ਤਰਨਤਾਰਨ: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਚੰਗੇ ਸਥਾਨ ਪ੍ਰਾਪਤ ਕਰਨ ਵਾਲਾ ਸਲਵਿੰਦਰ ਸਿੰਘ ਅੱਜ ਦੋ ਵਕਤ ਦੀ ਰੋਟੀ ਕਮਾਉਣ ਨੂੰ ਮਜ਼ਬੂਰ ਹੋਇਆ ਪਿਆ ਹੈ। ਜਿਸ ਕਾਰਨ ਉਸਦੇ ਘਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਦੱਸ ਦਈਏ ਕਿ ਸਲਵਿੰਦਰ ਸਿੰਘ ਵਧੀਆ ਖਿਡਾਰੀ ਸੀ ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਦੀ ਨੌਕਰੀ ਮਿਲੀ, ਪਰ ਜਿਵੇਂ ਹੀ ਨੌਕਰੀ ਚਲੀ ਗਈ ਉਸ ਤੋਂ ਬਾਅਦ ਉਹ ਦਿਹਾੜੀ ਕਰਨ ਲੱਗਾ ਅਤੇ ਅੱਜ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਦੋ ਵਕਤ ਦੀ ਰੋਟੀ ਲਈ ਤਰਸ ਰਿਹਾ ਹੈ।
ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੇਲਿਆਂ ਚ ਮੂੰਹ ਨਾਲ ਹੱਲ ਚੁੱਕਣਾ ਦੰਦਾਂ ਨਾਲ ਟਰੈਕਰ ਖਿੱਚਣਾ ਅਤੇ ਕਈ ਹੋਰ ਹੈਰਾਨ ਕਰਨ ਵਾਲੀਆਂ ਖੇਡਾਂ ਖੇਡਦਾ ਸੀ, ਜਿਸ ਕਾਰਨ ਉਹ ਕਾਫੀ ਮਸ਼ਹੂਰ ਵੀ ਹੋਇਆ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਕਈ ਹੋਰ ਵੱਡੇ ਅਫਸਰਾਂ ਤੋਂ ਉਸ ਨੂੰ ਟਰਾਫੀਆਂ ਵੀ ਮਿਲੀਆਂ। ਇਸੇ ਖੇਡਾਂ ਦੇ ਚੱਲਦੇ ਉਸ ਨੂੰ ਪੰਜਾਬ ਪੁਲਿਸ ’ਚ ਨੌਕਰੀ ਵੀ ਮਿਲ ਗਈ ਸੀ ਪਰ ਬਾਅਦ 'ਚ ਉਸਦੀ ਨੌਕਰੀ ਚਲੇ ਗਈ। ਇਸ ਤੋਂ ਬਾਅਦ ਉਹ ਦਿਹਾੜੀ ਕਰਨ ਲੱਗਾ ਪਰ ਸੱਟ ਲੱਗਣ ਕਾਰਨ ਹੁਣ ਉਹ ਤੁਰ ਨਹੀਂ ਸਕਦਾ ਜਿਸ ਕਾਰਨ ਉਸਦਾ ਘਰ ਦਾ ਗੁਜਾਰਾ ਔਖਾ ਚੱਲ ਰਿਹਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸਦੇ ਪਰਿਵਾਰ ’ਚ ਤਿੰਨ ਬੱਚੇ ਹਨ ਦੋ ਮੁੰਡੇ ਅਤੇ ਇੱਕ ਕੁੜੀ। ਉਸਦੇ ਘਰ ਦਾ ਖਰਚਾ ਚੁੱਕਣ ਵਾਲਾ ਉਹ ਸਿਰਫ ਇੱਕਲਾ ਹੀ ਹੈ, ਪਰ ਹੁਣ ਉਹ ਵੀ ਮੰਜੇ ’ਤੇ ਹੈ। ਜਿਸ ਕਾਰਨ ਉਹ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਪਾਲ ਨਹੀਂ ਪਾ ਰਹੇ ਹਨ। ਇਸ ਕਾਰਨ ਉਨ੍ਹਾਂ ਨੇ ਨਵੀਂ ਬਣੀ ਆਮ ਆਦਮੀ ਪਰਾਟੀ ਦੀ ਸਰਕਾਰ ਦੇ ਸੀਐੱਮ ਭਗਵੰਤ ਮਾਨ ਨੂੰ ਅਤੇ ਹਲਕੇ ਦੇ ਵਿਧਾਇਕ ਨੂੰ ਗੁਹਾਰ ਲਗਾਈ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸਹੀ ਢੰਗ ਦੇ ਨਾਲ ਪਾਲ ਸਕਣ।
ਇਹ ਵੀ ਪੜੋ: ਪ੍ਰੋ. ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ