ਤਰਨ ਤਾਰਨ: ਵਿਧਾਨ ਸਭਾ ਹਲਕਾ ਖਡੂਰ ਸਾਹਿਬ (Vidhan Sabha constituency Khadur Sahib) ਦੇ ਅਧੀਨ ਆਉਂਦੇ ਪਿੰਡ ਮੁੰਡਾਪਿੰਡ ਦੇ ਮੰਡ ਖੇਤਰ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਆਏ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਈਆ।
ਇਹ ਵੀ ਪੜੋ: ਵੋਟਾਂ ਦੀ ਗਿਣਤੀ ਤੋਂ ਬਾਅਦ ਵਿਧਾਇਕ ਬਣੇ ਪਰਗਟ ਸਿੰਘ ਪਹੁੰਚੇ ਕੈਨੇਡਾ, ਇਲਾਕੇ ਦੇ ਲੋਕ...
ਕਿਸਾਨਾਂ ਦੇ ਵਿਰੋਧ ਕਾਰਨ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨ ਨੂੰ ਬੇਰੰਗ ਵਾਪਸ ਪਰਤਣਾ ਪਿਆ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਦੇ ਨਾਲ ਪਿੰਡ ਮੁੰਡਾਪਿੰਡ ਦੇ ਮੰਡ ਖੇਤਰ ਵਿੱਚ ਕਿਸਾਨਾਂ ਤੋਂ ਕਰੀਬ 33 ਕਿੱਲੇ ਪੰਚਾਇਤੀ ਜ਼ਮੀਨ ਦਾ ਕਬਜਾ ਛੁਡਾਉਣ ਗਏ ਸਨ, ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਪ੍ਰਸ਼ਾਸਨ ਵਾਪਸ ਪਰਤ ਆਇਆ। ਕਿਸਾਨ ਆਗੂ ਹਰਜੀਤ ਸਿੰਘ ਜੌਹਲ, ਗੁਰਮੇਜ ਸਿੰਘ ਆਦਿ ਨੇ ਆਖਿਆ ਕਿ ਪਿਛਲੇ ਪੰਜ ਦਹਾਕਿਆ ਤੋਂ ਕਿਸਾਨ ਬਲਜੀਤ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਜੰਗ ਸਿੰਘ ਇਸ ਜ਼ਮੀਨ ‘ਤੇ ਖੇਤੀਬਾੜੀ ਕਰ ਆਪਣੇ ਪਰਿਵਾਰ ਦਾ ਗੁਜਾਰਾਂ ਚਲਾ ਰਹੇ ਹਨ, ਹੁਣ ਉਹਨਾਂ ਤੋਂ ਇਹ ਜ਼ਮੀਨ ਵਾਪਸ ਲਈ ਜਾ ਰਹੀ ਹੈ।
ਕਿਸਾਨ ਆਗੂਆ ਆਖਿਆ ਕਿ ਇਸ ਜ਼ਮੀਨ ‘ਤੇ ਅਬਾਦ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਦਾ ਮਾਲਕੀ ਹੱਕ ਦਿੱਤਾ ਜਾਵੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਜਮੀਨਾਂ ‘ਤੇ ਧੱਕੇਸ਼ਾਹੀ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਮੌਕੇ ਪੰਚਾਇਤੀ ਜ਼ਮੀਨ ਦਾ ਦਖਲ ਲੈਣ ਆਏ ਡੀਡੀਪੀਓ ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਮੁੰਡਾਪਿੰਡ ਵਿਖੇ ਪੰਚਾਇਤੀ ਜ਼ਮੀਨ ਦੇ ਨਜਾਇਜ਼ ਕਬਜ਼ੇ ਨੂੰ ਛੱਡਣ ਲਈ ਕਿਸਾਨਾਂ ਨੂੰ ਨੋਟਿਸ ਦਿੱਤਾ ਗਿਆ ਸੀ। ਜਿੰਨ੍ਹਾਂ ਵੱਲੋਂ ਜ਼ਮੀਨ ਛੱਡਣ ਲਈ ਪ੍ਰਸ਼ਾਸਨ ਕੋਲੋ 2 ਦਿਨ ਦਾ ਹੋਰ ਸਮਾਂ ਮੰਗਿਆਂ ਗਿਆ ਹੈ। ਡੀਐਸਪੀ ਪ੍ਰੀਤਇੰਦਰ ਸਿੰਘ ਅਤੇ ਐਸਐਚਓ ਸ਼ਿਵਦਰਸ਼ਨ ਸਿੰਘ ਵੀ ਮੌਕੇ ‘ਤੇ ਪਹੁੰਚੇ ਹੋਏ ਸਨ ਤਾਂ ਜੋ ਕੋਈ ਵੀ ਤਲਖੀ ਭਰਿਆ ਮਾਹੌਲ ਨਾ ਬਣੇ।
ਇਹ ਵੀ ਪੜੋ: CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "