ETV Bharat / city

ਝੂਠੇ ਪਰਚਿਆਂ ਖਿਲਾਫ਼ ਵਾਲਮੀਕੀ ਸਮਾਜ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪਿੰਡ ਆਸਲ ਉਤਾੜ ਵਿਖੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਸ਼ਹਿ ਤੇ ਸਿਆਸੀ ਰੰਜਿਸ਼ ਦੇ ਚਲਦਿਆਂ ਇਕ ਗ਼ਰੀਬ ਪਰਿਵਾਰ ਦੇ ਘਰ ਦੇ ਸਾਰੇ ਜੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ।

ਝੂਠੇ ਪਰਚਿਆਂ ਖ਼ਿਲਾਫ ਵਾਲਮੀਕੀ ਸਮਾਜ ਨੇ ਕੀਤਾ ਵਿਰੋਧ ਪ੍ਰਦਰਸ਼ਨ
ਝੂਠੇ ਪਰਚਿਆਂ ਖ਼ਿਲਾਫ ਵਾਲਮੀਕੀ ਸਮਾਜ ਨੇ ਕੀਤਾ ਵਿਰੋਧ ਪ੍ਰਦਰਸ਼ਨਝੂਠੇ ਪਰਚਿਆਂ ਖ਼ਿਲਾਫ ਵਾਲਮੀਕੀ ਸਮਾਜ ਨੇ ਕੀਤਾ ਵਿਰੋਧ ਪ੍ਰਦਰਸ਼ਨ
author img

By

Published : Mar 5, 2022, 5:02 PM IST

ਤਰਨਤਾਰਨ: ਕਾਂਗਰਸ ਪਾਰਟੀ ਦੀ ਸ਼ਹਿ ਤੇ ਕੀਤੇ ਗਏ ਝੂਠੇ ਪਰਚੇ ਦੇ ਵਿਰੋਧ ਵਿਚ ਭਗਵਾਨ ਵਾਲਮੀਕ ਸਮਾਜ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।

ਪਿੰਡ ਆਸਲ ਉਤਾੜ ਵਿਖੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਸ਼ਹਿ ਤੇ ਸਿਆਸੀ ਰੰਜਿਸ਼ ਦੇ ਚਲਦਿਆਂ ਇਕ ਗ਼ਰੀਬ ਪਰਿਵਾਰ ਦੇ ਘਰ ਦੇ ਸਾਰੇ ਜੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਕਾਂਗਰਸ ਪਾਰਟੀ ਦੇ ਕੁਝ ਨੁਮਾਇੰਦਿਆਂ ਵੱਲੋਂ ਭਗਵਾਨ ਵਾਲਮੀਕ ਸਮਾਜ ਦੇ ਆਗੂ ਚੇਅਰਮੈਨ ਕੁਲਦੀਪ ਸਿੰਘ ਸ਼ੇਰਗਿੱਲ ਉਪਰ ਵੀ ਝੂਠਾ 325 ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੱਟੀ ਵਿਖੇ ਭਗਵਾਨ ਵਾਲਮੀਕ ਸਮਾਜ ਦੇ ਲੋਕਾਂ ਨੇ ਇਕੱਤਰ ਹੋ ਕੇ ਥਾਣਾ ਵਲਟੋਹਾ ਪੁਲਿਸ ਖ਼ਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।

ਝੂਠੇ ਪਰਚਿਆਂ ਖ਼ਿਲਾਫ ਵਾਲਮੀਕੀ ਸਮਾਜ ਨੇ ਕੀਤਾ ਵਿਰੋਧ ਪ੍ਰਦਰਸ਼ਨ

ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕ ਸਮਾਜ ਦੇ ਕੌਮੀ ਚੇਅਰਮੈਨ ਹਰਦੇਵ ਨਾਥ ਨੇ ਦੱਸਿਆ ਕਿ ਪਿੰਡ ਆਸਲ ਉਤਾੜ ਦੇ ਰਹਿਣ ਵਾਲੇ ਭਗਵਾਨ ਵਾਲਮੀਕ ਸਮਾਜ ਦੇ ਆਗੂ ਨਰਿੰਦਰ ਸਿੰਘ ਦੇ ਘਰ ਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਸ਼ਰਾਬੀ ਹਾਲਤ ਵਿੱਚ ਹਮਲਾ ਕਰ ਦਿੱਤਾ ਸੀ।

ਜਿਸ ਦੀ ਇਤਲਾਹ ਉਨ੍ਹਾਂ ਵੱਲੋਂ ਮੌਕੇ ਤੇ ਥਾਣਾ ਵਲਟੋਹਾ ਪੁਲਿਸ ਨੂੰ ਦਿੱਤੀ ਗਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰਾ ਮਾਮਲਾ ਆਪਣੇ ਅੱਖੀਂ ਵੇਖਿਆ ਸੀ। ਪਰ ਪੁਲਿਸ ਵੱਲੋਂ ਉਲਟਾ ਸਿਆਸੀ ਸ਼ਹਿ ਤੇ ਨਰਿੰਦਰ ਸਿੰਘ ਅਤੇ ਉਸ ਦੇ ਬੇਟੇ ਅਤੇ ਉਸ ਦੀ ਪਤਨੀ ਦੇ ਖ਼ਿਲਾਫ ਝੂਠੀ ਲੜਾਈ ਬਣਾ ਕੇ ਉਸ ਅਤੇ ਵਾਲਮੀਕ ਸਮਾਜ ਦੇ ਜ਼ਿਲ੍ਹਾ ਤਰਨਤਾਰਨ ਤੋਂ ਚੇਅਰਮੈਨ ਕੁਲਦੀਪ ਸਿੰਘ ਸ਼ੇਰਗਿੱਲ ਅਤੇ ਕੁਝ ਹੋਰ ਆਗੂਆਂ ਤੇ 325 ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਹਰਦੇਵ ਸਿੰਘ ਨਾਥ ਨੇ ਦੱਸਿਆ ਕਿ ਅਸਲ ਵਜ੍ਹਾ ਰੰਜਿਸ਼ ਹੈ। ਪਿੰਡ ਆਸਲ ਉਤਾੜ ਦੇ ਕੁਝ ਕਾਂਗਰਸੀ ਨੁਮਾਇੰਦਿਆਂ ਵੱਲੋਂ ਮਨਰੇਗਾ ਵਿੱਚ ਕਾਫ਼ੀ ਵੱਡੇ ਪੱਧਰ ਤੇ ਗ਼ਰੀਬ ਲੋਕਾਂ ਨਾਲ ਘਪਲੇਬਾਜ਼ੀ ਕੀਤੀ ਗਈ ਸੀ। ਜਿਸ ਨੂੰ ਲੈ ਕੇ ਕੁਲਦੀਪ ਸਿੰਘ ਸ਼ੇਰਗਿੱਲ ਨੇ ਉਸ 'ਤੇ ਆਰਟੀਆਈ ਪਾ ਕੇ ਰਿਕਾਰਡ ਕਢਵਾਇਆ ਸੀ।

ਇਹ ਵੀ ਪੜ੍ਹੋ :- ਸ਼ੇਨ ਵਾਰਨ ਦੀ ਮੌਤ 'ਤੇ ਭਾਰਤ ਤੋਂ ਪਾਕਿਸਤਾਨ ਤੱਕ ਵਹੇ ਹੰਝੂ,

ਇਸੇ ਗੱਲ ਨੂੰ ਲੈ ਕੇ ਹੀ ਕੁਝ ਕਾਂਗਰਸ ਦੇ ਨੁਮਾਇੰਦੇ ਕੁਲਦੀਪ ਸਿੰਘ ਦੇ ਖ਼ਿਲਾਫ਼ ਮਨ ਵਿੱਚ ਰੰਜਿਸ਼ ਰੱਖਦੇ ਸੀ। ਬੀਤੇ ਕੁਝ ਦਿਨ ਪਹਿਲਾਂ ਨਰਿੰਦਰ ਸਿੰਘ ਦੇ ਘਰ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਮੋਹਰਾ ਬਣਾ ਕੇ ਉਨ੍ਹਾਂ ਕੁਝ ਕਾਂਗਰਸੀ ਨੁਮਾਇੰਦਿਆਂ ਨੇ ਪਿੰਡ ਵਿਚ ਹੋਏ ਮਾਮੂਲੀ ਝਗੜੇ ਨੂੰ ਵੱਡੀ ਗੱਲ ਬਣਾ ਕੇ ਕੁਲਦੀਪ ਸਿੰਘ ਅਤੇ ਵਾਲਮੀਕ ਸਮਾਜ ਦੇ ਹੋਰ ਲੋਕਾਂ ਦੇ ਨਾਲ ਨਾਲ ਨਰਿੰਦਰ ਸਿੰਘ ਦੇ ਸਹੁਰੇ ਪਰਿਵਾਰ ਤੇ 325 ਦਾ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ।

ਜੋ ਭਗਵਾਨ ਵਾਲਮੀਕ ਸਮਾਜ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ ਤੇ ਨੱਚਣ ਵਾਲੀ ਪੁਲਿਸ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਜਿਸ ਪੁਲਿਸ ਅਫ਼ਸਰ ਨੇ ਇਹ ਝੂਠਾ ਮੁਕੱਦਮਾ ਦਰਜ ਕੀਤਾ ਹੈ ਅਤੇ ਜਿਸ ਡਾਕਟਰ ਨੇ ਜਾਅਲੀ 325 ਦਾ ਰਿਜ਼ਲਟ ਦੇਖ ਕੇ ਇਹ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਖ਼ਿਲਾਫ਼ ਤਰਨਤਾਰਨ ਜ਼ਿਲ੍ਹੇ ਵਿਖੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਦ ਤੱਕ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਪੁਲਿਸ ਅਫ਼ਸਰ ਅਤੇ ਡਾਕਟਰ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ।

ਉਦੋਂ ਤੱਕ ਭਗਵਾਨ ਵਾਲਮੀਕ ਸਮਾਜ ਦੇ ਲੋਕ ਪ੍ਰਦਰਸ਼ਨ ਜਾਰੀ ਰੱਖਣਗੇ। ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾਂ ਤਰਨਤਾਰਨ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ। ਭਗਵਾਨ ਵਾਲਮੀਕ ਸਮਾਜ ਦੇ ਕੌਮੀ ਚੇਅਰਮੈਨ ਨੇ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਹੈ। ਕਿ ਇਸ ਝੂਠੇ ਮੁਕੱਦਮੇ ਦੀ ਸਹੀ ਤਰੀਕੇ ਨਾਲ ਇਨਕੁਆਰੀ ਕਰਕੇ ਇਸ ਨੂੰ ਖਾਰਜ ਕੀਤਾ ਜਾਵੇ। ਗਲਤ ਮੁਕੱਦਮਾ ਦਰਜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ :- ਕਰਜ਼ੇ ਤੋਂ ਪਰੇਸ਼ਾਨ ਹੋ ਕੇ ਪਹਿਲਾਂ ਪਿਤਾ ਅਤੇ ਹੁਣ ਪੁੱਤ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.