ਚੰਡੀਗੜ੍ਹ: ਪੰਜਾਬੀ ਗਾਇਕ ਸੋਨੀ ਮਾਨ ਵੱਲੋਂ 5 ਦਸੰਬਰ ਨੂੰ ਰਿਲੀਜ਼ ਹੋਏ ਗਾਣੇ ‘ਸੁਣ ਤੱਤਾ ਤੱਤਾ ਗਾਣਾ’ (Sun Tatta Tatta) ਨੇ ਨਵਾਂ ਹੀ ਵਿਵਾਦ ਖੜਾ ਕਰ ਦਿੱਤਾ ਹੈ। ਦਰਾਅਸਰ ਗਾਣੇ ਵੀ ਸੋਨੀ ਮਾਨ ਨੇ ਸਮਾਜ ਸੇਵੀ ਲੱਖਾ ਸਿਧਾਣਾ ਦੀਆਂ ਤਸਵੀਰਾਂ ਦੀ ਵਰਤੋਂ ਕਰ ਉਸ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਜਿਸ ਤੋਂ ਮਗਰੋਂ ਲੱਖਾ ਸਿਧਾਣਾ ਦੇ ਸਮਰਥਕਾ ਵੱਲੋਂ ਇਸ ਗਾਣੇ ਦਾ ਵਿਰੋਧ ਕੀਤੀ ਜਾ ਰਿਹਾ ਹੈ।
ਲੱਖਾ ਸਿਧਾਣਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ
ਬੀਤੇ ਦਿਨ ਗਾਇਕ ਸੋਨੀ ਮਾਨ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ ਸਮੇਤ ਪੰਜ ਲੋਕਾਂ ਖਿਲਾਫ ਬਾਈਨੇਮ ਅਤੇ 10 ਤੋਂ ਪੰਦਰਾਂ ਹੋਰ ਅਣਪਛਾਤੇ ਲੋਕਾਂ ਖਿਲਾਫ ਇਰਾਦੇ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹਨਾਂ ਵਿੱਚ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ, ਤੇਜ ਪ੍ਰਤਾਪ ਸਿੰਘ ਅਤੇ ਭੋਲਾ ਸਿੰਘ ਵਾਸੀ ਜੋਧਪੁਰ ਅਤੇ 10 ਤੋ 15 ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਹਰਸਿਮਰਤ ਬਾਦਲ ਨੇ ਦਿੱਲੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਵਾਈ ਅੱਡਾ ਰੱਖਣ ਦੀ ਕੀਤੀ ਅਪੀਲ
ਲੱਖਾ ਸਿਧਾਣਾ ਨੇ ਦਿੱਤਾ ਜਵਾਬ
ਗਾਇਕ ਸੋਨੀ ਮਾਨ ਨੇ ਇਲਜ਼ਾਮ ਲਗਾਏ ਹਨ ਕਿ ਲੱਖਾ ਸਿਧਾਣਾ ਦੇ ਬੰਦਿਆਂ ਨੇ ਉਹਨਾਂ ਦੇ ਘਰ ’ਤੇ ਫਾਇਰਿੰਗ (Firing at Soni Mann's house) ਕੀਤੀ ਹੈ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਹੈ ਕਿ ਗਾਉਣ ਵਾਲੀ ਬੀਬੀ ਇਲਜ਼ਾਮ ਲਗਾ ਰਹੀ ਹੈ ਕਿ ਲੱਖਾ ਸਿਧਾਣਾ ਨੇ ਉਹਨਾਂ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਹੈ। ਲੱਖਾ ਨੇ ਕਿਹਾ ਕਿ ਲੱਖਾ ਸਿਧਾਣਾ ’ਤੇ ਇਸ ਤਰ੍ਹਾਂ ਦੇ ਇਲਜ਼ਾਮ ਕੋਈ ਪਹਿਲੀ ਵਾਰ ਨਹੀਂ ਲੱਗੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਲੱਖਾ ਕਿਸਾਨ ਅੰਦੋਲਨ ਨਾਲ ਜੁੜਿਆ ਹੈ ਉਦੋਂ ਤੋਂ ਉਸ ’ਤੇ ਇਲਜ਼ਾਮ ਲੱਗ ਰਹੇ ਹਨ ਤੇ 26 ਜਨਵਰੀ ਵਾਲੇ ਦਿਨ ਵੀ ਉਸ ਨੂੰ ਬੇਹੱਦ ਬਦਨਾਮ ਕੀਤਾ ਗਿਆ।
ਲੱਖਾ ਸਿਧਾਣਾ ਨੇ ਕਿਹਾ ਕਿ ਮੈਨੂੰ ਇਸ ਲਈ ਵੀ ਜਲਦ ਹੀ ਟਾਰਗੇਟ ਕੀਤਾ ਜਾਂਦਾ ਹੈ ਕਿ ਮੇਰਾ ਪਿਛੋਕੜ ਬਦਮਾਸ਼ੀ ਨਾਲ ਜੁੜਿਆ ਹੋਇਆ ਹੈ, ਜੋ ਕਿ ਕੁਝ ਧਿਰਾਂ ਦਾ ਕੰਮ ਹੈ ਤੇ ਮੇਰੇ ਖਿਲਾਫ ਰਣਨੀਤੀ ਘੜੀ ਜਾ ਰਹੀ ਹੈ। ਸਿਧਾਣਾ ਨੇ ਕਿਹਾ ਕਿ ਜਦੋਂ ਤੋਂ ਮੈਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਦੋਂ ਤੋਂ ਮੈਨੂੰ ਹੋਰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ, ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਵੋਟਾਂ ਦੇ ਨੇੜੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ ਤਾਂ ਜੋ ਲੱਖਾ ਵਿਧਾਨ ਸਭਾ ਪਹੁੰਚ ਇਹਨਾਂ ਦਾ ਖੁਲਾਸਾ ਨਾ ਕਰ ਸਕੇ।
ਸਿਧਾਣਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੇਰੇ ਖਿਲਾਫ ਹੋਰ ਵੀ ਸਾਜਿਸ਼ਾਂ ਹੋ ਸਕਦੀਆਂ ਹਨ, ਇਸ ਲਈ ਮੈਂ ਪਿੱਛੇ ਨਹੀਂ ਹਟਾਂਗਾ ਬੇਸ਼ੱਕ ਪੁਲਿਸ ਮੈਨੂੰ ਚੁੱਕ ਕੇ ਅੰਦਰ ਕਰ ਦੇਵੇ।
ਸੋਨੀ ਮਾਨ ਨੇ ਲਾਏ ਇਲਜ਼ਾਮ
ਦੱਸ ਦਈਏ ਕਿ ਬੀਤੇ ਦਿਨ ਗਾਇਕ ਸੋਨੀ ਮਾਨ ਦੇ ਘਰ ’ਤੇ ਹਮਲਾ (Firing at Soni Mann's house) ਹੋਇਆ ਜਿਸ ਤੋਂ ਮਗਰੋਂ ਸੋਨੀ ਮਾਨ ਨੇ ਲੱਖਾ ਸਿਧਾਣਾ ਦੇ ਬੰਦਿਆ ’ਤੇ ਫਾਇਰਿੰਗ ਕਰਨ ਦਾ ਇਲਜ਼ਾਮ ਲਗਾਇਆ ਸੀ। ਸੋਨੀ ਮਾਨ ਨੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਕਿਹਾ ਕਿ ਲੱਖਾ ਸਿਧਾਣਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਗਾਣੇ ਨੂੰ ਡਲੀਟ ਕੀਤਾ ਜਾਵੇ। ਦੱਸ ਦਈਏ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਦਰਜਨ ਹਥਿਆਰਬੰਦ ਵਿਅਕਤੀ ਗੋਲੀਆਂ ਚਲਾ ਕੇ ਆਪਣੀਆਂ ਕਾਰਾਂ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ।
ਇਹ ਵੀ ਪੜੋ: ਠੇਕਾ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਬੱਸਾਂ ਨੂੰ ਲੱਗੀ ਬ੍ਰੇਕ, ਲੋਕ ਪਰੇਸ਼ਾਨ
ਇਸ ਦੇ ਨਾਲ ਹੀ ਸੋਨੀ ਮਾਨ ਨੇ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕੀਤਾ ਹੈ ਤਾਂ ਇਸ ਦੀ ਸਫਾਈ ਦਿੱਤੀ ਜਾਵੇ ਤਾਂ ਅਸੀਂ ਗਾਣੇ ਨੂੰ ਡਿਲੀਟ ਕਰ ਦੇਵਾਂਗਾ, ਨਹੀਂ ਤਾਂ ਇਹ ਗਾਣੇ ਨੂੰ ਡਿਲੀਟ ਨਹੀਂ ਕੀਤਾ ਜਾਵੇਗਾ।
ਉਥੇ ਹੀ ਮਿਊਜ਼ਿਕ ਕੰਪਨੀ ਦੇ ਮਾਲਕ ਰਣਬੀਰ ਬਾਠ ਨੇ ਦੱਸਿਆ ਕਿ ਉਸ ਦੇ ਪਿਤਾ ਲਖਬੀਰ ਬਾਠ, ਮਾਤਾ ਮਨਧੀਰ ਬਾਠ ਘਰ 'ਚ ਮੌਜੂਦ ਸਨ ਤਾਂ ਕੁਝ ਦਰਜਨ ਹਥਿਆਰਬੰਦ ਵਿਅਕਤੀ ਗੱਡੀਆਂ 'ਚ ਉਸ ਦੇ ਘਰ ਆਏ ਤੇ ਗਾਣੇ ਨੂੰ ਡਿਲੀਟ ਕਰਨ ਲਈ ਕਿਹਾ ਗਿਆ ਜਦੋਂ ਮੈਂ ਜਵਾਬ ਦਿੱਤਾ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਰਣਬੀਰ ਨੇ ਕਿਹਾ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਬਚਾਅ ਕੀਤਾ ਹੈ।
ਗਾਣੇ ਨੇ ਸ਼ੁਰੂ ਕੀਤਾ ਵਿਵਾਦ
ਦਰਾਅਸਰ ਪੰਜਾਬੀ ਗਾਇਕ ਸੋਨੀ ਮਾਨ ਵੱਲੋਂ 5 ਦਸੰਬਰ ਨੂੰ ਰਿਲੀਜ਼ ਹੋਏ ਗਾਣੇ ‘ਸੁਣ ਤੱਤਾ ਤੱਤਾ ਗਾਣਾ’ (Sun Tatta Tatta) ਦਾ ਵਿਰੋਧ ਹੋ ਰਿਹਾ ਹੈ। ਦਰਾਅਸਰ ਗਾਣੇ ਵੀ ਸੋਨੀ ਮਾਨ ਨੇ ਸਮਾਜ ਸੇਵੀ ਲੱਖਾ ਸਿਧਾਣਾ ਦੀਆਂ ਤਸਵੀਰਾਂ ਦੀ ਵਰਤੋਂ ਕਰ ਉਸ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਜਿਸ ਤੋਂ ਮਗਰੋਂ ਲੱਖਾ ਸਿਧਾਣਾ ਦੇ ਸਮਰਥਕਾ ਵੱਲੋਂ ਇਸ ਗਾਣੇ ਦਾ ਵਿਰੋਧ ਕੀਤੀ ਜਾ ਰਿਹਾ ਹੈ।
- " class="align-text-top noRightClick twitterSection" data="">