ETV Bharat / city

ਮਾਮੂਲੀ ਰੰਜਿਸ਼ ਕਾਰਨ ਘਰ 'ਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ, ਪਰਿਵਾਰ ਨੇ ਭੱਜ ਕੇ ਬਚਾਈ ਜਾਨ

ਤਰਨਤਾਰਨ ਵਿੱਚ ਮਾਮੂਲੀ ਰੰਜਿਸ਼ ਦੇ ਚਲਦਿਆਂ ਇੱਕ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ।

Family members flee for their lives
ਪਰਿਵਾਰ ਨੇ ਭੱਜ ਕੇ ਬਚਾਈ ਜਾਨ
author img

By

Published : May 20, 2022, 7:53 AM IST

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਵਿੱਚ ਰਾਤ ਸਮੇਂ ਮਾਮੂਲੀ ਰੰਜਿਸ਼ ਦੇ ਚਲਦਿਆਂ ਕੁੱਝ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਮਰੇ ਵਿੱਚ ਵੜ ਕੇ ਆਪਣੀ ਜਾਨ ਬਚਾਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀਆ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਬੁੱਢੇ ਮੇਲੇ ਵਿੱਚ ਉਸ ਦਾ ਲੜਕਾ ਰਣਜੀਤ ਸਿੰਘ ਗਿਆ ਹੋਇਆ ਸੀ ਤਾਂ ਇਸ ਦੌਰਾਨ ਮੇਲੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਕੁੱਝ ਨੌਜਵਾਨ ਆਪਸ ਵਿੱਚ ਲੜਨ ਲੱਗੇ ਜਿਨ੍ਹਾਂ ਨੂੰ ਉਸ ਦਾ ਲੜਕਾ ਰਣਜੀਤ ਸਿੰਘ ਛੁਡਵਾਉਣ ਲੱਗ ਪਿਆ ਅਤੇ ਇਸੇ ਗੱਲ ਨੂੰ ਲੈ ਕੇ ਪਿੰਡ ਕੋਟ ਬੁੱਢਾ ਦੇ ਨੌਜਵਾਨ ਰਣਜੀਤ ਸਿੰਘ ਨਾਲ ਰੰਜਿਸ਼ ਰੱਖਣ ਲੱਗ ਪਏ।

ਉਨ੍ਹਾਂ ਨੌਜਵਾਨਾਂ ਨੇ ਆਪਣੇ ਝਗੜੇ ਵਿੱਚ ਰਣਜੀਤ ਸਿੰਘ ਦਾ ਨਾਮ ਵੀ ਦਰਖਾਸਤ ਵਿੱਚ ਪੁਲਿਸ ਚੌਂਕੀ ਵਿਖੇ ਲਿਖਵਾ ਦਿੱਤਾ ਅਤੇ ਕੁੱਝ ਦਿਨ ਪਹਿਲਾਂ ਹੀ ਪਿੰਡ ਦੇ ਮੋਹਤਬਾਰਾਂ ਨੇ ਰਣਜੀਤ ਸਿੰਘ ਅਤੇ ਉਨ੍ਹਾਂ ਨੌਜਵਾਨਾਂ ਵਿੱਚ ਰਾਜ਼ੀਨਾਮਾ ਕਰਾ ਦਿੱਤਾ ਗਿਆ ਸੀ ਪਰ ਪਿੰਡ ਕੋਟ ਬੁੱਢੇ ਦੇ ਨੌਜਵਾਨ ਉਸੇ ਰੰਜਿਸ਼ ਨੂੰ ਲੈ ਕੇ ਬੀਤੀ ਰਾਤ ਘਰ ਵਿੱਚ ਦਾਖਲ ਹੋ ਕੇ ਰਣਜੀਤ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਮਾਮੂਲੀ ਰੰਜਿਸ਼ ਕਾਰਨ ਘਰ 'ਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ, ਪਰਿਵਾਰ ਨੇ ਭੱਜ ਕੇ ਬਚਾਈ ਜਾਨ

ਉਹ ਘਰ ਦੇ ਵਿਹੜੇ ਦੇ ਮੰਜੇ ਉੱਤੇ ਲੰਮਾ ਪਿਆ ਹੋਇਆ ਸੀ ਜਦੋਂ ਉਸਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਜਦ ਉਸਨੇ ਬਚਾਓ-ਬਚਾਓ ਦਾ ਰੌਲਾ ਪਾਇਆ ਤਾਂ ਉਕਤ ਨੌਜਵਾਨ ਲਲਕਾਰੇ ਮਾਰਦੇ ਹੋਏ ਉਥੋਂ ਭੱਜ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਰਾਤ ਸਮੇਂ ਹੀ ਪੁਲੀਸ ਚੌਕੀ ਤੂਤ ਵਿਖੇ ਫੋਨ ਕੀਤਾ ਤਾਂ ਮੌਕੇ ਉੱਤੇ ਪਹੁੰਚੇ ਪੁਲਿਸ ਚੌਂਕੀ ਦੇ ਇੰਚਾਰਜ ਮੁਖਤਾਰ ਸਿੰਘ ਨੇ ਸਾਰਾ ਮੌਕਾ ਦੇਖਿਆ ਅਤੇ ਗੋਲੀਆਂ ਦੇ ਰੌਂ ਖਾਲੀ ਖੋਖੇ ਵੀ ਉਹ ਆਪਣੇ ਨਾਲ ਲੈ ਗਏ ਹਨ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

ਜਦੋਂ ਇਸ ਸਬੰਧੀ ਪੁਲਿਸ ਚੌਂਕੀ ਤੂਤ ਦੇ ਇੰਚਾਰਜ ਮੁਖਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਬਿਆਨ ਦਰਜ ਨਹੀਂ ਕਰਵਾਈ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਿੱਧੂ ਨੂੰ 1 ਸਾਲ ਦੀ ਜੇਲ੍ਹ: ਬੋਲੇ - ਮੈਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.