ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (Gurudwara baoli sahib) ਵਿਖੇ ਹਰ ਸਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਬੜੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰਸ਼ਾਸਨ ਵੱਲੋਂ ਇਸ ਮੇਲੇ ਦੌਰਾਨ ਸ਼ਰਾਬ ਦੇ ਠੇਕੇ ਬੰਦ (wine shop open despite police order) ਕੀਤੇ ਜਾਣ ਦੇ ਹੁਕਮ ਦਿੱਤੇ ਗਏ ਸਨ, ਪਰ ਠੇਕੇਦਾਰਾਂ ਦਾ ਇਸ 'ਤੇ ਕੇਈ ਅਸਰ ਨਹੀਂ ਹੋਇਆ।
ਇਸ ਸਬੰਧ ਵਿੱਚ ਗੋਇੰਦਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਬੇਨਤੀ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਇਸ ਨੂੰ ਲੈ ਕੇ ਪੂਰੀ ਸਖ਼ਤੀ ਵਰਤ ਰਹੀ ਹੈ। ਸਾਡੇ ਵੱਲੋਂ ਇਨ੍ਹਾਂ ਠੇਕਿਆਂ ਨੂੰ ਤੁਰੰਤ ਬੰਦ ਕਰਵਾ ਦਿੱਦਾ ਜਾਵੇਗਾ। ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਸਾਡੇ ਵੱਲੋਂ ਇਸ ਮੇਲੇ ਦੌਰਾਨ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੋਈ ਵੀ ਦੁਕਾਨ ਅਗਰ ਖੁੱਲ੍ਹੀ ਮਿਲਦੀ ਹੈ ਤਾਂ ਉਸ ਨੂੰ ਬੰਦ ਕਰਵਾਇਆ ਜਾਵੇਗਾ।
ਥਾਣਾ ਮੁੱਖੀ ਗੋਇੰਦਵਾਲ ਸਾਹਿਬ ਨੇ ਕਿਹਾ ਕਿ ਸਾਡੇ ਵੱਲੋਂ ਵੀ ਦੋ ਦਿਨ ਪਹਿਲਾਂ ਠੇਕੇ ਬੰਦ ਅਤੇ ਮੀਟ ਵਾਲੀਆਂ ਦੁਕਾਨਾਂ ਬੰਦ ਹੁਕਮ ਜਾਰੀ ਕਰ ਦਿੱਤੇ ਗਏ ਸਨ। ਇਹ ਹੁਕਮ ਮੇਲੇ ਨੂੰ ਦੇਖਦਿਆਂ ਹੋਏ ਦਿੱਤੇ ਗਏ ਹਨ। ਪੁਲਿਸ ਵੱਲੋਂ ਪਹਿਲਾਂ ਵੀ ਇਨ੍ਹਾਂ ਦੁਕਾਨਾਂ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਜੇਕਰ ਕੋਈ ਠੇਕਾ ਖੇਲ੍ਹਿਆ ਜਾਂਦਾ ਹੈ ਤਾਂ ਅਸੀਂ ਚੈਕਿੰਗ ਕਰ ਲਿਆਂਗੇ। ਇਹ ਜੋੜ ਮੇਲਾ ਇਸ ਵਾਰ 9 ਅਤੇ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਊਟਸੋਰਸ ਹੈਲਥ ਵਰਕਰਾਂ ਨੇ ਕੀਤੀ ਹੜਤਾਲ, ਨਵੇਂ ਕੰਟਰੈਕਟ ਦੀ ਕੀਤੀ ਮੰਗ