ETV Bharat / city

ਤਰਨਤਾਰਨ: ਖਾਲੜਾ ਬਾਰਡਰ 'ਤੇ 70 ਕਰੋੜ ਦੀ ਹੈਰੋਇਨ ਬਰਾਮਦ, ਪਾਕਿ ਘੁਸਪੈਠੀਆ ਢੇਰ - 70 ਕਰੋੜ ਦੀ ਹੈਰੋਇਨ ਬਰਾਮਦ

ਤਰਨਤਾਰਨ 'ਚ ਭਾਰਤ-ਪਾਕਿ ਸਰਹੱਦ ਉੱਤੇ ਬੀਐਸਐਫ ਤੇ ਐਨਸੀਬੀ ਵੱਲੋਂ ਸਾਂਝੇ ਸਰਚ ਅਭਿਆਨ ਦੌਰਾਨ ਖਾਲੜਾ ਬਾਰਡਰ 'ਤੇ ਪਾਕਿ ਤਸਕਰਾਂ ਵੱਲੋਂ ਭੇਜੀ 14 ਕਿੱਲੋ 805 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੀ ਅੰਤਰਰਾਸ਼ਟਰੀ ਕੀਮਤ 70 ਕਰੋੜ ਰੁਪਏ ਹੈ। ਬੀਐਸਐਫ ਤੇ ਨਸ਼ਾ ਤਸਕਰਾਂ ਵਿਚਾਲੇ ਗੋਲਾਬਾਰੀ 'ਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ।

ਤਰਨਤਾਰਨ: ਖਾਲੜਾ ਬਾਰਡਰ 'ਤੇ 70 ਕਰੋੜ ਦੀ ਹੈਰੋਇਨ ਬਰਾਮਦ, ਪਾਕਿ ਘੁਸਪੈਠੀਆ ਢੇਰ

author img

By

Published : Feb 13, 2021, 8:08 PM IST

ਤਰਨ ਤਾਰਨ: ਭਾਰਤ-ਪਾਕਿ ਸਰਹੱਦ ਉੱਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਰਕੋਟਿਕਸ ਕੰਟ੍ਰੋਲ ਬਿਊਰੋ (ਐਨਸੀਬੀ) ਦੇ ਨਾਲ ਚਲਾਏ ਗਏ ਸਾਂਝੇ ਅਭਿਆਨ ਦੌਰਾਨ ਖਾਲੜਾ ਬਾਰਡਰ ਤੋਂ 14 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਦੇ ਤਸਕਰਾਂ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਬਰਾਮਦ ਕੀਤੀ ਗਈ। ਗੋਲਾਬਾਰੀ 'ਚ ਇੱਕ ਪਾਕਿ ਘੁਸਪੈਠੀਆ ਵੀ ਢੇਰ ਹੋ ਗਿਆ। ਉਸ ਦੇ ਬਾਕੀ ਸਾਥੀ ਵਾਪਸ ਪਾਕਿਸਤਾਨ ਫ਼ਰਾਰ ਹੋ ਗਏ।

ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਤੇ ਐਨਸੀਬੀ ਅੰਮ੍ਰਿਤਸਰ ਦੀ ਟੀਮ ਵੱਲੋਂ ਸ਼ੁੱਕਰਵਾਰ ਦੀ ਰਾਤ ਇੱਕ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਸੀ। ਐਨਸੀਬੀ ਨੂੰ ਗੁਪਤ ਸੂਚਨਾ ਮਿਲੀ ਸੀ ਪਾਕਿਤਾਨ ਵੱਲੋਂ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜੀ ਜਾ ਰਹੀ ਹੈ। ਸੈਕਟਰ ਖਾਲੜਾ ਸਥਿਤ ਬੁਰਜੀ ਨੰਬਰ 130-2 ਦੇ ਕੋਲ ਸਵੇਰੇ ਸਾਢੇ ਚਾਰ ਵਜੇ ਪਾਕਿ ਪਾਸਿਉਂ ਹਰਕਤ ਵੇਖੀ ਗਈ।

ਤਰਨਤਾਰਨ: ਖਾਲੜਾ ਬਾਰਡਰ 'ਤੇ 70 ਕਰੋੜ ਦੀ ਹੈਰੋਇਨ ਬਰਾਮਦ, ਪਾਕਿ ਘੁਸਪੈਠੀਆ ਢੇਰ

ਇਸ ਬਾਰੇ ਦੱਸਦੇ ਹੋਏ ਬੀਐਸਐਫ ਦੇ ਡੀਆਈਜੀ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਪਾਕਿ ਪਾਸਿਉਂ ਹਰਕਤ ਹੋਣ ਮਗਰੋਂ ਭਾਰਤੀ ਖ਼ੇਤਰ 'ਚ ਦਾਖਲ ਹੋ ਰਹੇ 4 ਤਸਕਰਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਗਈ। ਉਨ੍ਹਾਂ ਵੱਲੋਂ ਬੀਐਸਐਫ ਦੇ ਜਵਾਨਾਂ ਉੱਤੇਗੋਲੀਬਾਰੀ ਸ਼ੁਰੂ ਕਰ ਦਿੱਤੀ, ਇਸ ਦੀ ਜਵਾਬੀ ਕਾਰਵਾਈ 'ਚ ਬੀਐਸਐਫ ਦੇ ਜਵਾਨਾਂ ਨੇ ਵੀ ਗੋਲਾਬਾਰੀ ਕੀਤੀ। ਇਸ ਦੌਰਾਨ ਇੱਕ ਪਾਕਿ ਘੁਸਪੈਠਿਆ ਮਾਰਿਆ ਗਿਆ ਤੇ ਉਸ ਦੇ ਬਾਕੀ ਸਾਥੀ ਪਾਕਿਸਤਾਨ ਫਰਾਰ ਹੋ ਗਏ।

ਹੈਰੋਇਨ ਤੇ ਹਥਿਆਰ ਸਣੇ ਹੋਰ ਵਸਤੂਆਂ ਬਰਾਮਦ

ਇਸ ਘਟਨਾ ਮਗਰੋਂ ਬੀਐਸਐਫ ਨੇ ਐਨਸੀਬੀ ਦੀ ਟੀਮ ਨਾਲ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੌਰਾਨ ਪਾਕਿ ਤਸਕਰ ਦੀ ਲਾਸ਼ ਤੋਂ ਇਲਾਵਾ ਹੈਰੋਇਨ ਦੇ 14 ਪੈਕਟ (ਵਜ਼ਨ 14 ਕਿਲੋ, 805 ਗ੍ਰਾਮ), ਇੱਕ ਪਿਸਟਲ ਦੀ ਮੈਗਜ਼ੀਨ, 6 ਕਾਰਤੂਸ, 2 ਮੋਬਾਈਲ ਫੋਨ 'ਤੇ ਕੰਡਿਆਲੀ ਤਾਰ 'ਤੇ ਰੱਖੀ ਗਈ 12 ਫੁੱਟ ਦੀ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ ਗਈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 70 ਕਰੋੜ ਰੁਪਏ ਹੈ।

ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਤਸਕਰ ਦੀ ਤਲਾਸ਼ੀ ਦੌਰਾਨ ਇੱਕ ਸਿਗਰਟ ਦਾ ਪੈਕਟ, ਇੱਕ ਲਾਈਟਰ ਵੀ ਬਰਾਮਦ ਹੋਇਆ। ਜਦਕਿ ਦੋਵਾਂ ਮੋਬਾਈਲਾਂ ਚ ਤਿੰਨ ਸਿਮ ਕਾਰਡ ਵੀ ਹਨ। ਡੀਆਈਜੀ ਨੇ ਦੱਸਿਆ ਕਿ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨੀ ਤਸਕਰ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜਣ ਦੀ ਫਿਰਾਕ 'ਚ ਸਨ। ਗੁਪਤ ਸੂਚਨਾ ਮਿਲਦਿਆਂ ਹੀ ਐਨਸੀਬੀ ਨੇ ਬੀਐਸਐਫ ਦੇ ਨਾਲ ਸੰਪਰਕ ਕੀਤਾ ,ਜਿਸ ਦੇ ਆਧਾਰ ਤੇ ਵੱਡੀ ਕਾਮਯਾਬੀ ਹੱਥ ਲੱਗੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.