ਗੁਰਦਾਸਪੁਰ: ਕੁਝ ਦਿਨ ਪਹਿਲਾਂ ਬਟਾਲਾ ਸ਼ਹਿਰ 'ਚ ਸੁਨਿਆਰੇ ਦੀ ਦੁਕਾਨ ਉਤੇ ਲੁੱਟ(Robbery at a goldsmith's shop in Batala) ਦੀ ਨੀਯਤ ਨਾਲ ਕਤਲ ਕਰਨ ਵਾਲੇ ਲੁਟੇਰੇ ਕਾਬੂ ਕਰਨ ਦਾ ਬਟਾਲਾ ਪੁਲਿਸ ਨੇ ਦਾਅਵਾ ਕੀਤਾ ਸੀ। ਉਥੇ ਹੀ ਇਸ ਮਾਮਲੇ 'ਚ ਇੱਕ ਆਰੋਪੀ ਵਾਸੀ ਅੰਮ੍ਰਿਤਸਰ ਨੂੰ ਬਟਾਲਾ ਪੁਲਿਸ ਨੇ ਪਹਿਲਾਂ ਹੀ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ ਸੀ। ਉਹ ਦੁਕਾਨ ਮਾਲਕ ਨੇ ਆਪਣੇ ਬਚਾਓ 'ਚ ਚਲਾਈ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ ਸੀ।
ਅੱਜ ਬੁੱਧਵਾਰ ਨੂੰ ਪੁਲਿਸ ਨੇ ਦਾਅਵਾ ਕੀਤਾ, ਕਿ ਉਸ ਵਾਰਦਾਤ ਨੂੰ ਅੰਜਾਮ ਦੇਣ 8 ਨੌਜਵਾਨ ਆਏ ਸਨ। ਜਿਹਨਾਂ ਚੋਂ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲ ਇੱਕ 32 ਬੋਰ ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਪੁਲਿਸ ਜਿਲ੍ਹਾ ਬਟਾਲਾ ਦੇ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ(Batala Police District SSP Mukhwinder Singh Bhullar) ਨੇ ਅੱਜ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਉਕਤ ਸੁਨਿਆਰੇ ਦੀ ਦੁਕਾਨ 'ਚ ਲੁੱਟ ਕਰਨ ਆਏ ਲੁਟੇਰਿਆਂ ਨਾਲ ਦੁਕਾਨ ਮਲਿਕ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਦੋਵਾਂ ਧਿਰਾਂ 'ਚ ਗੋਲੀ ਚਲੀ, ਜਿਸ ਦੇ ਚਲਦੇ ਦੁਕਾਨ ਮਾਲਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਜਦਕਿ ਲੁੱਟ ਕਰਨ ਆਏ ਨੌਜਵਾਨਾਂ ਚੋਂ ਦੋ ਜਖ਼ਮੀ ਹੋ ਗਏ ਸਨ। ਜਿਹਨਾਂ ਚੋਂ ਇੱਕ ਉਸੇ ਰਾਤ ਜਖ਼ਮੀ ਹਾਲਾਤ ਵਿੱਚ ਕਾਬੂ ਕੀਤਾ ਗਿਆ ਸੀ। ਹੁਣ ਬਾਕੀ ਇਸ ਗੈਂਗ ਦੇ ਦੋ ਹੋਰ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ।
ਇਸ ਵਾਰਦਾਤ ਨੂੰ ਅੰਜਾਮ ਦੇਣ ਆਏ 8 ਨੌਜਵਾਨ ਸਨ। ਜਦਕਿ ਫ਼ਰਾਰ ਨੌਜਵਾਨਾਂ ਦੀ ਪਹਿਚਾਣ ਹੋਣ ਦਾ ਦਾਅਵਾ ਪੁਲਿਸ ਐਸਐਸਪੀ ਕਰ ਰਹੇ ਹਨ। ਉਹਨਾਂ ਕਿਹਾ ਉਹਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੁਲਿਸ ਐਸ.ਐਸ.ਪੀ ਨੇ ਦੱਸਿਆ ਕਿ ਇਹ ਆਰੋਪੀ ਪਹਿਲਾਂ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਇਹਨਾਂ ਦੇ ਗੈਂਗ ਦੇ ਮੁਖੀ ਯਸ਼ਰਾਜ ਹੈ, ਜੋ ਤਾਰਨ ਤਾਰਨ ਦਾ ਰਹਿਣ ਵਾਲਾ ਹੈ। ਉਸਦੇ ਖਿਲਾਫ਼ ਪਹਿਲਾਂ ਵੀ 5 ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਹਾਲੇ ਪੁਲਿਸ ਗ੍ਰਿਫ਼ਤ ਚੋਂ ਫ਼ਰਾਰ ਹੈ।
ਇਹ ਵੀ ਪੜ੍ਹੋ: ਆਨਰ ਕਿਲਿੰਗ ਮਾਮਲਾ: ਪੁਲਿਸ ਨੇ ਚਿਤਾ 'ਚੋਂ ਅੱਧ ਸੜੀ ਲਾਸ਼ ਚੁੱਕੀ, ਪ੍ਰੇਮ ਵਿਆਹ ਤੋਂ ਬਾਅਦ ਪਹਿਲੀ ਵਾਰ ਪਿੰਡ ਆਈ ਲੜਕੀ ਦੀ ਮੌਤ