ETV Bharat / crime

ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ, ਨੂੰਹ ’ਤੇ ਲੱਗੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਦੇ ਇਲਜ਼ਾਮ - ਸੱਸ ਸਹੁਰੇ ਨੂੰ ਨੂੰਹ ਨੇ ਜ਼ਿੰਦਾ ਸਾੜਿਆ

ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਜਾਜਾ 'ਚ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਸੇਵਾ ਮੁਕਤ ਫੌਜੀ ਮਨਜੀਤ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੀ ਬੁਰੀ ਤਰ੍ਹਾਂ ਨਾਲ ਜਲੀ ਹੋਈ ਲਾਸ਼ ਬਰਾਮਦ ਹੋਈ।

ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ
ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ
author img

By

Published : Jan 2, 2022, 1:16 PM IST

ਹੁਸ਼ਿਆਰਪੁਰ: ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਜਾਜਾ 'ਚ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਸੇਵਾ ਮੁਕਤ ਫੌਜੀ ਮਨਜੀਤ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੀ ਬੁਰੀ ਤਰ੍ਹਾਂ ਨਾਲ ਜਲੀ ਹੋਈ ਲਾਸ਼ ਬਰਾਮਦ ਹੋਈ।

ਜਾਣਕਾਰੀ ਦਿੰਦਿਆਂ ਘਰ 'ਚ ਮੌਜੂਦ ਮ੍ਰਿਤਕਾਂ ਦੀ ਨੂੰਹ ਨੇ ਦੱਸਿਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਇਸ ਘਟਨਾ ਅੰਜ਼ਾਮ ਦਿੱਤਾ ਸੀ ਅਤੇ ਉਸਨੂੰ ਨਸ਼ੀਲੇ ਪਦਾਰਥ ਨਾਲ ਬੇਹੋਸ਼ ਕਰਕੇ ਹੱਥ ਪੈਰ ਬੰਨ੍ਹ ਕੇ ਕਮਰੇ 'ਚ ਬੰਦ ਕਰ ਦਿੱਤਾ ਸੀ।

ਪਰ ਘਟਨਾ 'ਚ ਹੈਰਾਨੀਜਨਕ ਮੋੜ ਉਸ ਸਮੇਂ ਆਇਆ ਜਦੋਂ ਮ੍ਰਿਤਕਾਂ ਦੇ ਬੇਟੇ ਨੇ ਇਸ ਘਟਨਾ ਦਾ ਦੋਸ਼ੀ ਆਪਣੀ ਪਤਨੀ ਨੂੰ ਦੱਸਿਆ।

ਘਟਨਾ ਤੋਂ ਬਾਅਦ ਕੀ ਸੀ ਨੂੰਹ ਦੀ ਬਿਆਨ...

ਮ੍ਰਿਤਕਾਂ ਦੀ ਨੂੰਹ ਨੇ ਦੱਸਿਆ ਸੀ ਕਿ ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ 'ਚ ਆਏ ਅਤੇ ਆਉਂਦੇ ਸਾਰ ਹੀ ਉਸਨੂੰ ਨਸ਼ੀਲੇ ਪਦਾਰਥ ਨਾਲ ਬੇਹੋਸ਼ ਕਰ ਦਿੱਤਾ। ਨਾਲ ਹੀ ਉਸਨੂੰ ਕਮਰੇ 'ਚ ਬੰਨ੍ਹ ਦਿੱਤਾ।

ਉਸਨੇ ਦੱਸਿਆ ਸੀ ਕਿ ਉਸ ਵਲੋਂ ਆਪਣੇ ਆਪ ਨੂੰ ਛੁਡਵਾਉਣ ਦੀ ਕਾਫੀ ਕੋਸਿ਼ਸ਼ ਕੀਤੀ ਗਈ, ਪਰੰਤੂ ਉਹ ਅਸਫ਼ਲ ਰਹੀ ਅਤੇ ਉਕਤ ਵਿਅਕਤੀਆਂ ਨੇ ਉਸਦੇ ਸੱਸ ਅਤੇ ਸਹੁਰੇ ਨੂੰ ਅੱਗ ਲਗਾ ਕੇ ਜਲਾ ਦਿੱਤਾ।

ਘਰ ’ਚੋਂ ਮਿਲੀਆਂ ਸੜੀਆਂ ਲਾਸ਼ਾਂ

ਹੈਰਾਨੀਜਨਕ ਮੋੜ

ਦੂਜੇ ਪਾਸੇ ਮ੍ਰਿਤਕਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਮੁਕੇਰੀਆਂ ਤੋਂ ਵਾਪਿਸ ਆ ਰਿਹਾ ਸੀ ਅਤੇ ਜਦੋਂ ਘਰ ਆ ਕੇ ਦੇਖਿਆ ਤਾਂ ਉਸਦੇ ਮਾਂ ਬਾਪ ਦੀਆਂ ਜਲੀਆਂ ਹੋਈਆਂ ਲਾਸ਼ਾਂ ਪਈਆਂ ਸਨ ਤੇ ਜਿਸ ਤਰ੍ਹਾਂ ਉਸਦੀ ਪਤਨੀ ਵਲੋਂ ਕਿਹਾ ਜਾ ਰਿਹਾ ਹੈ ਕਿ ਉਸਨੂੰ ਬੰਨਿਆ ਹੋਇਆ ਸੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਸ ਨੇ ਇਸ ਘਟਨਾ ਦਾ ਦੋਸ਼ੀ ਆਪਣੀ ਪਤਨੀ ਨੂੰ ਠਹਿਰਾਇਆ ਅਤੇ ਪੁਲਿਸ ਕੋਲ ਪਰਚਾ ਦਰਜ ਕਰਵਾ ਦਿੱਤਾ।

ਪੁਲਿਸ ਦਾ ਬਿਆਨ

ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 302 ਅਤੇ ਮੁਕੱਦਮਾ ਨੰਬਰ 2 ਅਨੁਸਾਰ ਮ੍ਰਿਤਕਾਂ ਦੇ ਪੁੱਤਰ ਦੇ ਬਿਆਨਾਂ ਦੇ ਅਧਾਰਿਤ 'ਤੇ ਨੂੰਹ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਤੀਕ ਅਹਿਮਦ ਦੇ ਪੁੱਤਰ ਨੇ ਪ੍ਰਾਪਰਟੀ ਡੀਲਰ ਨੂੰ ਪ੍ਰਯਾਗਰਾਜ 'ਚ ਜਬਰੀ ਪੈਸੇ ਨਾ ਦੇਣ 'ਤੇ ਦਿੱਤੀ ਧਮਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.