ਤਰਨ ਤਾਰਨ : ਪੰਜਾਬ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਰੰਗ ਰੋਗਨ ਤੇ ਕਾਰ ਸੇਵਾ ਆਰੰਭ ਹੋ ਚੁੱਕੀ ਹੈ। ਇਹ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਹੈ।
ਇਸ ਬਾਰੇ ਦੱਸਦੇ ਹੋਏ ਬਾਬਾ ਸੋਹਣ ਸਿੰਘ ਨੇ ਦੱਸਿਆ 5 ਤੋਂ 7 ਅਕਤੂਬਰ ਤੱਕ ਬਾਬਾ ਬੁੱਢਾ ਸਾਹਿਬ ਜੀ ਵਿਖੇ ਤਿੰਨ ਰੋਜ਼ਾ ਸਲਾਨਾ ਜੋੜ ਮੇਲੇ ਮਨਾਏ ਜਾਣਗੇ। ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਕੰਪਲੈਕਸ,ਸਰੋਵਰ ਆਦਿ ਨੂੰ ਰੰਗ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੀਤੇ ਜਾਣ ਦੀ ਸੇਵਾ ਹੋ ਰਹੀ ਹੈ। ਅੰਮ੍ਰਿਤ ਸੰਚਾਰ ਅਤੇ ਆਨੰਦ ਕਾਰਜ ਹਾਲ ਜਿਸ ਵਿੱਚ ਉਤਮ ਕਿਸਮ ਦਾ ਮਾਰਬਲ, ਲੱਕੜ ਸਣੇ ਅੰਡਰ ਗਰਾਊਂਡ ਇਲੈਟ੍ਰੇਸ਼ਨ ਦਾ ਕੰਮ ਕਰਕੇ ਆਧੁਨਿਕ ਤਕਨੀਕ ਰਾਹੀ ਨਵੀਨੀਕਰਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੀੜ ਸਾਹਿਬ ਵਿਖੇ 5,6 ਤੇ 7 ਅਕਤੂਬਰ ਨੂੰ ਮਨਾਏ ਜਾ ਰਹੇ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਬੁਹਤ ਹੀ ਤੇਜ਼ੀ ਨਾਲ ਰੰਗ ਰੋਗਨ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੀੜ ਸਾਹਿਬ ਵਿਖੇ ਕਾਰ ਸੇਵਾਵਾਂ ਵਿੱਚ ਉਨ੍ਹਾਂ ਨੂੰ ਸੰਗਤ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।