ETV Bharat / city

ਜਾਣੋਂ ਖਾਲਿਸਤਾਨ ਮੁਹਿੰਮ ਦੀ ਸ਼ੁਰੂਆਤ ਕਦੋਂ ਅਤੇ ਕਿੱਥੋ ਹੋਈ ? - ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ

ਪੰਜਾਬ ਦੇ ਜ਼ਿਲ੍ਹੇ ਪਟਿਆਲਾ ਵਿਖੇ ਸਿੱਖ ਅਤੇ ਹਿੰਦੂ ਜਥੇਬੰਦੀਆਂ ਦੇ ਸਮਰਥਕਾਂ ਵਿਚਾਲੇ ਹੋਏ ਝੜਪ ਤੋਂ ਬਾਅਦ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਤੋਂ ਤਣਾਅਪੂਰਨ ਹੋ ਗਿਆ ਹੈ। ਇਸ ਮਾਮਲੇ ਤੋਂ ਬਾਅਦ ਪੰਜਾਬ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ। ਵਿਰੋਧੀਆਂ ਵੱਲੋਂ ਲਗਾਤਾਰ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਖਾਲਿਸਤਾਨ ਮੁਹਿੰਮ
ਖਾਲਿਸਤਾਨ ਮੁਹਿੰਮ
author img

By

Published : Apr 30, 2022, 9:06 PM IST

ਚੰਡੀਗੜ੍ਹ: ਪਟਿਆਲਾ ਵਿਖੇ ਸਿੱਖ ਜਥੇਬੰਦੀ ਅਤੇ ਹਿੰਦੂ ਜਥੇਬੰਦੀਆਂ ਦੇ ਸਮਰਥਕਾਂ ਵਿਚਾਲੇ ਹੋਏ ਝੜਪ ਤੋਂ ਬਾਅਦ ਖਾਲਿਸਤਾਨ ਇੱਕ ਵਾਰ ਫਿਰ ਤੋਂ ਚਰਚਾ ਚ ਆ ਗਿਆ ਹੈ। ਜ਼ਿਲ੍ਹੇ ਪਟਿਆਲਾ ’ਚ ਦੋਵੇਂ ਧਿਰਾਂ ਵਿਚਾਲੇ ਇੱਟਾਂ ਪੱਥਰ ਵੀ ਚੱਲੇ ਜਿਸ ਕਾਰਨ ਐਸਐਸਪੀ ਵੱਲੋਂ ਹਵਾਈ ਫਾਇਰਿੰਗ ਕਰਨੀ ਪਈ। ਇਸ ਮਾਮਲੇ ਤੋਂ ਬਾਅਦ ਪੰਜਾਬ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ। ਵਿਰੋਧੀਆਂ ਵੱਲੋਂ ਲਗਾਤਾਰ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਇਹ ਸੀ ਖਾਲਿਸਤਾਨ ਅੰਦੋਲਨ: ਦੱਸ ਦਈਏ ਕਿ ਇਸ ਅੰਦਲੋਨ ਦੀ ਕਹਾਈ ਸਾਲ 1929 ਚ ਸ਼ੁਰੂ ਹੋਈ ਸੀ ਜਦੋ ਕਾਂਗਰਸ ਦੇ ਲਾਹੌਰ ਸੈਸ਼ਨ ਚ ਮੋਤੀਲਾਲ ਨਹਿਰੂ ਨੇ ਪੂਰਾ ਸਵਰਾਜ ਦਾ ਮਤਾ ਰੱਖਿਆ। ਇਸ ਦੌਰਾਨ ਤਿੰਨ ਤਰ੍ਹਾਂ ਦੇ ਗਰੁੱਪਾਂ ਨੇ ਮਤੇ ਦਾ ਵਿਰੋਧ ਕੀਤਾ ਜਿਸ ’ਚ ਮੁਹੰਮਦ ਅਲੀ ਜਿਨ੍ਹਾ ਦੀ ਅਗਵਾਈ ਚ ਮੁਸਲਿਮ ਲੀਗ, ਦੂਜਾ ਡਾ. ਭੀਮਰਾਓ ਅੰਬੇਡਕਰ ਦੀ ਅਗਵਾਈ ਵਾਲਾ ਦਲਿਤਾਂ ਦਾ ਸਮੂਹ ਅਤੇ ਤੀਜਾ ਸ਼੍ਰੋਮਣੀ ਅਕਾਲੀ ਦਲ ਜਿਸਦੀ ਅਗਵਾਈ ਮਾਸਟਰ ਤਾਰਾ ਸਿੰਘ ਕਰ ਰਹੇ ਸੀ। ਤਾਰਾ ਸਿੰਘ ਵੱਲੋਂ ਸਿੱਖਾਂ ਲਈ ਵੱਖ ਸੂਬੇ ਦੀ ਮੰਗ ਕੀਤੀ ਗਈ ਸੀ। ਤਕਰੀਬਨ 19 ਸਾਲਾਂ ਤੱਕ ਪੰਜਾਬ ਚ ਵੱਖ ਸੂਬੇ ਦੇ ਲਈ ਅੰਦੋਲਨ ਹੁੰਦੇ ਰਹੇ। ਇਸ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ।

ਤਿੰਨ ਹਿੱਸੇ ’ਚ ਵੰਡਿਆ ਪੰਜਾਬ: ਮਾਮਲੇ ਨੂੰ ਵਧਦਾ ਦੇਖ 1966 ’ਚ ਇੰਦਰਾ ਗਾਂਧੀ ਸਰਕਾਰ ਨੇ ਪੰਜਾਬ ਨੂੰ ਤਿੰਨ ਹਿੱਸੇ ਚ ਵੰਡ ਦਿੱਤਾ ਜਿਸ ਚ ਸਿੱਖਾਂ ਲਈ ਪੰਜਾਬ, ਹਿੰਦੀ ਭਾਸ਼ਾ ਬੋਲਣ ਵਾਲਿਆਂ ਦੇ ਲਈ ਹਰਿਆਣਾ ਅਤੇ ਤੀਜਾ ਚੰਡੀਗੜ੍ਹ। ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਬਣਾ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਪਹਾੜੀ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਚ ਮਿਲਾ ਦਿੱਤੇ ਗਏ। ਇਸ ਵੱਡੇ ਫੈਸਲੇ ਤੋਂ ਕਈ ਲੋਕ ਖੁਸ਼ ਨਹੀਂ ਸੀ।

ਸ੍ਰੀ ਅਨੰਦਪੁਰ ਸਾਹਿਬ ਦਾ ਮਤਾ: ਸਾਲ 1973 ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੂਬੇ ਦੇ ਲਈ ਜਿਆਦਾ ਅਧਿਕਾਰਾਂ ਦੀ ਮੰਗ ਕੀਤੀ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਮਤੇ ਦੇ ਜਰੀਏ ਰੱਖੀ ਗਈ ਸੀ। ਇਸ ਮਤੇ ਤੇ ਸਿੱਖਾਂ ਵੱਲੋਂ ਪੰਜਾਬ ਲਈ ਵੱਖ ਸਵਿਧਾਨ ਬਣਾਉਣ ਦੀ ਮੰਗ ਰਖੀ ਗਈ ਸੀ।

ਸਾਕਾ ਨੀਲਾ ਤਾਰਾ: ਉਸ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦਰਬਾਰ ਸਾਹਿਬ ਚ ਕੁਝ ਲੋਕਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਜਿਸ ’ਚ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਕੁਝ ਹਥਿਆਰਬੰਦ ਲੋਕਾਂ ਸ਼ਾਮਲ ਹਨ। ਇਨ੍ਹਾਂ ਤੋਂ ਦਰਬਾਰ ਸਾਹਿਬ ਨੂੰ ਆਜਾਦ ਕਰਵਾਉਣ ਦੇ ਲਈ ਆਪਰੇਸ਼ਨ ਬੱਲੂ ਸਟਾਰ ਸ਼ੁਰੂ ਕੀਤਾ ਗਿਆ ਸੀ।

ਕਈ ਮਾਸੂਮਾਂ ਦੀਆਂ ਗਈਆਂ ਜਾਨਾਂ: ਦੱਸ ਦਈਏ ਕਿ ਸੰਗਤਾਂ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ।ਇਸ ਦੌਰਾਨ ਅਨੇਕਾਂ ਹੀ ਨਿਰਦੋਸ਼, ਮਾਸੂਮ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਸੀ। ਆਪਰੇਸ਼ਨ ਬਲੂ ਸਟਾਰ 'ਚ 83 ਫ਼ੌਜੀ ਸ਼ਹੀਦ ਹੋਏ ਸਨ ਅਤੇ 249 ਜ਼ਖ਼ਮੀ ਹੋਏ ਸਨ। ਇਸ ਵਿੱਚ 492 ਆਮ ਲੋਕਾਂ ਦੀ ਜਾਨ ਗਈ ਸੀ ਤੇ 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।

ਪੀੜਤਾਂ ਦੇ ਜ਼ਖ਼ਮ ਅੱਜ ਵੀ ਨਹੀਂ ਭਰੇ: ਆਪਰੇਸ਼ਨ ਬਲੂ ਸਟਾਰ 3 ਜੂਨ ਤੋਂ 7 ਜੂਨ ਤੱਕ ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ ਹੇਠ ਚੱਲਿਆ ਸੀ। ਇਸ ਮੌਕੇ ਗੁਰਦੁਆਰਾ ਕੰਪਲੈਕਸ 'ਚ 51 ਲਾਈਟ ਮਸ਼ੀਨ ਗੰਨਾਂ ਬਰਾਮਦ ਹੋਈਆਂ ਸਨ। ਸਾਕਾ ਨੀਲਾ ਤਾਰਾ ਦਾ ਸੰਤਾਪ ਹੰਢਾਉਣ ਵਾਲੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਨਹੀਂ ਭਰੇ।

ਇਹ ਵੀ ਪੜੋ: ਪਟਿਆਲਾ ਝੜਪ ਤੋਂ ਬਾਅਦ ਅਫਸਰਾਂ ’ਤੇ ਡਿੱਗੀ ਗਾਜ਼ !

ETV Bharat Logo

Copyright © 2025 Ushodaya Enterprises Pvt. Ltd., All Rights Reserved.