ਤਰਨਤਾਰਨ: ਲੌਕ ਡਾਊਨ ਲੱਗਣ ਨਾਲ ਜਿਥੇ ਬਹੁਤੇ ਲੋਕਾਂ ਨੂੰ ਘਰ ਬੈਠਣਾ ਪਿਆ, ਉਥੇ ਹੀ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਹੋ ਗਈ। ਇਸ ਦੇ ਨਾਲ ਹੀ ਕਈ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਆਪਣੇ ਉਸ ਸਮੇਂ ਦਾ ਚੰਗਾ ਉਪਯੋਗ ਕੀਤਾ। ਅਜਿਹੀ ਹੀ ਇੱਕ ਕਹਾਣੀ ਤਰਨਤਾਰਨ ਦੇ ਕਾਜੀਕੋਟ ਰੋਡ 'ਤੇ ਰਹਿਣ ਵਾਲੀ ਦਸ ਸਾਲਾ ਅਗਮਪ੍ਰੀਤ ਕੌਰ ਦੀ ਵੀ ਹੈ। ਜਿਸ ਨੇ ਛੋਟੀ ਉਮਰੇ ਗੁਰੂ ਦੀ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿਰ 'ਤੇ ਦੁਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ।
ਇਸ ਸਬੰਧੀ ਅਗਮਪ੍ਰੀਤ ਕੌਰ ਦਾ ਕਹਿਣਾ ਕਿ ਚਾਰ ਸਾਹਿਬਜ਼ਾਦੇ ਫਿਲਮ ਦੇਖਣ ਤੋਂ ਬਾਅਦ ਉਸ ਨੂੰ ਪ੍ਰੇਰਨਾ ਮਿਲੀ ਹੈ, ਜਿਸ ਤੋਂ ਬਾਅਦ ਉਸ ਨੇ ਦੁਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ।
ਇਸ ਸਬੰਧੀ ਉਸ ਬੱਚੀ ਦੇ ਪਿਤਾ ਦਾ ਕਹਿਣਾ ਕਿ ਲੌਕ ਡਾਊਨ 'ਚ ਬੱਚੀ ਵਲੋਂ ਯੂ ਟਿਊਬ 'ਤੇ ਦੁਮਾਲਾ ਸਜਾਉਣ ਦਾ ਢੰਗ ਸਿੱਖਿਆ ਹੈ। ਉਨ੍ਹਾਂ ਦਾ ਕਹਿਣਾ ਕਿ ਬੱਚੀ ਵਲੋਂ ਦੁਮਾਲਾ ਸਜਾਉਣ ਦੇ ਨਾਲ-ਨਾਲ ਗੁਰਬਾਣੀ ਕੀਰਤਨ ਵੀ ਸਿੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:live corona update: ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,52,734 ਨਵੇਂ ਕੇਸ, 3,128 ਮੌਤਾਂ