿਆ ਹੋਵੇ ਤਾਂ ਸੋਨੇ ’ਤੇ ਸੁਹਾਗਾ। ਅਜਿਹੀ ਹੀ ਇੱਕ ਮਿਸਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਸਾਹਮਣੇ ਆਈ। ਇਥੇ ਇੱਕ ਨਿਡਰ ਕੁੜੀ ਨੇ ਉਸ ਦੇ ਘਰੋਂ ਮੋਬਾਈਲ ਫੋਨ ਖੋਹ ਕੇ ਨੱਸੇ ਬਦਮਾਸ਼ਾਂ ਨੂੰ ਸੀਸੀਟੀਵੀ ਫੁਟੇਜ (CCTV footage) ਤੇ ਮੋਬਾਈਲ ਵਾਹਟਸੈਪ ਗਰੁੱਪਾਂ (Whatsapp groups) ਰਾਹੀਂ ਕੁਝ ਸਮੇਂ ਵਿੱਚ ਹੀ ਲੱਭ ਲਿਆ ਤੇ ਆਪਣੇ ਸਾਥੀਆਂ ਦੀ ਮਦਦ ਨਾਲ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਵੱਲੋਂ ਬੇਖੌਫ਼ ਹੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਸੁਲਤਾਨਪੁਰ ਲੋਧੀ ਦੇ ਸਿੱਖਾਂ ਮੁਹੱਲੇ ਦਾ ਹੈ। ਜਿੱਥੇ ਘਰ ਵਿੱਚ ਬਜੁਰਗ ਅੋਰਤ ਤੋਂ ਦੋ ਲੁਟੇਰੇ ਦਿਨ ਦਹਾੜੇ ਬੇਖੌਫ ਘੜ ਵਿੱਚ ਵੜ ਕੇ ਮੋਬਾਈਲ ਖੋਂਹਦੇ ਹਨ ਤੇ ਫਰਾਰ ਹੋ ਜਾਂਦੇ ਹਨ। ਇਸ ਦੋਰਾਨ ਬਜੁਰਗ ਅੋਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ ਨੂੰ ਦਿੱਤੀ ਜਾਂਦੀ ਹੈ। ਬੇਟੀ ਘਰ ਆਉਁਦੀ ਹੈ ਤੇ ਸੀਸੀਟੀਵੀ ਕੈਮਰਿਆਂ ਵਿੱਚੋਂ ਲੁਟੇਰਿਆਂ ਦੇ ਚਿਹਰੇ ਕੱਢ ਕੇ ਆਪਣੇ ਸਰਕਲ ਵਿੱਚ ਭੇਜਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੀ ਭਾਲ ਸੁਰੂ ਹੋ ਜਾਂਦੀ ਹੈ।
ਖੁਦ ਹੀ ਫੜੇ ਲੁਟੇਰੇ
ਇਸੇ ਦੋਰਾਨ ਹੀ ਗੁਰਵਿੰਦਰ ਕੋਰ ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਨੇ। ਗੁਰਵਿੰਦਰ ਕੌਰ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ।
ਪ੍ਰਸ਼ਾਸਨ ਨੂੰ ਲਾਹਣਤਾਂ
ਗੁਰਵਿੰਦਰ ਕੋਰ ਦਾ ਕਹਿਣਾ ਹੈ ਕਿ ਕਿਸੇ ਵੀ ਆਮ ਕੁੜੀ ਲਈ ਇਸ ਤਰ੍ਹਾਂ ਲੁਟੇਰਿਆਂ ਨੂੰ ਫੜਨਾ ਸੌਖਾ ਨਹੀਂ ਸੀ ਪਰ ਉਹ ਗਤਕੇ ਵਿੱਚ ਕਾਫੀ ਮਾਹਿਰ ਹੈ ਤੇ ਜਿਸ ਕਾਰਨ ਉਸਦੇ ਹੌਸਲੇ ਤੇ ਹਿੰਮਤ ਸਦਕਾ ਉਸਨੇ ਲੁਟੇਰਿਆਂ ਨੂੰ ਫੜ ਪੁਲਿਸ ਹਵਾਲੇ ਕੀਤਾ । ਇਸ ਦੇ ਨਾਲ ਹੀ ਗੁਰਵਿੰਦਰ ਕੋਰ ਨੇ ਪ੍ਰਸ਼ਾਸ਼ਨ ਨੂੰ ਲਾਹਣਤਾਂ ਪਾਉਂਦਿਆਂ ਕਿਹਾ ਕਿ ਅਸੀਂ ਸੁਪਨੇ ਸਮਾਰਟ ਸਿਟੀ ਦੇ ਵੇਖ ਰਹੇ ਹਾਂ ਪਰ ਲੋਕ ਤੇਰੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹਨ।
ਇਹ ਵੀ ਪੜ੍ਹੋ:ਪ੍ਰਿੰਸੀਪਲ ਦੀ ਬਦਲੀ ਤੋਂ ਗੁੱਸਾ ਹੋਏ ਵਿਦਿਆਰਥੀਆਂ ਅਤੇ ਕਿਸਾਨਾਂ ਨੇ ਘੇਰਿਆ ਡੀਸੀ ਦਫਤਰ