ETV Bharat / crime

ਵਿਦੇਸ਼ ਭੇਜਣ ਦੇ ਨਾਂਅ 'ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਮਾਮਲਾ ਦਰਜ

ਵਿਦੇਸ਼ ਭੇਜਣ ਦੇ ਨਾਂਅ 'ਤੇ ਏਜੇਂਟ ਸੁਖਵਿੰਦਰ ਕੌਰ ਅਤੇ ਜਸਵਿੰਦਰ ਪ੍ਰੀਤ ਨੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਿਹੜਾ ਕਿ ਅਸੀਂ ਵੱਖ ਵੱਖ ਸਮੇਂ ਵਿੱਚ ਜਮਾਂ ਕਰਵਾ ਦਿੱਤੇ। ਬੇਟੇ ਨੂੰ ਮਕਾਉ ਭੇਜ ਦਿੱਤਾ ਪਰ ਉੱਥੇ ਕੰਮ ਨਹੀਂ ਮਿਲਿਆ ਜਿਸਦੇ ਕਾਰਨ ਉਹ ਵਾਪਿਸ ਘਰ ਪਰਤ ਆਇਆ। ਪੁਲਿਸ ਨੇ ਠੱਗੀ ਦਾ ਮਾਮਲਾ ਦਰਦ ਕੀਤਾ ਹੈ।

5 and half lakh rupees Fraud in the name of sending abroad police registered a case
ਵਿਦੇਸ਼ ਭੇਜਣ ਦੇ ਨਾਂਅ 'ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਮਾਮਲਾ ਦਰਜ
author img

By

Published : Jun 11, 2022, 7:27 AM IST

Updated : Jun 11, 2022, 7:45 AM IST

ਹੁਸ਼ਿਆਰਪੁਰ: ਵਿਦੇਸ਼ ਭੇਜਣ ਦੇ ਨਾਂਅ ਉੱਤੇ ਸਾਢੇ 5 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਇੱਕ ਪੀੜਤ ਨੇ ਮਾਮਲਾ ਦਰਦ ਕਰਵਾਈਆ ਹੈ। ਮਾਮਲੇ ਹੈ ਕਿ ਜਮਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਅਤੇ ਕੰਮ ਦਵਾਉਣ ਲਈ ਏਜੇਂਟ ਨੂੰ ਪੈਸੇ ਦਿੱਤੇ ਸੀ। ਏਜੇਂਟ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਪਰ ਕੰਮ ਨਾ ਮਿਲਣ ਕਾਰਨ ਉਸ ਨੂੰ ਵਾਪਸ ਆਉਣਾਂ ਪਿਆ। ਇਸ ਨੂੰ ਲੈ ਕੇ ਠੱਗੀ ਦੇ ਪੀੜਤ ਨੇ ਪੁਲਿਸ ਮਾਮਲਾ ਦਰਜ ਕਰਵਾਇਆ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ 'ਚ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਵਿਦੇਸ਼ ਭੇਜਣ ਦੇ ਨਾਂਅ 'ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਮਾਮਲਾ ਦਰਜ

ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨੂੰ ਮਕਾਉ ਭੇਜਣ ਦੇ ਲਈ ਏਜੇਂਟ ਸੁਖਵਿੰਦਰ ਕੌਰ ਅਤੇ ਜਸਵਿੰਦਰ ਪ੍ਰੀਤ ਨੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਿਹੜਾ ਕਿ ਅਸੀਂ ਵੱਖ ਵੱਖ ਸਮੇਂ ਵਿੱਚ ਜਮਾਂ ਕਰਵਾ ਦਿੱਤੇ। ਬੇਟੇ ਨੂੰ ਮਕਾਉ ਭੇਜ ਦਿੱਤਾ ਪਰ ਉੱਥੇ ਕੰਮ ਨਹੀਂ ਮਿਲਿਆ ਜਿਸਦੇ ਕਾਰਨ ਉਹ ਵਾਪਿਸ ਘਰ ਪਰਤ ਆਇਆ। ਇਸ ਨੂੰ ਲੈ ਕੇ ਜਦੋਂ ਏਜੇਂਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 1.50 ਰੁਪਏ ਵਾਪਿਸ ਕਰ ਦਿੱਤੋ ਪਰ ਬਾਕੀ 5.50 ਲੱਖ ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਿਆ। ਉਸ ਨੇ ਕਿਹਾ ਹੈ ਕਿ ਉਹ ਜੋ ਮਰਜੀ ਕਰ ਲਵੇ ਪਰ ਪੈਸੇ ਵਾਪਿਸ ਨਹੀਂ ਕਰੇਗਾ। ਵਿਦੇਸ਼ ਭੇਜਣ ਦੇ ਨਾਮ 'ਤੇ ਹੋਈ ਠੱਗੀ ਦੀ ਸ਼ਿਕਾਇਤ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਗੜ੍ਹਸ਼ੰਕਰ ਦੇ ਐਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੁਖਵਿੰਦਰ ਕੌਰ ਵਾਸੀ ਗ੍ਰੀਨ ਫੇਸ ਖਰੜ ਅਤੇ ਜਸਵਿੰਦਰ ਪ੍ਰੀਤ ਸਿੰਘ ਵਾਸੀ ਪਠਲਾਵਾ 'ਤੇ 5.50 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਜੋਂ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਵਲੋਂ ਇਨ੍ਹਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨਜ਼ਦੀਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਆਏ ਪੁਲਿਸ ਅੜ੍ਹਿੱਕੇ

Last Updated : Jun 11, 2022, 7:45 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.